ਆਸਾਮ 'ਚ ਹੜ੍ਹ ਨੇ ਔਖੀ ਕੀਤੀ ਲੋਕਾਂ ਦੀ ਜ਼ਿੰਦਗੀ, ਨੁਕਸਾਨੀਆਂ ਗਈਆਂ ਕਈ ਸੜਕਾਂ
Wednesday, Sep 06, 2023 - 11:49 AM (IST)
ਬਾਰਪੇਟਾ- ਆਸਾਮ ਦੇ ਬਾਰਪੇਟਾ ਜ਼ਿਲੇ ਦੇ ਸੁਖੁਵਰਝਾਰ ਮਹਿਸ਼ਖੁਤੀ ਖੇਤਰ ਦੇ ਪਿੰਡ ਵਾਸੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਹਾਲ ਹੀ 'ਚ ਆਏ ਹੜ੍ਹ ਕਾਰਨ ਇਸ ਖੇਤਰ ਨੂੰ ਜੋੜਨ ਵਾਲੀ ਇਕ ਸੜਕ ਦਾ ਵੱਡਾ ਹਿੱਸਾ ਰੁੜ੍ਹ ਗਿਆ ਹੈ। ਜਿਸ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਮੁਤਾਬਕ ਹਾਲ ਹੀ 'ਚ ਆਏ ਹੜ੍ਹ ਨੇ ਇਲਾਕੇ ਦੀਆਂ ਕਈ ਸੜਕਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਇਹ ਵੀ ਪੜ੍ਹੋ- G20 ਸੰਮੇਲਨ: ਰਾਤ ਦੇ ਭੋਜਨ ਦੇ ਸੱਦੇ 'ਚ ਰਾਸ਼ਟਰਪਤੀ ਨੂੰ ਕਿਹਾ ਗਿਆ 'ਪ੍ਰੈਜ਼ੀਡੈਂਟ ਆਫ਼ ਭਾਰਤ', ਛਿੜਿਆ ਵਿਵਾਦ
ਇਕ ਸਥਾਨਕ ਪਿੰਡ ਵਾਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਸਾਲ ਇਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਹੜ੍ਹਾਂ ਕਾਰਨ ਉਨ੍ਹਾਂ ਦੇ ਇਲਾਕੇ ਨੂੰ ਜੋੜਨ ਵਾਲੀ ਸੜਕ ਟੁੱਟ ਜਾਂਦੀ ਹੈ। ਪਿਛਲੇ ਸਾਲ ਹੜ੍ਹ ਦੇ ਪਾਣੀ ਨਾਲ ਸੜਕ ਵੀ ਨੁਕਸਾਨੀ ਗਈ ਸੀ। ਹੜ੍ਹ ਦੇ ਪਾਣੀ 'ਚ ਸੜਕ ਦਾ ਇਕ ਵੱਡਾ ਹਿੱਸਾ ਵਹਿ ਜਾਣ ਮਗਰੋਂ ਵਿਦਿਆਰਥੀ ਸਕੂਲ ਨਹੀਂ ਜਾ ਪਾ ਰਹੇ ਹਨ। ਇਸ ਖੇਤਰ ਵਿਚ ਕਈ ਮਰੀਜ਼ਾਂ ਨੂੰ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿੰਨੀ ਛੇਤੀ ਹੋ ਸਕੇ ਸੜਕ ਦੀ ਮੁਰੰਮਤ ਕਰੇ।
ਇਹ ਵੀ ਪੜ੍ਹੋ- G20 ਸੰਮੇਲਨ ਤੋਂ ਪਹਿਲਾਂ ਕੁਰੂਕਸ਼ੇਤਰ 'ਚ ਦਿੱਸੀ ਖਾਲਿਸਤਾਨੀ ਗਤੀਵਿਧੀ, ਕੰਧ 'ਤੇ ਲਿਖਿਆ- ਪੰਜਾਬ ਭਾਰਤ ਦਾ ਹਿੱਸਾ ਨਹੀਂ
ਆਸਾਮ ਵਿਚ ਹੜ੍ਹ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ, ਕਿਉਂਕਿ 22 ਜ਼ਿਲ੍ਹਿਆਂ 'ਚ ਲਗਭਗ 3.41 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ (ASDMA) ਮੁਤਾਬਕ 818 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਲਗਭਗ 22,000 ਹੈਕਟੇਅਰ ਫਸਲੀ ਖੇਤਰ ਹੜ੍ਹ ਦੇ ਪਾਣੀ ਵਿਚ ਡੁੱਬ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ 153 ਰਾਹਤ ਕੈਂਪ ਅਤੇ ਰਾਹਤ ਵੰਡ ਕੇਂਦਰ ਸਥਾਪਤ ਕੀਤੇ ਹਨ।
ਓਧਰ ਆਸਾਮ ਦੇ ਖੇਤੀਬਾੜੀ ਮੰਤਰੀ ਅਤੁਲ ਬੋਰਾ ਨੇ ਨੂੰ ਦੱਸਿਆ ਕਿ ਸੂਬਾ ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਵੇਗੀ। 31 ਅਗਸਤ ਤੱਕ ਸੂਬੇ ਭਰ 'ਚ ਹੜ੍ਹਾਂ ਦੇ ਪਾਣੀ ਕਾਰਨ ਲਗਭਗ 22,000 ਹੈਕਟੇਅਰ ਫਸਲੀ ਰਕਬਾ ਡੁੱਬ ਚੁੱਕਾ ਹੈ। ਅਸੀਂ ਸੂਬੇ ਦੇ ਹਰੇਕ ਜ਼ਿਲ੍ਹੇ 'ਚ ਇਕ ਕਮਿਊਨਿਟੀ ਨਰਸਰੀ ਬਣਾਈ ਸੀ ਤਾਂ ਜੋ ਕਿਸਾਨ ਬਦਲਵੀਆਂ ਫਸਲਾਂ ਪ੍ਰਾਪਤ ਕਰ ਸਕਣ। ਸਾਡੀ ਸਰਕਾਰ ਸਾਡੇ ਕਿਸਾਨਾਂ ਦੀ ਮਦਦ ਲਈ ਵਚਨਬੱਧ ਹੈ। ਅਤੁਲ ਨੇ ਕਿਹਾ ਕਿ ਪਹਿਲਾਂ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਤੋਂ ਕੁਝ ਨਹੀਂ ਮਿਲਦਾ ਸੀ ਪਰ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਦਿੱਤਾ ਹੈ।
ਇਹ ਵੀ ਪੜ੍ਹੋ- ਦਿੱਲੀ 'ਚ ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ, ਅਪਰਾਧ ਜਾਣ ਕੰਬ ਜਾਵੇਗੀ ਰੂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8