ਆਸਾਮ ’ਚ ਹੜ ਦੀ ਸਥਿਤੀ ਗੰਭੀਰ, 8 ਹੋਰ ਲੋਕਾਂ ਦੀ ਮੌਤ, 29 ਲੱਖ ਲੋਕ ਪ੍ਰਭਾਵਿਤ

Saturday, Jul 02, 2022 - 10:47 AM (IST)

ਆਸਾਮ ’ਚ ਹੜ ਦੀ ਸਥਿਤੀ ਗੰਭੀਰ, 8 ਹੋਰ ਲੋਕਾਂ ਦੀ ਮੌਤ, 29 ਲੱਖ ਲੋਕ ਪ੍ਰਭਾਵਿਤ

ਗੁਹਾਟੀ– ਆਸਾਮ ’ਚ ਹੜ੍ਹ ਦੀ ਸਥਿਤੀ ਸ਼ੁੱਕਰਵਾਰ ਨੂੰ ਵੀ ਗੰਭੀਰ ਬਣੀ ਰਹੀ ਅਤੇ ਪਿਛਲੇ 24 ਘੰਟਿਆਂ ਵਿਚ 8 ਹੋਰ ਲੋਕਾਂ ਦੀ ਮੌਤ ਹੋ ਗਈ। 29 ਲੱਖ ਤੋਂ ਵੱਧ ਲੋਕ ਅਜੇ ਵੀ ਹੜ੍ਹ ਤੋਂ ਪ੍ਰਭਾਵਿਤ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਕਛਾਰ ਜ਼ਿਲਾ ਹੈੱਡਕੁਆਰਟਰ ਸਿਲਚਰ ਦੇ ਵਧੇਰੇ ਹਿੱਸੇ ਅਜੇ ਵੀ ਪਾਣੀ ਵਿਚ ਡੁੱਬੇ ਹਨ। ਆਸਾਮ ਸੂਬਾ ਆਫਤ ਮੈਨੇਜਮੈਂਟ ਅਥਾਰਿਟੀ (ਏ. ਐੱਸ. ਡੀ. ਐੱਮ. ਏ.) ਵਲੋਂ ਜਾਰੀ ਬੁਲੇਟਿਨ ਮੁਤਾਬਕ ਇਸ ਸਾਲ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 159 ਹੋ ਗਈ, ਜਦਕਿ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਲਾਪਤਾ ਲੋਕਾਂ ਦੀ ਕੁਲ ਗਿਣਤੀ 36 ਹੋ ਗਈ।

ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪਿਛਲੇ 10 ਦਿਨਾਂ ਵਿਚ ਬਰਾਕ ਵਾਦੀ ਦਾ ਤੀਜੀ ਵਾਰ ਦੌਰਾ ਕੀਤਾ ਅਤੇ ਉਥੇ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਕਰੀਮਗੰਜ ਪੁੱਜੇ। ਉਨ੍ਹਾਂ ਜ਼ਿਲੇ ਦੇ ਸੁਭਾਸ਼ ਹਾਈ ਸਕੂਲ ਕਾਲੀਬਾੜੀ ਅਤੇ ਗੋਪਿਕਾਨਗਰ ਵਿਚ ਰਾਹਤ ਕੈਂਪ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ 2 ਵਾਰ ਸਿਲਚਰ ਦਾ ਦੌਰਾ ਕੀਤਾ ਅਤੇ ਪਾਣੀ ਵਿਚ ਡੁੱਬੇ ਸ਼ਹਿਰਾਂ ਦਾ ਹਵਾਈ ਸਰਵੇਖਣ ਕੀਤਾ।


author

Rakesh

Content Editor

Related News