ਆਸਾਮ ''ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 54 ਹੋਈ, 2930 ਪਿੰਡਾਂ ਦੇ 19 ਲੱਖ ਲੋਕ ਪ੍ਰਭਾਵਿਤ

06/18/2022 1:28:08 PM

ਗੁਹਾਟੀ (ਵਾਰਤਾ)- ਆਸਾਮ 'ਚ ਸਾਰੀਆਂ ਵੱਡੀਆਂ ਨਦੀਆਂ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗਣ ਨਾਲ ਹੜ੍ਹ ਦੀ ਸਥਿਤੀ ਭਿਆਨਕ ਹੋ ਗਈ ਹੈ ਅਤੇ ਹੜ੍ਹ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 54 ਹੋ ਗਈ ਹੈ। ਸੂਬੇ ਦੇ ਕਈ ਹਿੱਸਿਆਂ 'ਚ ਲਗਾਤਾਰ ਮੀਂਹ ਪੈਣ ਕਾਰਨ ਕਈ ਥਾਂਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। 

PunjabKesari

ਆਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਅਨੁਸਾਰ, ਸੂਬੇ ਦੇ 28 ਜ਼ਿਲ੍ਹਿਆਂ ਦੇ 2930 ਪਿੰਡਾਂ ਦੇ 19 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਇਲਾਕਿਆਂ ਤੋਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੀ ਰਿਪੋਰਟ ਮਿਲ ਰਹੀ ਹੈ। ਸੂਬੇ 'ਚ ਪਿਛਲੇ 5 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਨਾਲ ਗੁਹਾਟੀ 'ਚ ਪ੍ਰਮੁੱਖ ਸੜਕਾਂ 'ਤੇ ਗੋਢਿਆਂ ਤੱਕ ਪਾਣੀ ਜਮ੍ਹਾ ਹੋ ਗਿਆ ਹੈ। ਖੇਤਰੀ ਮੌਸਮ ਵਿਗਿਆਨ ਵਿਭਾਗ ਕੇਂਦਰ ਅਨੁਸਾਰ ਘੱਟੋ-ਘੱਟ ਅਗਲੇ 2 ਦਿਨਾਂ ਤੱਕ ਮੀਂਹ ਰੁਕਣ ਦਾ ਕੋਈ ਆਸਾਰ ਨਹੀਂ ਹੈ। ਆਸਾਮ ਅਤੇ ਮੇਘਾਲਿਆ ਦੋਵੇਂ ਸੂਬਿਆਂ 'ਚ ਹਾਲੇ ਤੱਕ ਰੈੱਡ ਅਲਰਟ ਜਾਰੀ ਹੈ।

PunjabKesari


DIsha

Content Editor

Related News