ਅਸਾਮ ''ਚ ਬੰਦ ਹੋਣਗੇ ਸਰਕਾਰੀ ਮਦਰੱਸੇ ਅਤੇ ਸੰਸਕ੍ਰਿਤ ਸਕੂਲ, ਕੈਬਨਿਟ ਨੇ ਦਿੱਤੀ ਮਨਜ਼ੂਰੀ
Monday, Dec 14, 2020 - 12:52 AM (IST)

ਗੁਹਾਟੀ - ਅਸਾਮ ਦੀ ਸਰਬਾਨੰਦ ਸੋਨੋਵਾਲ ਸਰਕਾਰ ਨੇ ਸੂਬੇ ਵਿੱਚ ਸਾਰੇ ਸਰਕਾਰੀ ਮਦਰੱਸਿਆਂ ਅਤੇ ਸੰਸਕ੍ਰਿਤ ਸਕੂਲਾਂ ਨੂੰ ਬੰਦ ਕਰਨ ਦੇ ਪ੍ਰਸਤਾਵ ਨੂੰ ਐਤਵਾਰ ਨੂੰ ਮਨਜ਼ੂਰੀ ਦੇ ਦਿੱਤੀ। ਐਤਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ। ਵਿਧਾਨਸਭਾ ਦੇ ਅਗਲੇ ਸ਼ੀਤਕਾਲੀਨ ਸੈਸ਼ਨ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾਵੇਗਾ।
ਬਿਨਾਂ ਬੇਹੋਸ਼ ਕੀਤੇ 9 ਸਾਲਾ ਕੁੜੀ ਦੀ ਕੀਤੀ ਬ੍ਰੇਨ ਸਰਜਰੀ, ਉਹ ਮਜੇ ਨਾਲ ਵਜਾਉਂਦੀ ਰਹੀ ਪਿਆਨੋ
ਦੱਸ ਦਈਏ ਕਿ ਅਸਾਮ ਵਿਧਾਨਸਭਾ ਦਾ ਸ਼ੀਤਕਾਲੀਨ ਸੈਸ਼ਨ 28 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਹੈ। ਅਸਾਮ ਸਰਕਾਰ ਵਿੱਚ ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਸਰਕਾਰ ਦੇ ਬੁਲਾਰਾ ਚੰਦਰ ਮੋਹਨ ਪਟਵਾਰੀ ਨੇ ਦੱਸਿਆ ਕਿ ਮਦਰੱਸਾ ਅਤੇ ਸੰਸਕ੍ਰਿਤ ਸਕੂਲਾਂ ਨਾਲ ਜੁੜੇ ਮੌਜੂਦਾ ਕਾਨੂੰਨਾਂ ਨੂੰ ਵਾਪਸ ਲੈ ਲਿਆ ਜਾਵੇਗਾ। ਇਸਦੇ ਲਈ ਸੂਬਾ ਵਿਧਾਨਸਭਾ ਦੇ ਅਗਲੇ ਸੈਸ਼ਨ ਵਿੱਚ ਇੱਕ ਬਿੱਲ ਲਿਆਇਆ ਜਾਵੇਗਾ।
ਪਦਮਸ਼੍ਰੀ ਨਾਲ ਸਨਮਾਨਿਤ ਬੀ ਗੋਵਿੰਦਾਚਾਰਿਆ ਦਾ ਦਿਹਾਂਤ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਸਾਮ ਸਰਕਾਰ ਵਿੱਚ ਸਿੱਖਿਆ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਸੀ ਕਿ ਸੂਬਾ ਸਰਕਾਰ ਵੱਲੋਂ ਮਦਰੱਸਿਆਂ ਅਤੇ ਸੰਸਕ੍ਰਿਤ ਸਕੂਲਾਂ ਨੂੰ ਛੇਤੀ ਹੀ ਨੇਮੀ ਸਕੂਲਾਂ ਦੇ ਰੂਪ ਵਿੱਚ ਪੁਨਰਗਠਿਤ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਧਾਰਮਿਕ ਸਿੱਖਿਆ ਲਈ ਸਰਕਾਰੀ ਫੰਡ ਖ਼ਰਚ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿੱਚ ਸੂਬਾ ਮਦਰੱਸਾ ਸਿੱਖਿਆ ਬੋਰਡ, ਅਸਾਮ ਨੂੰ ਭੰਗ ਕਰ ਦਿੱਤਾ ਜਾਵੇਗਾ। ਸਿੱਖਿਆ ਮੰਤਰੀ ਸਰਮਾ ਨੇ ਇਹ ਵੀ ਕਿਹਾ ਸੀ ਕਿ ਅਸਾਮ ਵਿੱਚ 610 ਸਰਕਾਰੀ ਮਦਰੱਸੇ ਹਨ ਅਤੇ ਸਰਕਾਰ ਇਨ੍ਹਾਂ ਸੰਸਥਾਨਾਂ 'ਤੇ ਹਰ ਸਾਲ ਕਰੀਬ 260 ਕਰੋੜ ਰੁਪਏ ਖ਼ਰਚ ਕਰਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।