ਰਾਜਸਥਾਨ ''ਚ ਚੋਣ ਕਮਿਸ਼ਨ ਨੇ ਬਦਲੀ ਵਿਧਾਨ ਸਭਾ ਚੋਣਾਂ ਦੀ ਤਾਰੀਖ਼, ਹੁਣ ਇਸ ਦਿਨ ਪੈਣਗੀਆਂ ਵੋਟਾਂ
Wednesday, Oct 11, 2023 - 06:06 PM (IST)
ਜੈਪੁਰ- ਚੋਣ ਕਮਿਸ਼ਨ ਵਲੋਂ ਰਾਜਸਥਾਨ ਵਿਧਾਨ ਸਭਾ ਚੋਣਾਂ 2023 ਦੀਆਂ ਤਾਰੀਖਾਂ 'ਚ ਬਦਲਾਅ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਵੋਟਾਂ 23 ਨਵੰਬਰ ਦੀ ਬਜਾਏ 25 ਨਵੰਬਰ ਨੂੰ ਪੈਣਗੀਆਂ। ਚੋਣ ਕਮਿਸ਼ਨ ਵੱਲੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਦੀਆਂ ਨਵੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਹੁਣ 30 ਅਕਤੂਬਰ ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 6 ਨਵੰਬਰ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 7 ਨਵੰਬਰ ਨੂੰ ਹੋਵੇਗੀ। 9 ਨਵੰਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। 25 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ ਭਾਵ ਨਤੀਜਾ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ- 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ
ਬੈਂਡ, ਬਾਜਾ ਅਤੇ ਬਰਾਤ ਨੇ ਬਦਲਵਾ ਦਿੱਤੀ ਵੋਟਿੰਗ ਦੀ ਤਾਰੀਖ਼
ਰਾਜਸਥਾਨ 'ਚ ਚੋਣਾਂ ਦੇ ਪਹਿਲਾਂ ਤੋਂ ਹੋਏ ਐਲਾਨ ਮੁਤਾਬਕ 23 ਨਵੰਬਰ ਨੂੰ ਵੋਟਾਂ ਪੈਣੀਆਂ ਸਨ। 23 ਨਵੰਬਰ ਨੂੰ ਹੋਣ ਵਾਲੇ ਦੇਵੋ ਉਥਾਨ ਏਕਾਦਸ਼ੀ ਦੇ ਤਿਉਹਾਰ ਕਾਰਨ ਲੋਕਾਂ ਨੇ ਇਸ ਦਿਨ ਵੋਟਿੰਗ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਸੀ। ਰਾਜਸਥਾਨ ਵਿਚ ਦੇਵੋ ਉਥਾਨ ਏਕਾਦਸ਼ੀ ਨੂੰ ਅਬੂਝ ਸਾਵਾ (ਵਿਆਹ ਲਈ ਸ਼ੁਭ ਮਹੂਰਤ) ਮੰਨਿਆ ਜਾਂਦਾ ਹੈ। ਇਸ ਦਿਨ ਪ੍ਰਦੇਸ਼ ਭਰ 'ਚ ਹਜ਼ਾਰਾਂ ਵਿਆਹ ਹੁੰਦੇ ਹਨ। ਇਨ੍ਹਾਂ ਵਿਆਹਾਂ 'ਚ ਲੱਖਾਂ ਲੋਕ ਰੁੱਝੇ ਰਹਿੰਦੇ ਹਨ। ਯਾਨੀ ਜਦੋਂ ਦੇਵੋ ਉਥਾਨ ਏਕਾਦਸ਼ੀ 'ਤੇ ਬੈਂਡ, ਬਾਜੇ ਅਤੇ ਬਰਾਤ ਦੇ ਵਿਚਕਾਰ ਵੋਟਿੰਗ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਤਾਂ ਚੋਣ ਕਮਿਸ਼ਨ ਨੇ ਵੋਟਿੰਗ ਦੀ ਤਾਰੀਖ ਬਦਲਣ ਦਾ ਫੈਸਲਾ ਲਿਆ।
5 ਸੂਬਿਆਂ 'ਚ ਹੋਵੇਗੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ
5 ਸੂਬਿਆਂ ਦੀਆਂ 679 ਵਿਧਾਨ ਸਭਾ ਸੀਟਾਂ ਲਈ 9 ਅਕਤੂਬਰ ਨੂੰ ਚੋਣ ਤਾਰੀਖਾਂ ਦਾ ਐਲਾਨ ਕੀਤਾ ਗਿਆ ਸੀ। ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਛੱਤੀਸਗੜ੍ਹ ਅਤੇ ਮਿਜ਼ੋਰਮ ਉਹ ਸੂਬੇ ਹਨ, ਜਿੱਥੇ ਵਿਧਾਨ ਸਭਾ ਚੋਣਾਂ ਪ੍ਰਸਤਾਵਿਤ ਹਨ।
ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8