ਲਾਕਡਾਊਨ ਖਤਮ ਹੁੰਦੇ ਹੀ ਅਜਿਹਾ ਹੋਵੇਗਾ ਟਰੇਨਾਂ ਦਾ ਹਾਲ
Thursday, Apr 02, 2020 - 09:49 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਸੰਕਟ ਦੀ ਵਜ੍ਹਾ ਨਾਲ ਦੇਸ਼ ਭਰ 'ਚ ਲਾਗੂ ਲਾਕਡਾਊਨ ਨਾਲ ਚੱਲਦੇ 14 ਅਪ੍ਰੈਲ ਤਕ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਮੀਦ ਲਗਾਈ ਜਾ ਰਹੀ ਹੈ ਕਿ 15 ਅਪ੍ਰੈਲ ਤੋਂ ਟਰੇਨਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਜੇਕਰ ਅਜਿਹੀ ਸਥਿਤੀ 'ਚ ਟਰੇਨਾਂ ਪਟਰੀ 'ਤੇ ਉਤਰਦੀਆਂ ਹਨ ਤਾਂ ਮਹਾਮਾਰੀ ਹੋਣ ਦਾ ਡਰ ਹੈ।
ਕਈ ਟਰੇਨਾਂ ਦੀਆਂ ਸੀਟਾਂ ਲਗਭਗ ਫੁੱਲ—
ਜਾਣਕਾਰੀ ਅਨੁਸਾਰ 15 ਅਪ੍ਰੈਲ ਤੋਂ ਲਖਨਾਊ ਤੋਂ ਮੁੰਬਈ, ਹਾਵੜਾ ਤੇ ਦਿੱਲੀ ਜਾਣ ਵਾਲੀਆਂ ਕਈ ਟਰੇਨਾਂ ਦੀਆਂ ਸੀਟਾਂ ਭਰ ਗਈਆਂ ਹਨ। ਇੱਥੇ ਤਕ ਦੀਆਂ ਕੁਝ ਟਰੇਨਾਂ ਦੇ ਸਲੀਪਰ ਕੋਚ 'ਚ ਲਗਭਗ ਸੀਟਾਂ ਪੂਰੀਆਂ ਹੋ ਚੁੱਕੀਆਂ ਹਨ। ਕੁਝ ਹੀ ਸੀਟਾਂ ਅਜੇ ਖਾਲੀ ਹਨ।
15 ਅਪ੍ਰੈਲ ਤੋਂ ਰੇਲਵੇ ਸਟੇਸ਼ਨਾਂ 'ਤੇ ਹੋਵੇਗੀ ਭਾਰੀ ਭੀੜ—
ਟਿਕਟ ਬੁਕਿੰਗ ਦੇ ਇਸ ਸਟੇਟਸ ਨੂੰ ਦੇਖ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਕੋਰੋਨਾ ਦੀ ਵਜ੍ਹਾ ਨਾਲ ਭਾਵੇਂ ਹੀ ਸੋਸ਼ਲ ਡਿਸਟੇਸਿੰਗ ਬਣਾਏ ਰੱਖਣ ਦੇ ਲਈ ਜ਼ੋਰ ਦਿੱਤਾ ਜਾ ਰਿਹਾ ਹੋਵੇ ਪਰ ਇਸਦੇ ਬਾਵਜੂਦ ਯਾਤਰੀ ਆਪਣੀ ਯਾਤਰਾ ਦੇ ਨਾਲ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਨ। ਅਜਿਹੀ ਸਥਿਤੀ ਵਿਚ ਇਹ ਡਰ ਹੋਣਾ ਸੁਭਾਵਿਕ ਹੈ ਕਿ 15 ਅਪ੍ਰੈਲ ਤੋਂ ਰੇਲਵੇ ਸਟੇਸ਼ਨਾਂ 'ਤੇ ਭਾਰੀ ਭੀੜ ਲੱਗ ਸਕਦੀ ਹੈ। ਇਸ ਦੌਰਾਨ ਸਮਾਜਿਕ ਦੂਰੀ ਦਾ ਫਾਰਮੂਲਾ ਕਿੰਨਾ ਸਾਬਤ ਹੋਵੇਗਾ ਇਹ ਦੇਖਣਾ ਹੋਵੇਗਾ।
ਕਿਹੜੀਆਂ -ਕਿਹੜੀਆਂ ਟਰੇਨਾਂ ਦੀਆਂ ਸੀਟਾਂ ਪੂਰੀਆਂ ਹਨ—
ਦਿੱਲੀ ਜਾਣ ਵਾਲੀ ਵਿਸ਼ਵਨਾਥ ਐਕਸਪ੍ਰੈਸ, ਗੋਰਖਧਾਮ, ਅਵਧ ਅਸਮ, ਫੈਜ਼ਾਬਾਦ-ਦਿੱਲੀ, ਫਰੱਕਾ, ਬਿਹਾਰ ਸੰਪਰਕ ਕ੍ਰਾਂਤੀ, ਵੈਸ਼ਾਲੀ ਐਕਸਪ੍ਰੈਸ ਸਮੇਤ ਲਗਭਗ ਸਾਰੀਆਂ ਟਰੇਨਾਂ ਦੀ ਥਰਡ ਏ. ਸੀ. ਦੀਆਂ ਸੀਟਾਂ ਲਗਭਗ ਫੁੱਲ ਹਨ। ਫੈਜ਼ਾਬਾਦ-ਦਿੱਲੀ ਤੇ ਪਦਮਾਵਤ 'ਚ ਹੀ ਕੁਝ ਸੀਟਾਂ ਬਚੀਆਂ ਹਨ, ਉਹ ਵੀ ਸਲੀਪਰ ਕਲਾਸ ਦੀਆਂ ਹਨ। ਟਰੇਨਾਂ 'ਚ ਸੀਟਾਂ ਦਾ ਇਹ ਸਟੇਟਸ 20 ਅਪ੍ਰੈਲ ਤਕ ਅਜਿਹਾ ਹੀ ਬਣਿਆ ਹੋਇਆ ਹੈ।
20 ਅਪ੍ਰੈਲ ਤਕ ਮੁੰਬਈ ਜਾਣ ਵਾਲੀਆਂ ਟਰੇਨਾਂ ਦੀਆਂ ਸੀਟਾਂ ਵੀ ਫੁੱਲ—
ਨਾਲ ਹੀ ਮੁੰਬਈ ਜਾਣ ਦੇ ਲਈ 20 ਅਪ੍ਰੈਲ ਤਕ ਲਗਭਗ ਸਾਰੀਆਂ ਟਰੇਨਾਂ ਦੀਆਂ ਸੀਟਾਂ ਫੁੱਲ ਹਨ। ਮੁੰਬਈ ਜਾਣ ਵਾਲੀ ਇਸ ਟਰੇਨਾਂ 'ਚ ਵੇਟ ਲਿਸਟ 100 ਤੋਂ ਪਾਰ ਚੱਲ ਰਹੀ ਹੈ। 16 ਅਪ੍ਰੈਲ ਨੂੰ ਵੀ ਕੁਸ਼ੀਨਗਰ, ਪੁਸ਼ਪਕ ਤੇ ਗੋਰਖਪੁਰ-ਐਲਟੀਟ 'ਚ ਇਕ ਵੀ ਸੀਟ ਖਾਲੀ ਨਹੀਂ ਹੈ। ਹਾਲਾਂਕਿ ਗੋਰਖਪੁਰ-ਐਲਟੀਟੀ 'ਚ ਆਰ. ਏ. ਸੀ. 'ਚ ਟਿਕਟ ਮਿਲ ਰਹੀ ਹੈ।