1615 ਬੋਡੋ ਬਾਗੀਆਂ ਨੇ 4800 ਹਥਿਆਰਾਂ ਨਾਲ ਕੀਤਾ ਆਤਮ-ਸਮਰਪਣ

Friday, Jan 31, 2020 - 12:51 PM (IST)

1615 ਬੋਡੋ ਬਾਗੀਆਂ ਨੇ 4800 ਹਥਿਆਰਾਂ ਨਾਲ ਕੀਤਾ ਆਤਮ-ਸਮਰਪਣ

ਗੁਹਾਟੀ— ਬੋਡੋ ਕੌਮੀ ਜਮਹੂਰੀ ਮੁਹਾਜ (ਐੱਨ. ਡੀ. ਐੱਫ. ਬੀ.) ਦੇ 3 ਗਰੁੱਪਾਂ ਦੇ 1615 ਬਾਗੀਆਂ ਨੇ ਪਿਛਲੇ ਦਿਨੀਂ ਹੋਏ ਸਮਝੌਤੇ ਤੋਂ ਬਾਅਦ ਆਸਾਮ ਦੇ ਮੁੱਖ ਮੰਤਰੀ ਸਰਦਾਨੰਦ ਸੋਨੋਵਾਲ ਤੇ ਸੂਬੇ ਦੇ ਖਜ਼ਾਨਾ ਮੰਤਰੀ ਹੇਮੰਤ ਵਸ਼ੋਧਾ ਦੇ ਸਾਹਮਣੇ 4800 ਹਥਿਆਰਾਂ ਨਾਲ ਆਤਮ–ਸਮਰਪਣ ਕੀਤਾ ਹੈ। 3 ਦਿਨ ਪਹਿਲਾਂ ਕੇਂਦਰ ਤੇ ਆਸਾਮ ਸਰਕਾਰ ਨੇ ਬੋਡੋ ਜਥੇਬੰਦੀਆਂ ਨਾਲ ਅਮਨ ਸਮਝੌਤੇ 'ਤੇ ਦਸਤਖਤ ਕੀਤੇ ਸਨ।

PunjabKesariਸਮਝੌਤੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਇਹ ਰਾਜ ਦੇ ਲੋਕਾਂ ਲਈ ਸੁਨਹਿਰੀ ਭਵਿੱਖ ਦੀ ਸ਼ੁਰੂਆਤ ਹੈ। ਐੱਨ.ਡੀ.ਐੱਫ.ਬੀ.-ਪ੍ਰੋਗ੍ਰੇਸਿਵ ਧਿਰ ਦੇ 836, ਐੱਨ.ਡੀ.ਐੱਫ.ਬੀ.-ਰੰਜਨ ਡੈਮਰੀ ਧਿਰ ਦੇ 579 ਅਤੇ ਐੱਨ.ਡੀ.ਐੱਫ.ਬੀ. (ਐੱਸ) ਦੇ 200 ਮੈਂਬਰਾਂ ਦਾ ਮੁੱਖਧਾਰਾ 'ਚ ਸਵਾਗਤ ਕਰਦੇ ਹੋਏ ਸੋਨੋਵਾਲ ਨੇ ਕਿਹਾ ਕਿ ਉਨ੍ਹਾਂ ਨੇ ਵਿਸ਼ਵਾਸ ਹੈ ਕਿ ਇਸ ਕਦਮ ਨਾਲ ਹੋਰ ਧਿਰਾਂ ਨੂੰ ਵੀ ਹਥਿਆਰ ਤਿਆਗਨ ਅਤੇ ਇਕੱਠੇ ਮਿਲ ਕੇ 'ਟੀਮ ਆਸਾਮ' ਲਈ ਕੰਮ ਕਰਨ ਦੀ ਪ੍ਰੇਰਨਾ ਮਿਲੇਗੀ। ਸੋਨੋਵਾਲ ਨੇ ਕਿਹਾ,''ਸਾਨੂੰ ਆਸਾਮ ਨੂੰ ਭਾਰਤ ਅਤੇ ਪੂਰੇ ਦੱਖਣ ਏਸ਼ੀਆ ਦਾ ਤਰੱਕੀਸ਼ੀਲ ਰਾਜ ਬਣਾਉਣ ਲਈ ਟੀਮ ਆਸਾਮ ਲਈ ਮਿਲ ਕੇ ਕੰਮ ਕਰਨਾ ਹੋਵੇਗਾ। ਹਿੰਸਾ ਦਾ ਰਸਤਾ ਛੱਡ ਕੇ ਤੁਸੀਂ ਵਿਕਾਸ ਦੀ ਰਾਹ ਫੜੀ ਹੈ।''

PunjabKesariਉਨ੍ਹਾਂ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਸਾਡੀ ਆਸਾਮ ਸਰਕਾਰ ਤੁਹਾਡੇ ਨਾਲ ਮਿਲ ਕੇ ਬੋਡੋ ਖੇਤਰ 'ਚ ਸ਼ਾਂਤੀ ਅਤੇ ਵਿਕਾਸ ਯਕੀਨੀ ਕਰਨਗੇ।'' ਮੁੱਖ ਮੰਤਰੀ ਨੇ ਕਿਹਾ ਕਿ ਬੋਡੋ ਸਮਾਜ ਦੇ ਵਿਕਾਸ ਨਾਲ ਆਸਾਮ ਦਾ ਵਿਕਾਸ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਧਿਰ ਦੇ ਮੈਂਬਰਾਂ ਵਲੋਂ ਸ਼ਹੀਦ ਦਿਵਸ 'ਤੇ ਹਥਿਆਰ ਸਮਰਪਣ ਕਰਨ ਨਾਲ ਇਹ ਸਾਬਤ ਹੁੰਦਾ ਹੈ ਕਿ ਉਹ ਆਸਾਮ 'ਚ ਸ਼ਾਂਤੀ ਚਾਹੁੰਦੇ ਹਨ।


author

DIsha

Content Editor

Related News