ਅਸਾਮ ’ਚ ਦੇਰ ਰਾਤ ਲੱਗੇ ਭੂਚਾਲ ਦੇ ਝਟਕੇ, 24 ਘੰਟਿਆਂ ’ਚ 5ਵੀਂ ਵਾਰ ਹਿੱਲੀ ਧਰਤੀ
Saturday, Jun 19, 2021 - 11:21 AM (IST)
ਗੁਹਾਟੀ– ਅਸਾਮ ’ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਵਰਤਾ 4.2 ਮਾਪੀ ਗਈ। ਬੀਤੇ 24 ਘੰਟਿਆਂ ’ਚ ਇਹ 5ਵੀਂ ਵਾਰ ਸੀ ਜਦੋਂ ਉੱਤਰੀ-ਪੂਰਬੀ ਭਾਰਤ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚੰਗੀ ਗੱਲ ਇਹ ਰਹੀ ਹੀ ਅਜੇ ਤਕ ਭੂਚਾਲ ’ਚ ਕਿਸੇ ਤਰ੍ਹਾਂ ਦੇ ਵੀ ਜਾਨ-ਮਾਲ ਦੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਆਈ। ਭੂਚਾਲ ਦੀ ਜਾਣਕਾਰੀ ਦੇਣ ਵਾਲੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦੱਸਿਆ ਕਿ ਇਹ ਭੂਚਾਲ ਦੇਰ ਰਾਤ 1 ਵਜ ਕੇ 7 ਮਿੰਟ ’ਤੇ ਆਇਆ। ਭੂਚਾਲ ਦਾ ਕੇਂਦਰ ਤੇਜਪੁਰ ਸੀ ਅਤੇ ਇਸ ਦੀ ਡੁੰਘਾਈ ਜ਼ਮੀਨ ਤੋਂ 30 ਕਿਲੋਮੀਟਰ ਅੰਦਰ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਵੀ ਅਸਾਮ ’ਚ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਅਸਾਮ ਤੋਂ ਇਲਾਵਾ ਮਣੀਪੁਰ ਅਤੇ ਮੇਘਾਲਿਆ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਸ਼ੁੱਕਰਵਾਰ ਨੂੰ ਮਣੀਪੁਰ ਦੇ ਚੰਦੇਲ ਜ਼ਿਲ੍ਹੇ ’ਚ 3.0 ਤੀਵਰਤਾ ਦਾ ਅਤੇ ਮੇਘਾਲਿਆ ਦੇ ਪੱਛਮੀ ਖਾਸੀ ਹਿੱਲਸ ਜ਼ਿਲ੍ਹੇ ’ਚ 2.6 ਤੀਵਰਤਾ ਦਾ ਭੂਚਾਲ ਆਇਆ ਸੀ।
ਉੱਤਰੀ-ਪੂਰਵੀ ਇਲਾਕਾ ਭੂਚਾਲ ਦੇ ਲਿਹਾਜ ਨਾਲ ਹਾਈ ਰਿਸਕ ਜ਼ੋਨ ’ਚ ਆਉਂਦਾ ਹੈ। ਅਸਾਮ ’ਚ 28 ਅਪ੍ਰੈਲ ਨੂੰ 6.4 ਤੀਵਰਤਾ ਦਾ ਭੂਚਾਲ ਆਇਆ ਸੀ।