ਆਦਮਪੁਰ ਜ਼ਿਮਨੀ ਚੋਣ: ਵੋਟਿੰਗ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ, ਜਾਣੋ ਕਿੰਨੀ ਹੋਈ ਵੋਟ ਫ਼ੀਸਦੀ
Thursday, Nov 03, 2022 - 01:13 PM (IST)
ਹਿਸਾਰ- ਹਰਿਆਣਾ ਦੀ ਆਦਮਪੁਰ ਸੀਟ ’ਤੇ ਜ਼ਿਮਨੀ ਚੋਣ ਲਈ ਸ਼ਾਂਤੀਪੂਰਨ ਵੋਟਾਂ ਪੈ ਰਹੀਆਂ ਹਨ। ਆਦਮਪੁਰ 'ਚ ਦੁਪਹਿਰ 3 ਵਜੇ ਤੱਕ ਕਰੀਬ 55.12 ਫੀਸਦੀ ਵੋਟਿੰਗ ਹੋਈ ਆਦਮਪੁਰ ਦਾ ਵਿਧਾਇਕ ਚੁਣਨ ਲਈ ਵੋਟਿੰਗ ਕੇਂਦਰਾਂ ’ਤੇ ਲੋਕਾਂ ’ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਆਦਮਪੁਰ ਸੀਟ ਤੋਂ ਕੁਲਦੀਪ ਬਿਸ਼ਨੋਈ ਦੇ ਅਸਤੀਫ਼ੇ ਮਗਰੋਂ ਖਾਲੀ ਹੋਈ ਸੀ, ਜਿਸ ਕਾਰਨ ਇੱਥੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਕੁਲਦੀਪ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ।
ਇਹ ਵੀ ਪੜ੍ਹੋ- ਆਦਮਪੁਰ ’ਚ ਸ਼ੁਰੂ ਹੋਈ ਵੋਟਿੰਗ, ਕੁਲਦੀਪ ਬਿਸ਼ਨੋਈ ਨੇ ਪਰਿਵਾਰ ਸਮੇਤ ਪਾਈ ਵੋਟ
ਬਜ਼ੁਰਗ ਵੋਟਰਾਂ ’ਚ ਉਤਸ਼ਾਹ
ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਵੇਖਦੇ ਹੋਏ ਵੋਟਿੰਗ ਕੇਂਦਰਾਂ ’ਤੇ ਵੱਡੀ ਗਿਣਤੀ ’ਚ ਸੁਰੱਖਿਆ ਫੋਰਸ ਤਾਇਨਾਤ ਕੀਤੇ ਗਏ ਹਨ। ਸਵੇਰੇ 7 ਵਜੇ ਤੋਂ ਵੋਟਾਂ ਤੋਂ ਪੈਣੀਆਂ ਸ਼ੁਰੂ ਹੋਈਆਂ ਹਨ ਅਤੇ ਸ਼ਾਮ 6 ਵਜੇ ਤੱਕ ਪੈਣਗੀਆਂ। ਨੌਜਵਾਨਾਂ ਅਤੇ ਔਰਤਾਂ ਦੇ ਨਾਲ-ਨਾਲ ਬਜ਼ੁਰਗ ਵੋਟਰਾਂ ’ਚ ਵੀ ਵੋਟਿੰਗ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
180 ਪੋਲਿੰਗ ਸਟੇਸ਼ਨ ਬਣਾਏ ਗਏ-
ਦੱਸ ਦੇਈਏ ਕਿ 1,71,473 ਵੋਟਰ ਵਿਧਾਇਕ ਚੁਣਨ ਲਈ ਵੋਟ ਪਾਉਣਗੇ। ਇਨ੍ਹਾਂ ਵਿਚ 91,805 ਪੁਰਸ਼ ਅਤੇ 79,668 ਔਰਤਾਂ ਸ਼ਾਮਲ ਹਨ। ਵੋਟਿੰਗ ਲਈ ਵਿਧਾਨ ਸਭਾ ’ਚ ਕੁੱਲ 180 ਪੋਲਿੰਗ ਸਟੇਸ਼ਨ ਬਣਾਏ ਗਏ ਹਨ। 36 ਬੂਥਾਂ ਨੂੰ ਸੰਵੇਦਨਸ਼ੀਲ ਅਤੇ 30 ਨੂੰ ਅਤਿ ਸੰਵੇਦਨਸ਼ੀਲ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਨ੍ਹਾਂ ਸਾਰੀਆਂ ਥਾਵਾਂ 'ਤੇ ਵੱਡੀ ਗਿਣਤੀ 'ਚ ਪੁਲਸ ਫੋਰਸ ਵੀ ਮੌਜੂਦ ਹੈ।
ਇਹ ਵੀ ਪੜ੍ਹੋ- ਭਜਨਲਾਲ ਦੀ ਸਿਆਸੀ ਵਿਰਾਸਤ ਸਾਖ਼ ’ਤੇ, ਭਵਿਯਾ ਬਿਸ਼ਨੋਈ ਤੇ ਇਨ੍ਹਾਂ ਉਮੀਦਵਾਰਾਂ ਵਿਚਾਲੇ ਸਖ਼ਤ ਟੱਕਰ
ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਯਾ ਲੜ ਰਹੇ ਆਦਮਪੁਰ ਤੋਂ ਚੋਣ
ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਬਿਸ਼ਨੋਈ ਚੋਣ ਮੈਦਾਨ ’ਚ ਹਨ। ਉਹ ਭਾਜਪਾ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਇੱਥੇ ਮੁਕਾਬਲਾ ਇਸ ਲਈ ਵੀ ਚਿਲਚਸਪ ਹੈ, ਕਿਉਂਕਿ ਕੁਲਦੀਪ ਬਿਸ਼ਨੋਈ ਕਾਂਗਰਸ ਛੱਡ ਕੇ ਭਾਜਪਾ ’ਚ ਚਲੇ ਗਏ ਹਨ। ਭਾਜਪਾ ’ਚ ਜਾਣ ਮਗਰੋਂ ਇਹ ਉਨ੍ਹਾਂ ਦੀ ਸਿਆਸੀ ਵਿਰਾਸਤ ਅਤੇ ਸਾਖ ਦਾ ਪਹਿਲਾ ਇਮਤਿਹਾਨ ਹੋਵੇਗਾ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਪੱਲਾ ਫ਼ੜਨ ਵਾਲੇ ਸਤਿੰਦਰ ਸਿੰਘ ਅਤੇ ਕਾਂਗਰਸ ਤੋਂ ਬਗ਼ਾਵਤ ਕਰਨ ਵਾਲੇ ਕੁਰਦਾਰਾਮ ਨੰਬਰਦਾਰ ਇਨੈਲੋ ਦੀ ਟਿਕਟ ’ਤੇ ਆਦਮਪੁਰ ਤੋਂ ਚੋਣ ਮੈਦਾਨ ’ਚ ਕਿਸਮਤ ਅਜ਼ਮਾ ਰਹੇ ਹਨ।