ਆਸਾਮ ’ਚ ਜਲਦੀ ਸ਼ੁਰੂ ਹੋਵੇਗੀ ਡਰੋਨ ਨਾਲ ਚੱਲਣ ਵਾਲੀ ਡਾਕ ਸੇਵਾ

Tuesday, Jun 23, 2026 - 04:43 PM (IST)

ਆਸਾਮ ’ਚ ਜਲਦੀ ਸ਼ੁਰੂ ਹੋਵੇਗੀ ਡਰੋਨ ਨਾਲ ਚੱਲਣ ਵਾਲੀ ਡਾਕ ਸੇਵਾ

ਨੈਸ਼ਨਲ ਡੈਸਕ- ਆਸਾਮ ’ਚ ਜਲਦੀ ਹੀ ਡਰੋਨ ਨਾਲ ਚੱਲਣ ਵਾਲੀ ਡਾਕ ਸੇਵਾ ਸ਼ੁਰੂ ਕੀਤੀ ਜਾਵੇਗੀ। ਅਧਿਕਾਰਤ ਸੂਤਰਾਂ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਇਹ ਸੇਵਾ ਵਾਤਾਵਰਣ ਅਨੁਕੂਲ ਕਾਰਜਾਂ ਨਾਲ ਪੇਂਡੂ ਤੇ ਦੂਰ-ਦੁਰਾਡੇ ਦੇ ਖੇਤਰਾਂ ਨੂੰ ਜੋੜਨ ’ਚ ਮਦਦ ਕਰੇਗੀ।

ਮੁੱਖ ਮੰਤਰੀ ਦਫ਼ਤਰ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਆਸਾਮ ’ਚ ਰਸਦ ਦਾ ਇਕ ਨਵਾਂ ਯੁੱਗ ਸ਼ੁਰੂ ਹੋ ਰਿਹਾ ਹੈ। ਡਰੋਨ ਨਾਲ ਚੱਲਣ ਵਾਲੀਆਂ ਡਾਕ ਸੇਵਾਵਾਂ ਦੂਰ-ਦੁਰਾਡੇ ਦੇ ਖੇਤਰਾਂ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਜੋੜਨਗੀਆਂ। ਸੇਵਾ ਮਿੰਟਾਂ ’ਚ ਹੀ ਪ੍ਰਦਾਨ ਹੋਵੇਗੀ।

ਪੋਸਟ ’ਚ ਕਿਹਾ ਗਿਆ ਹੈ ਕਿ ਇਹ ਸੇਵਾ ਅਸਲ ਸਮੇਂ ਦੀ ਨਿਗਰਾਨੀ ਤੇ ਵਾਤਾਵਰਣ ਅਨੁਕੂਲ ਕਾਰਜਾਂ ਨਾਲ ਕੰਮ ਕਰੇਗੀ। ਪੇਂਡੂ ਹਿੱਸਿਆਂ ਨੂੰ ਜੋੜਦੇ ਹੋਏ ਵੰਡ ਦਾ ਸਮਾਂ ਦੋ ਘੰਟਿਆਂ ਤੋਂ ਘਟ ਕੇ ਸਿਰਫ਼ 7 ਮਿੰਟ ਰਹਿ ਜਾਵੇਗਾ।


author

Harpreet SIngh

Content Editor

Related News