ਆਸਾਮ : EVM ਵਿਵਾਦ ਤੋਂ ਬਾਅਦ ਇਕ ਪੋਲਿੰਗ ਕੇਂਦਰ ’ਤੇ ਦੁਬਾਰਾ ਹੋਵੇਗੀ ਵੋਟਿੰਗ
Friday, Apr 02, 2021 - 04:36 PM (IST)
ਨਵੀਂ ਦਿੱਲੀ (ਭਾਸ਼ਾ) : ਚੋਣ ਕਮਿਸ਼ਨ ਨੇ ਸ਼ੁੱਕਰਵਾਰ ਆਸਾਮ ਦੇ ਰਤਬਾਰੀ ਵਿਧਾਨ ਸਭਾ ’ਚ ਇਕ ਪੋਲਿੰਗ ਕੇਂਦਰ ’ਤੇ ਦੁਬਾਰਾ ਵੋਟਿੰਗ ਕਰਾਉਣ ਦਾ ਹੁਕਮ ਦਿੱਤਾ ਹੈ। ਇਥੇ ਵੋਟਿੰਗ ਤੋਂ ਬਾਅਦ ਜਿਸ ਵਾਹਨ ’ਚ ਚੋਣ ਅਧਿਕਾਰੀ ਈ. ਵੀ. ਐੱਮ. ਨੂੰ ਲੈ ਕੇ ਗਏ, ਉਹ ਕਥਿਤ ਤੌਰ ’ਤੇ ਭਾਜਪਾ ਦਾ ਇਕ ਉਮੀਦਵਾਰ ਸੀ। ਚੋਣ ਕਮਿਸ਼ਨ ਨੇ ਇਕ ਬਿਆਨ ’ਚ ਕਿਹਾ ਕਿ ਚੋਣ ਅਧਿਕਾਰੀ ਅਤੇ 3 ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਚੋਣ ਕਮਿਸ਼ਨ ਨੇ ਇਕ ਬਿਆਨ ’ਚ ਕਿਹਾ ਕਿ ਈ. ਵੀ. ਐੱਮ. ਦੀ ਸੀਲ ਹਾਲਾਂਕਿ ਸਹੀ ਸੀ ਪਰ ਫਿਰ ਵੀ ਰਤਬਾਰੀ (ਸੁ) ਐੱਲ. ਏ. ਸੀ. 1 ਦੇ ਪੋਲਿੰਗ ਕੇਂਦਰ 149 ਇੰਦਰਾ ਐੱਮ. ਵੀ. ਸਕੂਲ ’ਚ ਦੁਬਾਰਾ ਵੋਟਿੰਗ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਆਸਾਮ ਦੇ ਕਰੀਮਗੰਜ ਜ਼ਿਲ੍ਹੇ ’ਚ ਕਾਂਗਰਸ ਅਤੇ ਏ. ਆਈ. ਯੂ. ਡੀ. ਐੱਫ. ਦੇ ਸਮਰਥਕਾਂ ਨੇ ਈ. ਵੀ. ਐੱਮ. ਨੂੰ ਭਾਜਪਾ ਦੇ ਇਕ ਉਮੀਦਵਾਰ ਦੇ ਵਾਹਨ ’ਚ ਲਿਜਾਂਦੇ ਹੋਏ ਦੇਖਿਆ ਸੀ, ਜਿਸ ਤੋਂ ਬਾਅਦ ਵੀਰਵਾਰ ਰਾਤ ਨੂੰ ਇਥੇ ਹਿੰਸਾ ਭੜਕ ਗਈ ਸੀ। ਪੁਲਸ ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਗੋਲੀਆਂ ਚਲਾਉਣੀਆਂ ਪਈਆਂ ਸਨ।