ਉੱਤਰਾਖੰਡ, ਮਣੀਪੁਰ ਤੇ ਗੋਆ ’ਚ ਵੀ ਖਿੜਿਆ ਕਮਲ

Friday, Mar 11, 2022 - 11:33 AM (IST)

ਨਵੀਂ ਦਿੱਲੀ– ਉੱਤਰ ਪ੍ਰਦੇਸ਼ ਦੇ ਨਾਲ ਹੀ ਭਾਜਪਾ ਨੇ ਉੱਤਰਾਖੰਡ, ਗੋਆ ਅਤੇ ਮਣੀਪੁਰ ’ਚ ਮੁੜ ਤੋਂ ਕਮਲ ਨੂੰ ਖਿੜਾ ਦਿੱਤਾ ਹੈ। ਭਾਜਪਾ ਨੇ ਉੱਤਰਾਖੰਡ ’ਚ ਭਾਵੇ ਬਹੁਮਤ ਹਾਸਲ ਕਰ ਲਿਆ ਹੈ ਪਰ ਇਥੇ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਰਹੇ ਪੁਸ਼ਕਰ ਸਿੰਘ ਧਾਮੀ ਖਟੀਮਾ ਸੀਟ ਤੋਂ ਹਾਰ ਗਏ ਹਨ। ਉੱਤਰਾਖੰਡ ’ਚ ਕਾਂਗਰਸ ਦੇ ਚੋਟੀ ਦੇ ਨੇਤਾ ਹਰੀਸ਼ ਰਾਵਤ ਨੂੰ ਲਾਲ ਕੂਆਂ ਹਲਕੇ ਤੋਂ ਹਾਰ ਦਾ ਮੂੰਹ ਵੇਖਣਾ ਪਿਆ।

ਗੋਆ ’ਚ ਵੀ ਭਾਜਪਾ ਮੁੜ ਤੋਂ ਸੱਤਾ ’ਚ ਵਾਪਸੀ ਕਰ ਰਹੀ ਹੈ। ਗੋਆ ’ਚ ਪਾਰਟੀ ਦੇ ਦੋਵੇਂ ਉੱਪ ਮੁੱਖ ਮੰਤਰੀ ਮਨੋਹਰ ਅਜਗਾਂਵਕਰ ਅਤੇ ਚੰਦਰਕਾਂਤ ਆਪਣੇ ਨੇੜਲੇ ਵਿਰੋਧੀਆਂ ਤੋਂ ਚੋਣ ਹਾਰ ਗਏ ਜਦੋਕਿ ਮੁੱਖ ਮੰਤਰੀ ਪ੍ਰਮੋਦ ਸਾਂਵਤ ਕੁਝ ਹੀ ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ। ਗੋਆ ’ਚ ਭਾਜਪਾ ਸਰਕਾਰ ਬਣਾਉਣ ਤੋਂ ਸਿਰਫ ਇਕ ਸੀਟ ਦੂਰ ਹੈ। ਇਸ ਦੇ ਨਾਲ ਹੀ 4 ਵਿਚੋਂ 3 ਆਜ਼ਾਦ ਜਿੱਤੇ ਉਮੀਦਵਾਰਾਂ ਨੇ ਭਾਜਪਾ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ– ਮਣੀਪੁਰ ਚੋਣ ਨਤੀਜੇ: CM ਐੱਨ ਬੀਰੇਨ ਸਿੰਘ ਦੀ ਵੱਡੀ ਜਿੱਤ, ਮਣੀਪੁਰ ’ਚੋਂ ਵੀ ਕਾਂਗਰਸ ਦਾ ਸੁਪੜਾ ਸਾਫ਼

ਮਣੀਪੁਰ ਦੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਜੇਤੂ ਰਹੇ ਹਨ। ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਨੇਤਾ ਇਬੋਬੀ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਕਾਂਗਰਸ ਸੂਬੇ ’ਚ ਖਿਸਕ ਕੇ ਚੌਥੇ ਨੰਬਰ ’ਤੇ ਪਹੁੰਚ ਗਈ ਹੈ। ਪੰਜਾਬ ਵਿਚ ਝਾੜੂ ਫੇਰ ਨਤੀਜੇ ਲਿਆਉਣ ਵਾਲੀ ਆਮ ਆਦਮੀ ਪਾਰਟੀ ਉੱਤਰਾਖੰਡ ਅਤੇ ਗੋਆ ’ਚ ਕੋਈ ਕਮਾਲ ਨਹੀਂ ਵਿਖਾ ਸਕੀ।

ਜਦ (ਯੂ) ਨੇ ਭਾਜਪਾ ਦੇ 6 ਉਮੀਦਵਾਰਾਂ ਨੂੰ ਹਰਾਇਆ
ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਮਣੀਪੁਰ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂ) ਦੇ 6 ਉਮੀਦਵਾਰ ਜਿੱਤੇ ਹਨ। ਜਦ (ਯੂ) ਦੇ ਸਾਰੇ 6 ਉਮੀਦਵਾਰਾਂ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਮਾਤ ਦਿੱਤੀ। ਜਦ (ਯੂ)-ਭਾਜਪਾ ਦੇ ਉਮੀਦਵਾਰਾਂ ਦਰਮਿਆਨ ਵੋਟਾਂ ਦਾ ਅੰਤਰ ਬਹੁਤ ਘੱਟ ਰਿਹਾ ਹੈ। 4 ਸੀਟਾਂ ’ਤੇ ਵੋਟਾਂ ਦਾ ਫਰਕ 800 ਤੋਂ ਵੀ ਘੱਟ ਰਿਹਾ ਹੈ। ਉਥੇ ਹੀ ਹੋਰਨਾਂ 2 ਸੀਟਾਂ ’ਤੇ ਦੋਵਾਂ ਪਾਰਟੀਆਂ ਦਰਮਿਆਨ ਵੋਟਾਂ ਦਾ ਅੰਤਰ 1249 ਅਤੇ 3773 ਰਿਹਾ ਹੈ।

ਇਹ ਵੀ ਪੜ੍ਹੋ– ਉੱਤਰਾਖੰਡ: ਖਟੀਮਾ ਤੋਂ ਚੋਣ ਹਾਰੇ CM ਪੁਸ਼ਕਰ ਸਿੰਘ ਧਾਮੀ, ਹੁਣ ਕੌਣ ਬਣੇਗਾ ਮੁੱਖ ਮੰਤਰੀ?​​​​​​​

ਮਮਤਾ-ਕੇਜਰੀ ਦੀ ਕਾਂਗਰਸ ’ਚ ਸੰਨ੍ਹ ਨਾਲ ਭਾਜਪਾ ਨੂੰ ਮਿਲਿਆ ਬੰਪਰ ਲਾਭ
ਦੇਸ਼ ਦੇ ਸਭ ਤੋਂ ਛੋਟੇ ਸੂਬੇ ਗੋਆ ’ਚ ਭਾਜਪਾ ਦੀ ਸਰਕਾਰ ਬਣਨੀ ਲੱਗਭਗ ਤੈਅ ਹੋ ਗਈ ਹੈ। ਇਕ ਗੱਲ ਸਪਸ਼ਟ ਹੈ ਕਿ ਭਾਜਪਾ ਵਿਰੋਧੀ ਵੋਟ ਵਿਰੋਧੀ ਪਾਰਟੀਆਂ ’ਚ ਹੀ ਵੰਡੇ ਗਏ। ਇਸ ਦਾ ਸਿੱਧਾ ਲਾਭ ਭਾਜਪਾ ਨੂੰ ਮਿਲਿਆ। ਗੋਆ ’ਚ ਭਾਜਪਾ ਜਿੱਤ ਦੀ ਹੈਟ੍ਰਿਕ ਮਨਾਏਗੀ। ਮਮਤਾ ਦੀ ਤ੍ਰਿਣਮੂਲ ਕਾਂਗਰਸ ਨੇ ਮਹਾਰਾਸ਼ਟਰਪ ਗੋਮਾਂਤਿਕ ਪਾਰਟੀ ਨਾਲ ਮਿਲ ਕੇ ਚੋਣਾਂ ਲੜੀਆਂ। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ 40 ’ਚੋਂ 39 ਸੀਟਾਂ ’ਤੇ ਆਪਣੇ ਉਮੀਦਵਾਰ ਖੜੇ ਕੀਤੇ। 

ਇਨ੍ਹਾਂ ਦੋਹਾਂ ਪਾਰਟੀਆਂ ਨੇ ਕਾਂਗਰਸ ਦੀਆਂ ਵੋਟਾਂ ’ਚ ਸੰਨ੍ਹ ਲਾਈ। ਜੇ ਵਿਰੋਧੀ ਪਾਰਟੀਆਂ ਇਕਮੁੱਠ ਹੋ ਕੇ ਲੜਦੀਆਂ ਤਾਂ ਉਹ ਭਾਜਪਾ ਲਈ ਚੁਣੌਤੀ ਬਣ ਸਕਦੀਆਂ ਸਨ। ਭਾਜਪਾ ’ਚ ਕਾਂਗਰਸ ’ਚੋਂ ਜੋ ਵਿਧਾਇਕ ਆਏ ਸਨ, ਉਸ ਕਾਰਨ ਪਾਰਟੀ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਹੋਈ। ਆਮ ਆਦਮੀ ਪਾਰਟੀ ਜ਼ੋਰ-ਸ਼ੋਰ ਨਾਲ ਚੋਣ ਮੈਦਾਨ ’ਚ ਉਤਰੀ ਸੀ। ਪਾਰਟੀ ਨੇ ਕਰਨਲ ਅਜੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣ ਲੜੀ ਸੀ ਪਰ ਉਹ ਕੋਈ ਖਾਸ ਪ੍ਰਭਾਵ ਨਹੀਂ ਛੱਡ ਸਕੇ। ਉਹ ਤੀਜੇ ਨੰਬਰ ’ਤੇ ਰਹੇ।

ਇਹ ਵੀ ਪੜ੍ਹੋ– ਉੱਤਰਾਖੰਡ ’ਚ ਕਾਂਗਰਸ ਨੂੰ ਵੱਡਾ ਝਟਕਾ, ਲਾਲਕੁਆਂ ਸੀਟ ਤੋਂ ਹਰੀਸ਼ ਰਾਵਤ ਹਾਰੇ


Rakesh

Content Editor

Related News