ਆਸ਼ਰਮ ਦੀ ਜ਼ਮੀਨ ਸਬੰਧੀ ਆਸਾਰਾਮ ਟਰੱਸਟ ਦੀ ਅਪੀਲ ਖਾਰਿਜ
Friday, Apr 17, 2026 - 10:35 PM (IST)
ਅਹਿਮਦਾਬਾਦ, (ਭਾਸ਼ਾ)- ਗੁਜਰਾਤ ਹਾਈ ਕੋਰਟ ਨੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਖੇਡ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਜ਼ਮੀਨ ਹਾਸਲ ਕਰਨ ਦੇ ਖਿਲਾਫ ਆਪੇ ਬਣੇ ਧਰਮ ਗੁਰੂ ਆਸਾਰਾਮ ਦੇ ਅਹਿਮਦਾਬਾਦ ਸਥਿਤ ਆਸ਼ਰਮ ਵੱਲੋਂ ਦਾਇਰ ਅਪੀਲਾਂ ਨੂੰ ਸ਼ੁੱਕਰਵਾਰ ਨੂੰ ਉਲੰਘਣਾ ਅਤੇ ਕਬਜ਼ਿਆਂ ਦਾ ਹਵਾਲਾ ਦਿੰਦੇ ਹੋਏ ਖਾਰਿਜ ਕਰ ਦਿੱਤਾ।
ਨਰਿੰਦਰ ਮੋਦੀ ਸਟੇਡੀਅਮ ਦੇ ਪਾਸ ਮੋਟੇਰਾ ’ਚ ਸਥਿਤ ਆਸ਼ਰਮ ਜੋ 45,000 ਵਰਗ ਮੀਟਰ ਤੋਂ ਵੱਧ ਜ਼ਮੀਨ ਉੱਤੇ ਬਣਿਆ ਹੈ, ਉਸ ਦੀ ਵਰਤੋਂ ਪ੍ਰਸਤਾਵਿਤ ਸਰਦਾਰ ਪਟੇਲ ਸਪੋਰਟਸ ਕੰਪਲੈਕਸ ਲਈ ਕੀਤੀ ਜਾਣੀ ਹੈ। ਆਸ਼ਰਮ ਦਾ ਪ੍ਰਬੰਧ ਕਰਨ ਵਾਲੇ ਸੰਤ ਸ਼੍ਰੀ ਆਸਾਰਾਮ ਟਰੱਸਟ ਨੇ ਕਬਜ਼ਿਆਂ ਅਤੇ ਅਲਾਟਮੈਂਟ ਤੇ ਨਿਯਮਤ ਕਰਨ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਦੋਸ਼ਾਂ ਉੱਤੇ ਮਾਲੀਆ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਬੇਦਖਲੀ ਨੋਟਿਸਾਂ ਨੂੰ ਚੁਣੌਤੀ ਦੇਣ ਵਾਲੀਆਂ ਆਪਣੀਆਂ ਪਟੀਸ਼ਨਾਂ ਨੂੰ ਉੱਚ ਅਦਾਲਤ ਦੇ ਇਕੱਲੇ ਬੈਂਚ ਦੇ ਜੱਜ ਵੱਲੋਂ ਖਾਰਿਜ ਕਰਨ ਤੋਂ ਬਾਅਦ ਡਿਵੀਜ਼ਨ ਬੈਂਚ ’ਚ ਅਪੀਲ ਦਾਇਰ ਕੀਤੀ ਸੀ।
