ਵੱਡੀ ਖੁਸ਼ਖ਼ਬਰੀ; ਸਰਕਾਰ ਨੇ 24 ਹਜ਼ਾਰ ਅਧਿਆਪਕਾਂ ਨੂੰ ਕੀਤਾ ਰੈਗੂਲਰ

Sunday, Sep 01, 2024 - 12:53 PM (IST)

ਗੁਹਾਟੀ- ਸਰਕਾਰ ਨੇ ਪ੍ਰਾਇਮਰੀ ਸਕੂਲਾਂ 'ਚ ਪੜ੍ਹਾ ਰਹੇ ਲੱਗਭਗ 24,000 ਠੇਕੇ 'ਤੇ ਰੱਖੇ ਅਧਿਆਪਕਾਂ ਦੀਆਂ ਨੌਕਰੀਆਂ ਨੂੰ ਰੈਗੂਲਰ ਕਰ ਦਿੱਤਾ ਹੈ। ਸਿੱਖਿਆ ਵਿਭਾਗ ਨੇ ਠੇਕੇ 'ਤੇ ਰੱਖੇ ਅਧਿਆਪਕਾਂ ਦੀਆਂ ਨੌਕਰੀਆਂ ਨੂੰ ਰੈਗੂਲਰ ਕਰਨ ਲਈ ਵਿਸ਼ੇਸ਼ ਭਰਤੀ ਮੁਹਿੰਮ ਚਲਾਈ। ਇਹ ਫ਼ੈਸਲਾ ਆਸਾਮ ਸਰਕਾਰ ਨੇ ਲਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਸਿੱਖਿਆ ਵਿਭਾਗ ਨੇ 5 ਅਗਸਤ ਨੂੰ ਵਿਸ਼ੇਸ਼ ਭਰਤੀ ਮੁਹਿੰਮ ਦਾ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ।

ਇਹ ਵੀ ਪੜ੍ਹੋ- ਕਾਰਟੂਨ ਵੇਖਦਿਆਂ 9 ਸਾਲਾ ਬੱਚੇ ਦੇ ਹੱਥ 'ਚ ਫਟਿਆ ਮੋਬਾਈਲ ਫੋਨ

ਠੇਕੇ 'ਤੇ ਰੱਖੇ ਅਧਿਆਪਕਾਂ ਨੂੰ ਦੋ ਵਿਕਲਪ ਦਿੱਤੇ ਗਏ ਸਨ- ਉਸੇ ਅਹੁਦੇ 'ਤੇ ਰਹਿਣ ਜਾਂ ਰੈਗੂਲਰ ਅਹੁਦੇ 'ਤੇ ਜੁਆਇਨ ਕਰਨ ਪਰ ਘੱਟ ਤਨਖਾਹ ਸਕੇਲ ਨਾਲ। ਪ੍ਰਾਇਮਰੀ ਸਕੂਲਾਂ 'ਚ 35 ਹਜ਼ਾਰ ਅਧਿਆਪਕ ਠੇਕੇ ’ਤੇ ਕੰਮ ਕਰ ਰਹੇ ਹਨ। ਇਨ੍ਹਾਂ 'ਚੋਂ 23,956 ਨੇ ਰੈਗੂਲਰ ਅਧਿਆਪਕ ਦੇ ਅਹੁਦੇ 'ਤੇ ਜਾਣ ਦੀ ਇੱਛਾ ਜਤਾਈ। ਬਾਕੀ ਆਪਣੇ ਮੌਜੂਦਾ ਅਹੁਦਿਆਂ 'ਤੇ ਬਣੇ ਰਹਿਣਗੇ। ਠੇਕੇ ’ਤੇ ਰੱਖੇ ਅਧਿਆਪਕਾਂ ਨੇ ਇਸ ਵਿਸ਼ੇਸ਼ ਭਰਤੀ ਉਪਰਾਲੇ ਦਾ ਪਹਿਲਾਂ ਵੀ ਵਿਰੋਧ ਕੀਤਾ ਸੀ। ਉਨ੍ਹਾਂ ਰੈਗੂਲਰ ਅਹੁਦਿਆਂ ’ਤੇ ਜੁਆਇਨ ਕਰਦਿਆਂ ਪੂਰੀ ਤਨਖਾਹ ਸੁਰੱਖਿਆ ਦੀ ਮੰਗ ਕੀਤੀ। ਹਾਲਾਂਕਿ ਸੂਬਾ ਸਰਕਾਰ ਉਨ੍ਹਾਂ ਨੂੰ ਨਵੇਂ ਨਿਯੁਕਤੀ ਪੱਤਰ ਦੇਣ 'ਤੇ ਜ਼ੋਰ ਦੇ ਰਹੀ ਸੀ, ਜੋ ਹਰ ਮਹੀਨੇ ਘਟੀ ਹੋਈ ਤਨਖਾਹ ਦੇ ਬਰਾਬਰ ਹੋਵੇਗੀ।

ਇਹ ਵੀ ਪੜ੍ਹੋ- ਦੇਸ਼ ਦਾ ਅਨੋਖਾ ਪਿੰਡ, ਜਿੱਥੇ ਸ਼ਰਾਬ ਅਤੇ ਸਿਗਰਟਨੋਸ਼ੀ 'ਤੇ ਹੈ ਪੂਰੀ ਤਰ੍ਹਾਂ ਪਾਬੰਦੀ

ਓਧਰ ਆਸਾਮ ਦੇ ਸਿੱਖਿਆ ਮੰਤਰੀ ਰਨੋਜ ਪੇਗੂ ਨੇ ਕਿਹਾ ਕਿ ਸਰਕਾਰ ਦੇ ਨਿਯਮ ਅਤੇ ਪ੍ਰਕਿਰਿਆ ਮੁਤਾਬਕ ਜੇਕਰ ਕਿਸੇ ਠੇਕੇ ਵਾਲੇ ਅਧਿਆਪਕ ਦੀ ਨੌਕਰੀ ਰੈਗੂਲਰ ਕੀਤੀ ਜਾਂਦੀ ਹੈ ਤਾਂ ਉਸ ਨੂੰ ਇਕ ਨਵਾਂ ਅਹੁਦਾ ਸੰਭਾਲਣਾ ਹੋਵੇਗਾ ਅਤੇ ਇਸ ਨੂੰ ਨਵੀਂ ਨਿਯੁਕਤੀ ਮੰਨਿਆ ਜਾਵੇਗਾ। ਇਸ ਲਈ ਅਸੀਂ ਸਬੰਧਤ ਵਿਅਕਤੀ ਲਈ ਨਵੀਂ ਤਨਖ਼ਾਹ ਢਾਂਚਾ ਤੈਅ ਕਰਦੇ ਸਮੇਂ ਉਸ ਦੀ ਪਿਛਲੀ ਤਨਖ਼ਾਹ ਸਕੇਲ 'ਤੇ ਵਿਚਾਰ ਨਹੀਂ ਕਰ ਸਕਦੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸੇ ਕਰ ਕੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਅੱਗੇ ਦੋ ਵਿਕਲਪ ਦਿੱਤੇ ਹਨ। ਜੇਕਰ ਉਹ ਠੇਕੇ ਦੀਆਂ ਅਸਾਮੀਆਂ 'ਤੇ ਰਹਿਣਾ ਚਾਹੁੰਦੇ ਹਨ ਤਾਂ ਅਜਿਹਾ ਕਰ ਸਕਦੇ ਹਨ। ਠੇਕੇ 'ਤੇ ਰੱਖੇ ਅਧਿਆਪਕ 60 ਸਾਲ ਦੀ ਉਮਰ ਤੱਕ ਆਪਣੀ ਨੌਕਰੀ ਜਾਰੀ ਰੱਖ ਸਕਦੇ ਹਨ ਅਤੇ ਉਨ੍ਹਾਂ ਦੀ ਮੌਜੂਦਾ ਤਨਖਾਹ ਲਾਗੂ ਰਹੇਗੀ। ਜ਼ਿਆਦਾਤਰ ਅਧਿਆਪਕਾਂ ਨੇ ਰੈਗੂਲਰ ਹੋਣ ਦੀ ਇੱਛਾ ਪ੍ਰਗਟਾਈ ਹੈ। ਨਿਯੁਕਤੀ ਪੱਤਰ ਸੋਮਵਾਰ ਨੂੰ ਵੰਡੇ ਜਾਣਗੇ।

ਇਹ ਵੀ ਪੜ੍ਹੋ- ਹਾਈ ਕੋਰਟ ਦਾ 80 ਸਾਲਾ ਬਜ਼ੁਰਗ ਦੇ ਹੱਕ 'ਚ ਫ਼ੈਸਲਾ; ਨੂੰਹ-ਪੁੱਤ ਨੂੰ ਖਾਲੀ ਕਰਨਾ ਹੋਵੇਗਾ 'ਮਾਂ' ਦਾ ਘਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News