ਸਾਬਣ ਦੇ ਡੱਬਿਆਂ ''ਚ ਲੁਕਾ ਕੇ ਰੱਖੀ 9 ਕਰੋੜ ਰੁਪਏ ਦੀ ਹੈਰੋਇਨ ਜ਼ਬਤ, ਚਾਰ ਲੋਕ ਗ੍ਰਿਫ਼ਤਾਰ

Tuesday, Jan 14, 2025 - 02:43 PM (IST)

ਸਾਬਣ ਦੇ ਡੱਬਿਆਂ ''ਚ ਲੁਕਾ ਕੇ ਰੱਖੀ 9 ਕਰੋੜ ਰੁਪਏ ਦੀ ਹੈਰੋਇਨ ਜ਼ਬਤ, ਚਾਰ ਲੋਕ ਗ੍ਰਿਫ਼ਤਾਰ

ਗੁਹਾਟੀ- ਆਸਾਮ ਦੇ ਕਾਮਰੂਪ ਜ਼ਿਲ੍ਹੇ 'ਚ ਮੰਗਲਵਾਰ ਨੂੰ 9 ਕਰੋੜ ਰੁਪਏ ਮੁੱਲ ਦੀ ਹੈਰੋਇਨ ਜ਼ਬਤ ਕੀਤੀ ਗਈ ਅਤੇ ਇਸ ਸਿਲਸਿਲੇ 'ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ, ਰਾਜ ਪੁਲਸ ਦੇ ਵਿਸ਼ੇਸ਼ ਕਾਰਜ ਫੋਰਸ (ਐੱਸਟੀਐੱਫ) ਨੂੰ ਸੂਚਨਾ ਮਿਲੀ ਸੀ ਕਿ ਮਣੀਪੁਰ ਦੇ ਚੁਰਾਚਾਂਦਪੁਰ ਜ਼ਿਲ੍ਹੇ ਦਾ ਇਕ ਪਰਿਵਾਰ ਇਕ ਵਾਹਨ 'ਚ ਨਸ਼ੀਲਾ ਪਦਾਰਥਾ ਰੱਖ ਕੇ ਹਾਜੋ ਅਤੇ ਗੋਰੇਸਵਰ ਖੇਤਰਾਂ 'ਚ ਤਸਕਰਾਂ ਤੱਕ ਪਹੁੰਚਾਏਗਾ। 

ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਐਡੀਸ਼ਨਲ ਪੁਲਸ ਸੁਪਰਡੈਂਟ ਕਲਿਆਣ ਪਾਠਕ ਦੀ ਅਗਵਾਈ 'ਚ ਐੱਸਟੀਐੱਫ ਦੀ ਟੀਮ ਨੇ ਅਮੀਨਗਾਂਵ ਇਲਾਕੇ 'ਚ ਵਾਹਨ ਨੂੰ ਰੋਕਿਆ ਅਤੇ ਉਸ 'ਤੇ ਸਾਬਣ ਦੇ 94 ਡੱਬਿਆਂ 'ਚ ਲੁਕਾ ਕੇ ਰੱਖੀ ਗਈ 1.128 ਗ੍ਰਾਮ ਹੈਰੋਇਨ ਜ਼ਬਤ ਕੀਤੀ। ਅਧਿਕਾਰੀ ਨੇ ਦੱਸਿਆ,''ਜ਼ਬਤੀਕਰਨ ਦੇ ਸਿਲਸਿਲੇ 'ਚ ਵਾਹਨ ਦੇ ਚਾਲਕ ਅਤੇ ਸਹਿ-ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛ-ਗਿੱਛ ਤੋਂ ਬਾਅਦ ਐੱਸ.ਟੀ.ਐੱਫ. ਦੀ ਟੀਮ ਨੇ ਹਾਜੋ ਅਤੇ ਗੋਰੇਸਵਰ ਤੋਂ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।'' ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News