ਅਨੋਖਾ ਵਿਆਹ ! ਜਦੋਂ ਡੋਲੀ ਉੱਠਦਿਆ ਸਾਰ ਡਿੱਗਣ ਲੱਗੇ ਪੂਰੇ ਪਿੰਡ ਦੇ ਲੋਕ, ਡਾਕਟਰਾਂ ਨੂੰ ਵੀ ਪਈਆਂ ਭਾਜੜਾਂ

Tuesday, Apr 21, 2026 - 05:41 PM (IST)

ਅਨੋਖਾ ਵਿਆਹ ! ਜਦੋਂ ਡੋਲੀ ਉੱਠਦਿਆ ਸਾਰ ਡਿੱਗਣ ਲੱਗੇ ਪੂਰੇ ਪਿੰਡ ਦੇ ਲੋਕ, ਡਾਕਟਰਾਂ ਨੂੰ ਵੀ ਪਈਆਂ ਭਾਜੜਾਂ

ਨੈਸ਼ਨਲ ਡੈਸਕ : ਗੁਜਰਾਤ ਦੇ ਦਾਹੋਦ ਜ਼ਿਲ੍ਹੇ ਦੇ ਅਭਲੋਡ ਪਿੰਡ 'ਚ ਇੱਕ ਖੁਸ਼ੀ ਦਾ ਮਾਹੌਲ ਉਸ ਸਮੇਂ ਚਿੰਤਾ 'ਚ ਬਦਲ ਗਿਆ, ਜਦੋਂ ਇੱਕ ਵਿਆਹ ਸਮਾਗਮ 'ਚ ਖਾਣਾ ਖਾਣ ਤੋਂ ਬਾਅਦ 230 ਤੋਂ ਵੱਧ ਲੋਕਾਂ ਦੀ ਸਿਹਤ ਵਿਗੜ ਗਈ। ਅਧਿਕਾਰੀਆਂ ਮੁਤਾਬਕ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਫੂਡ ਪੋਇਜ਼ਨਿੰਗ ਦਾ ਹੈ। ਜਾਣਕਾਰੀ ਅਨੁਸਾਰ ਸੋਮਵਾਰ ਰਾਤ ਨੂੰ ਕਰੀਬ 400 ਮਹਿਮਾਨਾਂ ਨੇ ਰਾਤ 8 ਵਜੇ ਖਾਣਾ ਖਾਧਾ ਸੀ, ਜਿਸ 'ਚ ਅੰਬ ਦਾ ਰਸ (ਆਮ ਰਸ) ਵੀ ਸ਼ਾਮਲ ਸੀ। ਖਾਣਾ ਖਾਣ ਦੇ ਕੁਝ ਘੰਟਿਆਂ ਬਾਅਦ ਯਾਨੀ ਰਾਤ 11 ਵਜੇ ਦੇ ਕਰੀਬ, ਮਹਿਮਾਨਾਂ ਨੇ ਉਲਟੀਆਂ, ਦਸਤ ਤੇ ਪੇਟ ਦਰਦ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ।

ਦਾਹੋਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਯੋਗਸ਼ ਨਿਰਗੁੜੇ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਰੈਜ਼ੀਡੈਂਟ ਮੈਡੀਕਲ ਅਫਸਰ ਡਾ. ਰਾਜੀਵ ਦਾਮੋਰ ਅਨੁਸਾਰ, ਇਸ ਸਮੇਂ 59 ਲੋਕਾਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਖਾਣੇ ਵਿੱਚ ਅਜਿਹਾ ਕੀ ਸੀ ਜਿਸ ਨਾਲ ਇੰਨੀ ਵੱਡੀ ਗਿਣਤੀ ਵਿੱਚ ਲੋਕ ਬੀਮਾਰ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News