ਲੋਕਾਂ ਲਈ ਖੁੱਲ੍ਹਿਆ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ, 15 ਲੱਖ ਫੁੱਲਾਂ ਨਾਲ ਮਹਿਕੇਗਾ ਕਸ਼ਮੀਰ

03/20/2023 4:48:55 AM

ਸ਼੍ਰੀਨਗਰ (ਭਾਸ਼ਾ): ਕਸ਼ਮੀਰ ਦੀ ਡਲ ਝੀਲ ਤੇ ਜਬਰਵਾਨ ਪਹਾੜੀਆਂ ਵਿਚਾਲੇ ਮਹਿਕਦਾ ਏਸ਼ੀਆ ਦਾ ਟਿਊਲਿਪ ਗਾਰਡਨ - 'ਇੰਦਰਾ ਗਾਂਧੀ ਟਿਊਲਿਪ ਗਾਰਡਨ' ਐਤਵਾਰ ਨੂੰ ਜਨਤਾ ਲਈ ਖੋਲ੍ਹ ਦਿੱਤਾ ਗਿਆ। ਉਦਘਾਟਨ ਸਮਾਗਮ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਇਸ ਸਾਲ ਬਗੀਚੇ ਵਿਚ ਤਕਰੀਬਨ 68 ਕਿਸਮ ਦੇ ਟਿਊਲਿਪ ਮਹਿਕਣਗੇ। 

ਇਹ ਖ਼ਬਰ ਵੀ ਪੜ੍ਹੋ - ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ, ਹਜ਼ਾਰਾਂ ਦੀ ਗਿਣਤੀ 'ਚ ਪੁਲਸ ਮੁਲਾਜ਼ਮ ਤਾਇਨਾਤ

ਬਗੀਚੇ ਦੇ ਮੁਖੀ ਇਨਾਮ-ਉਲ-ਰਹਿਮਾਨ ਨੇ ਕਿਹਾ ਕਿ ਵੱਖ-ਵੱਖ ਰੰਗਾਂ ਦੇ 15 ਲੱਖ ਟਿਊਲਿਪ ਤੋਂ ਇਲਾਵਾ ਬਾਗ ਵਿਚ ਬਸੰਤੀ ਮੌਸਮ ਦੇ ਹੋਰ ਫੁੱਲ ਵੀ ਹਨ, ਜਿਵੇਂ ਅੰਗੂਰ ਜਲਕੁੰਭੀ, ਨਰਗਿਸ, ਮਸਕਰੀ ਤੇ ਸਾਈਕਲੋਮੇਨ ਆਦਿ। ਬਾਗ ਨੂੰ ਸਿਰਾਜ ਬਾਗ ਨਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਅਸੀਂ ਇਸ ਬਾਗ ਦਾ ਵਿਸਥਾਰ ਕਰਦੇ ਹਾਂ ਤੇ ਇੱਥੇ ਨਵੀਆਂ ਕਿਸਮਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸ ਸਾਲ ਫਾਊਂਟੇਨ ਚੈਨਲ ਦਾ ਵਿਸਥਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਬਗੀਚਾ ਪੂਰੀ ਤਰ੍ਹਾਂ ਖਿੜ ਜਾਵੇਗਾ ਤਾਂ ਇਹ ਟਿਊਲਿਬ ਨਾਲ ਬਣੇ ਇੰਦਰਧਨੁਸ਼ ਜਿਹਾ ਲੱਗੇਗਾ। 

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਨੂੰ ਫ਼ਿਰ ਮਿਲੀ ਧਮਕੀ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਦਰਜ

ਬਾਗਬਾਨੀ ਵਿਭਾਗ ਟਿਊਲਿਪ ਨੂੰ ਪੜਾਅਵਾਰ ਢੰਗ ਨਾਲ ਲਗਾਉਂਦਾ ਹੈ ਤਾਂ ਜੋ ਫੁੱਲ ਇਕ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਤਕ ਬਾਗ ਵਿਚ ਰਹਿਣ। ਉਪ-ਰਾਜਪਾਲ ਨੇ ਕਿਹਾ ਕਿ ਪਿਛਲੇ ਸਾਲ ਬਾਗ ਵਿਚ 3.60 ਲੱਖ ਲੋਕ ਆਏ ਸਨ, ਜੋ ਖੋਲ੍ਹੇ ਜਾਣ ਤੋਂ ਬਾਅਦ ਸਭ ਤੋਂ ਵੱਧ ਹੈ। ਸਿਨਹਾ ਨੇ ਆਸ ਜਤਾਈ ਕਿ ਇਸ ਸਾਲ ਸੈਲਾਨੀਆਂ ਦੀ ਗਿਣਤੀ ਪਿਛਲੇ ਸਾਲ ਦੀ ਗਿਣਤੀ ਤੋਂ ਵੱਧ ਹੋਵੇਗੀ ਤੇ ਕਿਹਾ ਕਿ ਜੰਮੂ ਖੇਤਰ ਦੇ ਸਨਾਸਰ ਇਲਾਕੇ ਵਿਚ ਅਪ੍ਰੈਲ ਵਿਚ ਇਕ ਨਵਾਂ ਟਿਊਲਿਪ ਗਾਰਡਨ ਖੋਲ੍ਹਿਆ ਜਾਵੇਗਾ, ਜਿਸ ਵਿਚ 25 ਕਿਸਮਾਂ ਦੇ 2.75 ਲੱਖ ਟਿਊਲਿਪ ਖਿੜਣਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News