ਪੰਜ ਤਾਰਾ ਹੋਟਲ ''ਚ ਪਿਸਤੌਲ ਲਹਿਰਾਉਣ ਦੇ ਦੋਸ਼ੀ ਅਸ਼ੀਸ਼ ਪਾਂਡੇ ਨੂੰ ਮਿਲੀ ਜ਼ਮਾਨਤ
Saturday, Nov 03, 2018 - 01:22 PM (IST)
ਨਵੀਂ ਦਿੱਲੀ— ਦਿੱਲੀ ਦੇ ਪੰਜ ਤਾਰਾ ਹੋਟਲ 'ਚ ਪਿਸਤੌਲ ਲਹਿਰਾਉਣ ਦੇ ਦੋਸ਼ੀ ਆਸ਼ੀਸ਼ ਪਾਂਡੇ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਪਟਿਆਲਾ ਹਾਊਸ ਕੋਰਟ ਨੇ ਆਸ਼ੀਸ਼ ਦੀ ਸੁਣਵਾਈ ਕਰਨ ਤੋਂ ਬਾਅਦ ਉਸ ਨੂੰ ਜ਼ਮਾਨਤ ਦੇ ਦਿੱਤੀ। ਆਸ਼ੀਸ਼ ਦੀ ਜ਼ਮਾਨਤ ਅਰਜ਼ੀ ਪਹਿਲਾਂ 2 ਵਾਰ ਖਾਰਿਜ ਕੀਤੀ ਜਾ ਚੁੱਕੀ ਹੈ। ਦਿੱਲੀ ਪੁਲਸ ਨੇ ਜਾਂਚ ਪੂਰੀ ਕਰ ਕੇ ਵੀਰਵਾਰ ਨੂੰ ਸਾਬਕਾ ਬੀ. ਐੱਸ. ਪੀ. ਐੱਮ. ਪੀ. ਦੇ ਬੇਟੇ ਆਸ਼ੀਸ਼ ਪਾਂਡੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ।
