ਦਿੱਲੀ ’ਚ ਵੱਧਦੇ ਕੇਸਾਂ ਦੇ ਮੱਦੇਨਜ਼ਰ ਕੇਜਰੀਵਾਲ ਦੀ ਬੇਨਤੀ- ‘ਕ੍ਰਿਪਾ ਕਰ ਕੇ ਕੋਰੋਨਾ ਨਿਯਮਾਂ ਦੀ ਕਰੋ ਪਾਲਣਾ’

Monday, Apr 12, 2021 - 03:20 PM (IST)

ਦਿੱਲੀ ’ਚ ਵੱਧਦੇ ਕੇਸਾਂ ਦੇ ਮੱਦੇਨਜ਼ਰ ਕੇਜਰੀਵਾਲ ਦੀ ਬੇਨਤੀ- ‘ਕ੍ਰਿਪਾ ਕਰ ਕੇ ਕੋਰੋਨਾ ਨਿਯਮਾਂ ਦੀ ਕਰੋ ਪਾਲਣਾ’

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਯਾਨੀ ਕਿ ਅੱਜ ਰਾਸ਼ਟਰੀ ਰਾਜਧਾਨੀ ਵਿਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਲਈ ਬੈਠਕ ਕੀਤੀ। ਇਸ ਬੈਠਕ ਮਗਰੋਂ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਹਸਪਤਾਲਾਂ ’ਚ ਬੈੱਡਾਂ ਦੀ ਗਿਣਤੀ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਮੁੜ ਕੋਵਿਡ-19 ਹਸਪਤਾਲ ’ਚ ਤਬਦੀਲ ਕੀਤਾ ਜਾਵੇਗਾ। ਮਹਾਮਾਰੀ ਦੀ ਸ਼ੁਰੂਆਤ ਮਗਰੋਂ ਪਹਿਲੀ ਵਾਰ ਦਿੱਲੀ ’ਚ ਐਤਵਾਰ ਨੂੰ ਕੋਵਿਡ-19 ਦੇ ਰੋਜ਼ਾਨਾ ਕੇਸ 10,000 ਦੀ ਗਿਣਤੀ ਨੂੰ ਪਾਰ ਕਰ ਗਏ। 

ਇਹ ਵੀ ਪੜ੍ਹੋ– ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

PunjabKesari
ਮੁੱਖ ਮੰਤਰੀ ਨੇ ਸਥਿਤੀ ਨੂੰ ਬੇਹੱਦ ਗੰਭੀਰ ਦੱਸਿਆ ਹੈ ਅਤੇ ਲੋਕਾਂ ਨੂੰ ਜ਼ਰੂਰਤ ਪੈਣ ’ਤੇ ਹੀ ਘਰਾਂ ਵਿਚੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। ਸਮੀਖਿਆ ਬੈਠਕ ਤੋਂ ਬਾਅਦ ਕੇਜਰੀਵਾਲ ਨੇ ਟਵੀਟ ਕਰ ਕੇ ਲੋਕਾਂ ਨੂੰ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨ ਅਤੇ ਹਸਪਤਾਲ ਜਾਣ ਤੋਂ ਬਚਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਕੋਵਿਡ-19 ’ਤੇ ਸਮੀਖਿਆ ਬੈਠਕ ਕੀਤੀ।

ਇਹ ਵੀ ਪੜ੍ਹੋ– ਦੇਸ਼ ’ਚ ‘ਕੋਰੋਨਾ’ ਦਾ ਕਹਿਰ ਜਾਰੀ, ਇਕ ਦਿਨ ’ਚ ਆਏ 1.68 ਲੱਖ ਦੇ ਪਾਰ ਨਵੇਂ ਕੇਸ

ਅਸੀਂ ਲੋਕ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਬੈੱਡਾਂ ਦੀ ਗਿਣਤੀ ਵਧਾਉਣ ਲਈ ਕਈ ਕਦਮ ਚੁੱਕ ਰਹੇ ਹਾਂ। ਸਾਰਿਆਂ ਨੂੰ ਸਹਿਯੋਗ ਦੀ ਅਪੀਲ ਹੈ। ਕ੍ਰਿਪਾ ਕਰ ਕੇ ਕੋਵਿਡ-19 ਸਬੰਧੀ ਨਿਯਮਾਂ ਦਾ ਪਾਲਣ ਕਰੋ। ਜਦੋਂ ਤੱਕ ਜ਼ਰੂਰੀ ਨਾ ਹੋਵੇ, ਹਸਪਤਾਲ ਨਾ ਜਾਓ। ਜੇਕਰ ਤੁਸੀਂ ਟੀਕਾ ਲੈਣ ਦੇ ਪਾਤਰ ਹੋ ਤਾਂ ਟੀਕਾ ਜ਼ਰੂਰ ਲਗਵਾਓ। ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਸਰਕਾਰ ਚੌਕਸ ਹੈ ਅਤੇ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ।

ਇਹ ਵੀ ਪੜ੍ਹੋ– ਦਿੱਲੀ ’ਚ ਬੇਕਾਬੂ ਹੋਇਆ ਕੋਰੋਨਾ, ਕੇਜਰੀਵਾਲ ਨੇ ਦੱਸਿਆ ਕਦੋਂ ਲੱਗੇਗੀ ਤਾਲਾਬੰਦੀ

ਸਿਹਤ ਅਧਿਕਾਰੀਆਂ ਮੁਤਾਬਕ ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ 10,744 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 48 ਮੌਤਾਂ ਹੋਈਆਂ ਹਨ। ਵਾਇਰਸ ਕਾਰਨ ਪੀੜਤਾਂ ਦੀ ਗਿਣਤੀ 7,25,197 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ


author

Tanu

Content Editor

Related News