''ਜਨਤਾ ਨੇ PM ਮੋਦੀ ਦੇ ਕਹਿਣ ''ਤੇ ਤਾੜੀਆਂ, ਥਾਲੀਆਂ ਵਜਾਈਆਂ ਪਰ ਖ਼ੁਦ ਕਿਸਾਨਾਂ ਦੇ ਮੁੱਦੇ ''ਤੇ ਚੁੱਪ ਹਨ''

12/09/2020 4:29:39 PM

ਜੈਪੁਰ (ਭਾਸ਼ਾ)— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਹੱਕ ਵਿਚ ਸਹੀ ਫ਼ੈਸਲਾ ਕਰਦੇ ਤਾਂ ਕਿਸਾਨਾਂ ਨੂੰ ਅੰਦੋਲਨ ਨਾ ਕਰਨਾ ਪੈਂਦਾ। ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ 'ਤੇ ਵੀ ਸਵਾਲ ਚੁੱਕਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੀਦਾ ਹੈ। ਗਹਿਲੋਤ ਨੇ ਇੱਥੇ ਇਕ ਬਿਆਨ ਵਿਚ ਕਿਹਾ ਕਿ ਕਿਸਾਨਾਂ ਦੇ ਮੁੱਦੇ 'ਤੇ ਮੋਦੀ ਜੀ ਚੁੱਪ ਹਨ, ਜੇਕਰ ਉਹ ਕਿਸਾਨਾਂ ਦੇ ਹੱਕ ਵਿਚ ਸਹੀ ਫ਼ੈਸਲਾ ਲੈਂਦੇ ਤਾਂ ਉਨ੍ਹਾਂ ਨੂੰ ਅੰਦੋਲਨ ਨਾ ਕਰਨਾ ਪੈਂਦਾ।

PunjabKesari

ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਲਿਖਤੀ ਪ੍ਰਸਤਾਵ, ਜਾਣੋ ਕਿਹੜੀਆਂ ਮੰਗਾਂ 'ਤੇ ਹੋਈ ਸਹਿਮਤ

ਮੋਦੀ ਸਰਕਾਰ ਨੇ ਕਿਸਾਨਾਂ ਅਤੇ ਵਿਰੋਧੀ ਧਿਰਾਂ ਸਮੇਤ ਕਿਸੇ ਭਾਈਵਾਲੀ ਨਾਲ ਗੱਲਬਾਤ ਨਹੀਂ ਕੀਤਾ। ਜੇਕਰ ਗੱਲਬਾਤ ਕੀਤੀ ਗਈ ਹੁੰਦੀ ਤਾਂ ਅਜਿਹੀ ਲੋੜ ਨਹੀਂ ਪੈਂਦੀ, ਕਿਉਂਕਿ ਪਹਿਲਾਂ ਵੀ ਦੇਸ਼ ਦੀ ਜਨਤਾ ਨੇ ਆਪਣੇ ਪ੍ਰਧਾਨ ਮੰਤਰੀਆਂ 'ਤੇ ਯਕੀਨ ਕੀਤਾ ਹੈ ਅਤੇ ਉਨ੍ਹਾਂ ਦੇ ਬਣਾਏ ਹੋਏ ਕਾਨੂੰਨਾਂ ਦਾ ਸਵਾਗਤ ਕੀਤਾ ਹੈ। ਗਹਿਲੋਤ ਨੇ ਅੱਗੇ ਕਿਹਾ ਕਿ ਕੋਰੋਨਾ ਕਾਲ ਵਿਚ ਲੋਕਾਂ ਨੇ ਮੋਦੀ ਜੀ ਦੇ ਕਹਿਣ 'ਤੇ ਤਾੜੀਆਂ, ਥਾਲੀਆਂ ਅਤੇ ਘੰਟੀਆਂ ਵਜਾਈਆਂ, ਮੋਮਬੱਤੀਆਂ ਜਗਾਈਆਂ ਪਰ ਉਹ ਖ਼ੁਦ ਕਿਸਾਨਾਂ ਦੇ ਮੁੱਦੇ 'ਤੇ ਚੁੱਪ ਹਨ। ਜੇਕਰ ਉਹ ਕਿਸਾਨਾਂ ਦੇ ਹੱਕ 'ਚ ਸਹੀ ਫ਼ੈਸਲਾ ਲੈਂਦੇ ਤਾਂ ਉਨ੍ਹਾਂ ਨੂੰ ਅੰਦੋਲਨ ਨਾ ਕਰਨਾ ਪੈਂਦਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸਾਰਿਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਸਰਕਾਰ ਦੇ ਲਿਖਤੀ ਪ੍ਰਸਤਾਵ 'ਤੇ ਕਿਸਾਨ ਕਰਨਗੇ ਚਰਚਾ, ਸ਼ਾਮ ਤੱਕ ਸਭ ਹੋ ਜਾਵੇਗਾ ਸਾਫ਼ : ਰਾਕੇਸ਼ ਟਿਕੈਤ

ਦੱਸਣਯੋਗ ਹੈ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨ ਅੰਦੋਲਨ ਦਾ ਅੱਜ 14ਵਾਂ ਦਿਨ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅੱਜ ਲਿਖਤੀ ਪ੍ਰਸਤਾਵ ਭੇਜਿਆ ਹੈ, ਜਿਨ੍ਹਾਂ 'ਚ ਕੁਝ ਮੰਗਾਂ 'ਤੇ ਸਹਿਮਤੀ ਹੋਈ ਹੈ। ਕਿਸਾਨ ਜਥੇਬੰਦੀਆਂ ਸਿੰਘੂ ਸਰਹੱਦ 'ਤੇ ਇਸ ਲਿਖਤੀ ਪ੍ਰਸਤਾਵ 'ਤੇ ਮੰਥਨ ਕਰ ਰਹੇ ਹਨ। ਅੱਜ ਸ਼ਾਮ 5 ਵਜੇ ਪ੍ਰੈੱਸ ਕਾਨਫਰੰਸ ਕਰ ਕੇ ਕਿਸਾਨ ਦੱਸਣਗੇ ਕਿ ਉਨ੍ਹਾਂ ਨੂੰ ਸਰਕਾਰ ਦੀ ਗੱਲ ਮਨਜ਼ੂਰ ਹੈ ਜਾਂ ਨਹੀਂ।

ਨੋਟ: ਕਿਸਾਨੀ ਮੁੱਦੇ 'ਤੇ ਪੀ. ਐੱਮ. ਮੋਦੀ ਦੀ ਚੁੱਪੀ 'ਤੇ ਅਸ਼ੋਕ ਗਹਿਲੋਤ ਦਾ ਸ਼ਬਦੀ ਵਾਰ, ਇਸ ਬਾਰੇ ਕੀ ਹੈ ਤੁਹਾਡੀ ਰਾਏ


Tanu

Content Editor

Related News