BJP ਨਾਲ ਸਿੱਧੀ ਟੱਕਰ ਵਾਲੇ ਸੂਬਿਆਂ ''ਚ ਪ੍ਰਚਾਰ ਨਹੀਂ ਕਰ ਰਹੇ ਰਾਹੁਲ ਤੇ ਪ੍ਰਿਯੰਕਾ : ਕੇਜਰੀਵਾਲ

05/09/2019 11:11:05 AM

ਨਵੀਂ ਦਿੱਲੀ— 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਵਿਚ ਕਾਂਗਰਸ 'ਤੇ ਭਾਜਪਾ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲਾਉਂਦੇ ਹੋਏ ਪੁੱਛਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਉਨ੍ਹਾਂ ਸੂਬਿਆਂ ਵਿਚ ਪ੍ਰਚਾਰ ਲਈ ਕਿਉਂ ਨਹੀਂ ਜਾ ਰਹੇ, ਜਿਥੇ ਕਾਂਗਰਸ ਦਾ ਭਾਜਪਾ ਨਾਲ ਸਿੱਧਾ ਮੁਕਾਬਲਾ ਹੈ?
 

ਦਿੱਲੀ 'ਚ ਪ੍ਰਚਾਰ ਕਰ ਕੇ ਸਮਾਂ ਖਰਾਬ ਨਾ ਕਰੇ ਪ੍ਰਿਯੰਕਾ
ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਦੇ ਨੇਤਾ ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ ਚੁਣੌਤੀ ਦੇ ਰਹੇ ਸਪਾ-ਬਸਪਾ ਗਠਜੋੜ ਨੂੰ ਕਮਜ਼ੋਰ ਕਰਨ ਲਈ ਉੱਤਰ ਪ੍ਰਦੇਸ਼ ਵਿਚ ਹੀ ਪ੍ਰਚਾਰ ਕਰ ਰਹੇ ਹਨ। ਸਪਾ ਵਿਚ ਬੁੱਧਵਾਰ ਨੂੰ ਪ੍ਰਿਯੰਕਾ ਗਾਂਧੀ ਦਾ ਰੋਡ ਸ਼ੋਅ ਅਯੋਜਿਤ ਹੋਣ ਦੇ ਸਵਾਲ 'ਤੇ ਕੇਜਰੀਵਾਲ ਨੇ ਕਿਹਾ,''ਪ੍ਰਿਯੰਕਾ ਦਿੱਲੀ ਵਿਚ ਪ੍ਰਚਾਰ ਕਰ ਕੇ ਆਪਣਾ ਸਮਾਂ ਖਰਾਬ ਕਰ ਰਹੀ ਹੈ।''
 

ਹਾਈ ਕੋਰਟ 'ਚ ਮੁਕੰਮਲ ਸੂਬੇ ਸਬੰਧੀ 'ਆਪ' ਦੀ ਪਟੀਸ਼ਨ ਰੱਦ
ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਇਕ ਜਨਹਿੱਤ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਸੰਘ ਸ਼ਾਸਤ ਪ੍ਰਦੇਸ਼ ਨੂੰ ਮੁਕੰਮਲ ਸੂਬੇ ਦਾ ਦਰਜਾ ਦੇਣ ਦੇ ਵਾਅਦੇ 'ਤੇ ਰੋਕ ਲਾਉਣ ਦਾ ਨਿਰਦੇਸ਼ ਜਾਰੀ ਕੀਤੇ ਜਾਣ ਦੀ ਅਪੀਲ ਕੀਤੀ ਗਈ ਸੀ। ਚੀਫ ਜਸਟਿਸ ਰਾਜਿੰਦਰ ਮੈਨਨ ਅਤੇ ਜਸਟਿਸ ਅਨੂਪ ਜੈਰਾਮ ਪਮਭਾਨੀ ਦੇ ਡਵੀਜ਼ਨ ਬੈਂਚ ਨੇ ਪਟੀਸ਼ਨ ਰੱਦ ਕਰਨ ਸਬੰਧੀ ਇਹ ਹੁਕਮ ਪਾਸ ਕੀਤਾ।


DIsha

Content Editor

Related News