ਹਿੰਮਤ ਜੀ ਮੁੱਖ ਮੰਤਰੀ ਤਾਂ ਬਣ ਗਏ ਥੋੜ੍ਹੀ ਜਿਹੀ ਅਸਾਮ ਦੀ ਸੰਸਕ੍ਰਿਤੀ ਵੀ ਸਿੱਖ ਲਓ: ਕੇਜਰੀਵਾਲ

04/02/2023 4:47:27 PM

ਅਸਾਮ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਸਾਮ ਪਹੁੰਚੇ। ਇੱਥੇ ਦੋਹਾਂ ਮੁੱਖ ਮੰਤਰੀਆਂ ਨੇ ਰੈਲੀ ਨੂੰ ਸੰਬੋਧਿਤ ਕੀਤਾ। ਅਸਾਮ ਪਹੁੰਚਦੇ ਹੀ ਕੇਜਰੀਵਾਲ ਨੇ ਅਸਾਮ ਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇੱਥੇ ਆਉਣ 'ਤੇ ਇੰਨਾ ਪਿਆਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ 2016 'ਚ ਇੱਥੇ ਹਿੰਮਤ ਬਾਬੂ ਦੀ ਸਰਕਾਰ ਬਣੀ ਸੀ। 2015 'ਚ ਦਿੱਲੀ 'ਚ ਮੇਰੀ ਸਰਕਾਰ ਬਣੀ ਸੀ। ਅਸੀਂ 7 ਸਾਲਾਂ ਵਿਚ ਦਿੱਲੀ ਨੂੰ ਬਦਲ ਕੇ ਰੱਖ ਦਿੱਤਾ। ਸਕੂਲ, ਹਸਪਤਾਲ, ਬਿਜਲੀ, ਪਾਣੀ ਨਾਲ ਸ਼ਾਨਦਾਰ ਦਿੱਲੀ ਬਣਾ ਦਿੱਤੀ। ਹਿੰਮਤ ਬਾਬੂ ਨੇ ਇਨ੍ਹਾਂ 7 ਸਾਲਾਂ ਵਿਚ ਸਿਰਫ ਗੰਦੀ ਰਾਜਨੀਤੀ ਕੀਤੀ। ਅਰਵਿੰਦ ਕੇਜਰੀਵਾਲ ਨੇ ਆਸਾਮ ਵਿਚ ਆਮ ਆਦਮੀ ਪਾਰਟੀ (ਆਪ) ਦੇ ਸੱਤਾ 'ਚ ਆਉਣ 'ਤੇ ਸਾਰੇ ਨੌਜਵਾਨਾਂ ਨੂੰ ਮੁਫਤ ਬਿਜਲੀ ਅਤੇ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ।

ਇਹ ਵੀ ਪੜ੍ਹੋ- ਜਦੋਂ 11,000 ਫੁੱਟ ਦੀ ਉੱਚਾਈ 'ਤੇ ਉੱਡਦੇ ਜਹਾਜ਼ 'ਚ ਹੋ ਗਿਆ ਵੱਡਾ ਸੁਰਾਖ਼, ਫ਼ਲਾਈਟ ਤੋਂ ਹੇਠਾਂ ਡਿੱਗੇ 4 ਯਾਤਰੀ

ਅੱਜ ਮੈਨੂੰ ਅਸਾਮ ਆਉਣਾ ਸੀ, ਹਿੰਮਤ ਦੋ ਦਿਨਾਂ ਤੋਂ ਟੀ. ਵੀ. ਉਪਰ ਧਮਕੀ ਦੇ ਰਹੇ ਸਨ ਕਿ ਕੇਜਰੀਵਾਲ ਆਉਣਗੇ ਤਾਂ ਜੇਲ੍ਹ ਭੇਜ ਦੇਵਾਂਗਾ, ਪੁਲਸ ਨੂੰ ਫੜਾ ਦੇਵਾਂਗਾ, ਮੈਂ ਕੋਈ ਅੱਤਵਾਦੀ ਨਹੀਂ ਹਾਂ। ਕੇਜਰੀਵਾਲ ਨੇ ਕਿਹਾ ਕਿ ਹਿੰਮਤ ਜੀ  ਅਸਾਮ ਦੇ ਮੁੱਖ ਮੰਤਰੀ ਤਾਂ ਬਣ ਗਏ ਪਰ ਅਸਾਮ ਦੀ ਸੰਸਕ੍ਰਿਤੀ ਤੁਹਾਨੂੰ ਨਹੀਂ ਆਈ। ਅਸਾਮ ਦੇ ਲੋਕ ਬਹੁਤ ਪਿਆਰੇ ਹਨ ਤਾਂ ਉਹ ਮਹਿਮਾਨਾਂ ਦਾ ਸਵਾਗਤ ਕਰਦੇ ਹਨ। ਅਸਾਮ ਦੇ ਲੋਕ ਜੇਲ੍ਹ ਭੇਜਣ ਦੀ ਧਮਕੀ ਨਹੀਂ ਦਿੰਦੇ। ਮੈਂ ਹਿੰਮਤ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਸਾਮ ਦੇ ਮੁੱਖ ਮੰਤਰੀ ਤਾਂ ਬਣ ਗਏ ਥੋੜ੍ਹੀ ਜਿਹੀ ਅਸਾਮ ਦੀ ਸੰਸਕ੍ਰਿਤੀ ਵੀ ਸਿੱਖ ਲਓ। ਮੈਂ ਹਿੰਮਤ ਬਾਬੂ ਨੂੰ ਸੱਦਾ ਦਿੰਦਾ ਹਾਂ ਕਿ ਜੇਕਰ ਉਹ ਦਿੱਲੀ ਆਉਣ ਤਾਂ ਮੇਰੇ ਘਰ ਜ਼ਰੂਰ ਆਉਣਗੇ। ਮੈਂ ਉਨ੍ਹਾਂ ਨੂੰ ਦਿੱਲੀ ਘੁੰਮਾਵਾਂਗਾ। ਸ਼ਾਨਦਾਰ ਦਿੱਲੀ ਦਿਖਾਵਾਂਗਾ, ਇੱਥੋਂ ਦੇ ਸਕੂਲ-ਕਾਲਜ ਵਿਖਾਵਾਂਗਾ।

ਇਹ ਵੀ ਪੜ੍ਹੋ- ਦਿੱਲੀ ਦੀ 'ਰਾਜਕੁਮਾਰੀ' ਨੇ ਰਾਹੁਲ ਗਾਂਧੀ ਦੇ ਨਾਂ ਕਰ ਦਿੱਤਾ ਆਪਣਾ 4 ਮੰਜ਼ਿਲਾ ਘਰ

ਕੇਜਰੀਵਾਲ ਨੇ ਕਿਹਾ ਕਿ ਅੱਜ ਅਸਾਮ ਅੰਦਰ ਇੰਨੀ ਬੇਰੁਜ਼ਗਾਰੀ ਹੈ। ਪੜ੍ਹੇ-ਲਿਖੇ ਬੇਰੁਜ਼ਗਾਰ ਘੁੰਮ ਰਹੇ ਹਨ। ਹਿੰਮਤ ਬਾਬੂ ਨੇ ਪਿਛਲੀਆਂ ਚੋਣਾਂ ਵਿਚ ਬੋਲਿਆ ਸੀ ਅਸੀਂ ਬੇਰੁਜ਼ਗਾਰ ਦੂਰ ਕਰਾਂਗੇ। ਅਸਾਮ ਵਿਚ 50 ਲੱਖ ਬੇਰੁਜ਼ਗਾਰ ਹਨ। ਅਸਾਮ ਸਰਕਾਰ ਨੇ ਕੁਝ ਨਹੀਂ ਕੀਤਾ। ਜਿਸ ਸਰਕਾਰ 'ਚ ਪੇਪਰ ਲੀਕ ਹੁੰਦੇ ਹਨ, ਉਹ ਕੀ ਸਰਕਾਰ ਚਲਾਉਣਗੇ? ਦਿੱਲੀ ਵਿਚ ਸਾਡੀ 7 ਸਾਲਾਂ ਤੋਂ ਸਰਕਾਰ ਹੈ, ਪੰਜਾਬ ਵਿਚ ਮਾਨ ਦੀ ਇਕ ਸਾਲ ਤੋਂ ਸਰਕਾਰ ਹੈ। ਜਿੱਥੇ ਪੇਪਰ ਲੀਕ ਨਹੀਂ ਹੁੰਦੇ, ਕਿਉਂਕਿ ਦਿੱਲੀ ਤੇ ਪੰਜਾਬ ਵਿਚ ਈਮਾਨਦਾਰ ਸਰਕਾਰ ਹੈ। 


Tanu

Content Editor

Related News