ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, GST ਬਕਾਏ ਨੂੰ ਲੈ ਕੇ ਦਿੱਤੀ ਸਲਾਹ

Tuesday, Sep 01, 2020 - 05:32 PM (IST)

ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, GST ਬਕਾਏ ਨੂੰ ਲੈ ਕੇ ਦਿੱਤੀ ਸਲਾਹ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਆਪਣੀ ਚਿੱਠੀ ਵਿਚ ਕੇਜਰੀਵਾਲ ਨੇ ਚਿੱਠੀ ਵਿਚ ਸੂਬਿਆਂ ਨੂੰ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਬਕਾਇਆ ਦੇਣ ਲਈ ਕਾਨੂੰਨੀ ਰੂਪ ਨਾਲ ਆਸਾਨ ਅਤੇ ਟਿਕਾਊ ਹੋਰ ਬਦਲਾਂ 'ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸੂਬਿਆਂ ਨੂੰ ਕੋਵਿਡ-19 ਕਾਰਨ ਪੈਦਾ ਹੋਏ ਵਿੱਤੀ ਸੰਕਟ ਨਾਲ ਨਜਿੱਠਣ ਵਿਚ ਮਦਦ ਮਿਲ ਸਕੇਗੀ। 

ਕੇਜਰੀਵਾਲ ਨੇ ਚਿੱਠੀ ਵਿਚ ਕਿਹਾ ਕਿ ਵਿੱਤ ਮੰਤਰਾਲਾ ਵਲੋਂ ਪੇਸ਼ ਕਰਜ਼ ਦੇ ਦੋਹਾਂ ਬਦਲਾਂ ਵਿਚ ਮੁੱਖ ਰੂਪ ਨਾਲ ਸੂਬਿਆਂ ਨੂੰ ਕਰਜ਼ ਦੇਣ ਦੀ ਲੋੜ ਹੋਵੇਗੀ ਅਤੇ ਉਸ ਤੋਂ ਬਾਅਦ ਮੁੜ ਅਦਾਇਗੀ ਦੇਣਦਾਰੀ ਨੂੰ ਪੂਰਾ ਕਰਨ ਲਈ ਸੂਬਿਆਂ 'ਤੇ ਬਹੁਤ ਜ਼ਿਆਦਾ ਬੋਝ ਪਵੇਗਾ। ਇਕ ਅਧਿਕਾਰਤ ਬਿਆਨ ਮੁਤਾਬਕ ਮੁੱਖ ਮੰਤਰੀ ਨੇ ਕਿਹਾ ਕਿ ਜੀ. ਐੱਸ. ਟੀ. ਕੌਂਸਲ ਨੂੰ ਕੇਂਦਰ ਨੂੰ ਸੂਬਿਆਂ ਤੋਂ ਕਰਜ਼ਾ ਲੈਣ ਅਤੇ ਅਧਿਕਾਰਤ ਸੰਗ੍ਰਹਿ ਦੀ ਮਿਆਦ 2022 ਤੋਂ ਅੱਗੇ ਵਧਾਉਣ ਦੇ ਅਧਿਕਾਰ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਜੀ. ਐੱਸ. ਟੀ. ਸੁਧਾਰ ਨੂੰ ਭਾਰਤ ਦੇ ਅਸਿੱਧੇ ਟੈਕਸ ਢਾਂਚੇ ਵਿਚ ਇਤਿਹਾਸਕ ਸੁਧਾਰ ਦੱਸਦਿਆਂ ਕੇਜਰੀਵਾਲ ਨੇ ਚਿੱਠੀ 'ਚ ਕਿਹਾ ਕਿ ਟੈਕਸ ਵਸੂਲੀ 'ਚ ਕਟੌਤੀ ਕਰਨ ਵਾਲੇ ਸੂਬਿਆਂ ਨੂੰ ਜੀ. ਐੱਸ. ਟੀ. ਬਕਾਇਆ ਦੇਣ ਦਾ ਭਰੋਸਾ ਉਨ੍ਹਾਂ ਥੰਮ੍ਹਾਂ ਵਿਚੋਂ ਇਕ ਹੈ, ਜਿਸ 'ਤੇ ਜੀ. ਐੱਸ. ਟੀ. ਦਾ ਪੂਰਾ ਢਾਂਚਾ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਸਾਹਮਣੇ ਆਈ ਵੱਡੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਸੂਬੇ ਸਾਂਝੇ ਤੌਰ 'ਤੇ ਕੰਮ ਕਰਨਗੇ।


author

Tanu

Content Editor

Related News