ਆਸਾਮ ’ਚ ਮਦਰੱਸੇ ਤੋਂ ਚੱਲ ਰਹੀਆਂ ਸਨ ਅੱਤਵਾਦੀ ਸਰਗਰਮੀਆਂ, ਬੁਲਡੋਜ਼ਰ ਨਾਲ ਡੇਗਿਆ

Friday, Aug 05, 2022 - 01:17 PM (IST)

ਆਸਾਮ ’ਚ ਮਦਰੱਸੇ ਤੋਂ ਚੱਲ ਰਹੀਆਂ ਸਨ ਅੱਤਵਾਦੀ ਸਰਗਰਮੀਆਂ, ਬੁਲਡੋਜ਼ਰ ਨਾਲ ਡੇਗਿਆ

ਗੁਹਾਟੀ (ਭਾਸ਼ਾ)– ਆਸਾਮ ਦੇ ਮੋਰੀਗਾਓਂ ਜ਼ਿਲੇ ਵਿਚ ਸਥਿਤ ਉਸ ਮਦਰੱਸੇ ਨੂੰ ਵੀਰਵਾਰ ਨੂੰ ਬੁਲਡੋਜ਼ਰ ਨਾਲ ਡਿਗਾ ਦਿੱਤਾ ਗਿਆ ਜਿਥੇ ਅੱਤਵਾਦੀ ਸਰਗਰਮੀਆਂ ਚੱਲ ਰਹੀਆਂ ਸਨ। ਮਦਰੱਸੇ ਦੇ ਮੁਖੀ ਮੁਫਤੀ ਨੂੰ ਬੰਗਲਾਦੇਸ਼ ਦੇ ਅੱਤਵਾਦੀ ਸੰਗਠਨ ਅੰਸਾਰ-ਉਲ-ਇਸਲਾਮ ਨਾਲ ਕਥਿਤ ਸੰਬੰਧਾਂ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਮੋਈਰਾਵਾੜੀ ਵਿਚ ਸਥਿਤ ਜਿਸ ਜਮਾਤ-ਉਲ ਮਦਰੱਸੇ ਨੂੰ ਹਾਲ ਹੀ ਵਿਚ ਮੁਫਤੀ ਮੁਸਤਫਾ ਦੀ ਗ੍ਰਿਫਤਾਰੀ ਤੋਂ ਬਾਅਦ ਸੀਲ ਕੀਤਾ ਗਿਆ ਸੀ, ਉਸ ਨੂੰ ਅੱਜ ਸਵੇਰੇ ਢਹਿ-ਢੇਰੀ ਕਰ ਦਿੱਤਾ ਗਿਆ।

ਆਸਾਮ ‘ਜਿਹਾਦੀ ਸਰਗਰਮੀਆਂ’ ਦਾ ਅੱਡਾ ਬਣ ਰਿਹਾ ਹੈ : ਮੁੱਖ ਮੰਤਰੀ ਸਰਮਾ

ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸਰਮਾ ਨੇ ਵੀਰਵਾਰ ਨੂੰ ਕਿਹਾ ਕਿ ਸੂਬਾ ‘ਜਿਹਾਦੀ ਸਰਗਰਮੀਆਂ’ ਦਾ ਅੱਡਾ ਬਣ ਰਿਹਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਵਿਚ ਇਥੇ ਬੰਗਲਾਦੇਸ਼ ਸਥਿਤ ਅੱਤਵਾਦੀ ਸੰਗਠਨ ਅਸਾਰੁਲ ਇਸਲਾਮ ਦੇ 5 ਮਾਡਿਊਲ ਦਾ ਪਰਦਾਫਾਸ਼ ਹੋਇਆ ਹੈ। ਸਰਮਾ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਸੀ ਅਸਾਰੁਲ ਇਸਲਾਮ ਨਾਲ ਸਬੰਧਤ 6 ਬੰਗਲਾਦੇਸ਼ੀ ਨਾਗਰਿਕ ਨੌਜਵਾਨਾਂ ਨੂੰ ਵਰਗਲਾਉਣ ਲਈ ਆਸਾਮ ਆਏ ਅਤੇ ਉਨ੍ਹਾਂ ਵਿਚੋਂ ਇਕ ਨੂੰ ਇਸ ਸਾਲ ਮਾਰਚ ਵਿਚ ਬਾਰਪੇਟਾ ’ਚ ਪਹਿਲੇ ਮਾਡਿਊਲ ਦਾ ਪਰਦਾਫਾਸ਼ ਹੋਣ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਆਸਾਮ ਦੇ ਬਾਹਰ ਦੇ ਇਮਾਮਾਂ ਨੂੰ ਮੁਸਲਿਮ ਨੌਜਵਾਨਾਂ ਨੂੰ ਨਿੱਜੀ ਮਦਰੱਸਿਆਂ ’ਚ ਪੜ੍ਹਾਈ ਦੇ ਨਾਲ ਵਰਗਲਾਉਣਾ ਚਿੰਤਾਜਨਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਹਾਦੀ ਸਰਗਰਮੀਆਂ ਅੱਤਵਾਦੀ ਜਾਂ ਅੱਤਵਾਦ ਸਰਗਰਮੀਆਂ ਨਾਲੋਂ ਬਹੁਤ ਵੱਖ ਹਨ। ਇਹ ਕਈ ਸਾਲਾਂ ਤੱਕ ਵਰਗਲਾਉਣ ਦੇ ਨਾਲ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਇਸਲਾਮੀ ਕੱਟੜਵਾਦ ਨੂੰ ਉਤਸ਼ਾਹ ਦੇਣ ’ਚ ਸਰਗਰਮ ਭਾਈਵਾਲੀ ਹੁੰਦੀ ਹੈ ਅਤੇ ਅਖੀਰ ਹਿੰਸਕ ਸਰਗਰਮੀਆਂ ਵੱਲ ਜਾਂਦੀ ਹੈ।


author

Rakesh

Content Editor

Related News