ਕੇਜਰੀਵਾਲ ਨੇ BJP ''ਤੇ ਕੱਢੀ ਭੜਾਸ, ਕਿਹਾ- ਮੇਰੇ ਮਾਪਿਆਂ ਨੂੰ ਤੰਗ-ਪਰੇਸ਼ਾਨ ਕਰਨਾ ਬੰਦ ਕਰ ਦਿਓ

05/23/2024 7:19:31 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ ਲਈ ਦਿੱਲੀ 'ਚ 25 ਮਈ ਨੂੰ ਵੋਟਿੰਗ ਹੈ। 6ਵੇਂ ਪੜਾਅ ਦੀ ਵੋਟਿੰਗ ਤੋਂ ਦੋ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਦੀ ਤਸਵੀਰ ਸਾਹਮਣੇ ਆਈ ਹੈ। ਦਰਅਸਲ ਸਵਾਤੀ ਮਾਲੀਵਾਲ ਕੇਸ ਵਿਚ ਅਰਵਿੰਦ ਕੇਜਰੀਵਾਲ ਦੇ ਮਾਤਾ-ਪਿਤਾ ਤੋਂ ਦਿੱਲੀ ਪੁਲਸ ਵਲੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਨੂੰ ਲੈ ਕੇ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ 'ਤੇ ਭੜਾਸ ਕੱਢੀ। ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਨੇ ਮੈਨੂੰ ਝੁਕਾਉਣ ਅਤੇ ਤੋੜਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਮੈਂ ਨਹੀਂ ਟੁੱਟਿਆ। ਤੁਸੀਂ ਮੇਰੇ ਮੰਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਪਰ ਤੁਸੀਂ ਮੈਨੂੰ ਨਹੀਂ ਝੁਕਾ ਸਕੇ। ਫਿਰ ਤੁਸੀਂ ਮੈਨੂੰ ਗ੍ਰਿਫ਼ਤਾਰ ਕਰ ਲਿਆ ਪਰ ਮੈਂ ਫਿਰ ਵੀ ਨਹੀਂ ਟੁੱਟਿਆ।

ਇਹ ਵੀ ਪੜ੍ਹੋ- CM ਹਾਊਸ 'ਚ ਸਵਾਤੀ ਮਾਲੀਵਾਲ ਨਾਲ ਬਦਸਲੂਕੀ, ਕੇਜਰੀਵਾਲ ਦੇ ਨਿੱਜੀ ਸਟਾਫ਼ ਮੈਂਬਰ 'ਤੇ ਲਾਇਆ ਗੰਭੀਰ ਦੋਸ਼

ਇਹ ਵੀ ਪੜ੍ਹੋ- 'ਆਪ' ਨੇ ਸਵਾਤੀ ਮਾਲੀਵਾਲ ਨਾਲ ਹੋਈ ਬਦਸਲੂਕੀ ਦੀ ਕੀਤੀ ਨਿੰਦਾ, ਕਿਹਾ- ਵਿਭਵ 'ਤੇ ਸਖ਼ਤ ਐਕਸ਼ਨ ਲੈਣਗੇ CM

ਕੇਜਰੀਵਾਲ ਨੇ ਅੱਗੇ ਕਿਹਾ ਕਿ ਹੁਣ ਤੁਸੀਂ ਮੈਨੂੰ ਤੋੜਨ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਤੁਸੀਂ ਮੈਨੂੰ ਤੋੜਨ ਲਈ ਮੇਰੇ ਬੁੱਢੇ ਅਤੇ ਬੀਮਾਰ ਮਾਪਿਆਂ ਨੂੰ ਨਿਸ਼ਾਨਾ ਬਣਾਇਆ। ਮੇਰੀ ਮਾਂ ਬਹੁਤ ਬੀਮਾਰ ਰਹਿੰਦੀ ਹੈ, ਉਹ ਕਈ ਬੀਮਾਰੀਆਂ ਦੀ  ਸ਼ਿਕਾਰ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ 21 ਮਾਰਚ ਨੂੰ ਜਦੋਂ ਮੈਨੂੰ ਗ੍ਰਿਫ਼ਤਾਰ ਕੀਤਾ ਸੀ, ਉਸ ਦਿਨ ਉਹ ਹਸਪਤਾਲ ਤੋਂ ਕੁਝ ਦਿਨ ਮਗਰੋਂ ਘਰ ਪਰਤੀ ਸੀ। ਮੇਰੇ ਪਿਤਾ ਜੀ 85 ਸਾਲ ਦੇ ਹਨ, ਉਨ੍ਹਾਂ ਨੂੰ ਠੀਕ ਢੰਗ ਨਾਲ ਸੁਣਾਈ ਵੀ ਨਹੀਂ ਦਿੰਦਾ। ਕੇਜਰੀਵਾਲ ਨੇ ਕਿਹਾ ਕਿ ਕੀ ਮੇਰੇ ਮਾਤਾ-ਪਿਤਾ ਗੁਨਾਹਗਾਰ ਹਨ? ਤੁਸੀਂ ਉਨ੍ਹਾਂ ਤੋਂ ਪੁਲਸ ਪੁੱਛਗਿੱਛ ਕਿਉਂ ਕਰਵਾ ਰਹੇ ਹੋ? ਮੇਰੇ ਬੁੱਢੇ ਅਤੇ ਬੀਮਾਰ ਮਾਪਿਆਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ। ਤੁਹਾਡੀ ਲੜਾਈ ਮੇਰੇ ਨਾਲ ਹੈ, ਮੇਰੇ ਮਾਪਿਆਂ ਨੂੰ ਤੰਗ-ਪਰੇਸ਼ਾਨ ਕਰਨਾ ਬੰਦ ਕਰ ਦਿਓ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 


Tanu

Content Editor

Related News