ਅਰਵਿੰਦਰ ਸਿੰਘ ਲਵਲੀ ਹੋਣਗੇ ਦਿੱਲੀ ਵਿਧਾਨ ਸਭਾ ''ਚ ''ਪ੍ਰੋਟੇਮ ਸਪੀਕਰ''
Friday, Feb 21, 2025 - 05:13 PM (IST)

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਅਤੇ ਦਿੱਲੀ ਵਿਧਾਨ ਸਭਾ 'ਚ ਸਾਬਕਾ ਵਿਰੋਧੀ ਧਿਰ ਨੇਤਾ ਵਿਜੇਂਦਰ ਗੁਪਤਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਰਵਿੰਦਰ ਸਿੰਘ ਲਵਲੀ ਸਦਨ 'ਚ 'ਪ੍ਰੋਟੇਮ ਸਪੀਕਰ' ਦੀ ਭੂਮਿਕਾ ਨਿਭਾਉਣਗੇ। 'ਪ੍ਰੋਟੇਮ ਸਪੀਕਰ' ਅਸਥਾਈ ਵਿਧਾਨ ਸਭਾ ਸਪੀਕਰ ਹੁੰਦੇ ਹਨ, ਜੋ ਸਪੀਕਰ ਦੀ ਚੋਣ ਤੱਕ ਸੀਮਿਤ ਸਮੇਂ ਲਈ ਸਦਨ ਦੀ ਕਾਰਵਾਈ ਦਾ ਸੰਚਾਲਨ ਕਰਦੇ ਹਨ। ਗੁਪਤਾ ਨੇ ਕਿਹਾ,''ਦਿੱਲੀ ਦੀ ਜਨਤਾ ਦੇ ਜੋਸ਼ ਅਤੇ ਜਨੂੰਨ ਦੇ ਅਨੁਰੂਪ ਕਦਮ ਦਰ ਕਦਮ ਅੱਗੇ ਵੱਧ ਰਹੇ ਹਨ।ਮੁੱਖ ਮੰਤਰੀ ਨਾਲ ਬੈਠਕ ਹੋਈ ਹੈ, ਜਿਸ 'ਚ ਅੱਗੇ ਦੀ ਕਾਰਵਾਈ ਕਿਵੇਂ ਅੱਗੇ ਵਧੇਗੀ ਇਸ 'ਤੇ ਕੁਝ ਚਰਚਾ ਹੋਈ ਹੈ।''
ਇਹ ਵੀ ਪੜ੍ਹੋ : 58 ਕਰੋੜ ਲੋਕਾਂ ਦੀ ਡੁਬਕੀ ਤੋਂ ਬਾਅਦ ਵੀ ਕਿੰਨਾ ਸ਼ੁੱਧ ਹੈ ਗੰਗਾ ਜਲ, ਵਿਗਿਆਨੀ ਨੇ ਕੀਤਾ ਵੱਡਾ ਦਾਅਵਾ
'ਪ੍ਰੋਟੇਮ ਸਪੀਕਰ' ਦੇ ਸਵਾਲ 'ਤੇ ਗੁਪਤਾ ਨੇ ਕਿਹਾ ਕਿ ਸਦਨ ਦੀ ਕਾਰਜਸੂਚੀ ਸ਼ਾਮ ਤੱਕ ਜਾਰੀ ਕਰ ਦਿੱਤੀ ਜਾਵੇਗੀ ਅਤੇ ਇਹ ਭੂਮਿਕਾ ਲਵਲੀ ਅਦਾ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀਰਵਾਰ ਨੂੰ 27 ਸਾਲਾਂ ਬਾਅਦ ਦਿੱਲੀ 'ਚ ਸਰਕਾਰ ਬਣਾਈ। ਰੇਖਾ ਗੁਪਤਾ ਨੇ ਰਾਸ਼ਟਰੀ ਰਾਜਧਾਨੀ ਦੀ ਨਵੀਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਮਲੀਲਾ ਮੈਦਾਨ 'ਚ ਆਯੋਜਿਤ ਸਹੁੰ ਚੁੱਕ ਸਮਾਰੋਹ 'ਚ 6 ਮੰਤਰੀਆਂ ਨੇ ਵੀ ਸਹੁੰ ਚੁੱਕੀ। ਵਿਜੇਂਦਰ ਗੁਪਤਾ ਦੇ ਦਿੱਲੀ ਵਿਧਾਨ ਸਭਾ ਸਪੀਕਰ ਬਣਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8