ਉੱਤਰਾਖੰਡ ਦੀ ਜਨਤਾ ਨਾਲ ਕੇਜਰੀਵਾਲ ਦੇ ਵਾਅਦੇ, ਕਿਹਾ- ਗਰੰਟੀ ਹੈ 300 ਯੂਨਿਟ ਮੁਫ਼ਤ ਬਿਜਲੀ

Sunday, Jul 11, 2021 - 03:54 PM (IST)

ਦੇਹਰਾਦੂਨ— ਦਿੱਲੀ ’ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਤੋਂ ਬਾਅਦ ਹੁਣ ਉੱਤਰਾਖੰਡ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ’ਤੇ ਫੋਕਸ ਤੇਜ਼ ਕਰ ਦਿੱਤਾ ਹੈ। ਦੇਹਰਾਦੂਨ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉੱਤਰਾਖੰਡ ’ਚ ਮੁਫ਼ਤ ਬਿਜਲੀ ਅਤੇ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਸਰਕਾਰ ’ਤੇ ਜੰਮ ਕੇ ਨਿਸ਼ਾਨਾ ਵਿੰਨਿ੍ਹਆ। 

 

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਂਗ ਜੇਕਰ ਉੱਤਰਾਖੰਡ ’ਚ ਸਾਡੀ ਸਰਕਾਰ ਬਣਦੀ ਹੈ ਤਾਂ 300 ਯੂਨਿਟ ਤੱਕ ਬਿਜਲੀ ਹਰ ਪਰਿਵਾਰ ਨੂੰ ਮੁਫ਼ਤ ਦਿੱਤੀ ਜਾਵੇਗੀ। ਪੁਰਾਣੇ ਬਿੱਲ ਮੁਆਫ਼ ਕੀਤੇ ਜਾਣਗੇ। ਕੋਈ ਪਾਵਰ ਕੱਟ ਨਹੀਂ ਲੱਗੇਗਾ। ਉੱਤਰਾਖੰਡ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ। 24 ਘੰਟੇ ਬਿਜਲੀ ਦੀ ਸਪਲਾਈ ’ਚ ਕੁਝ ਸਮਾਂ ਲੱਗੇਗਾ ਪਰ ਅਸੀਂ ਇਹ ਵੀ ਕਰਾਂਗੇ। ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿ ਜੋ ਉੱਤਰਾਖੰਡ ਬਿਜਲੀ ਬਣਾਉਂਦਾ ਹੈ ਅਤੇ ਦੂਜੇ ਸੂਬਿਆਂ ਨੂੰ ਵੇਚਦਾ ਹੈ, ਤਾਂ ਕਿਸੇ ਨੇ ਇੱਥੋਂ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਬਾਰੇ ਕਿਉਂ ਨਹੀਂ ਸੋਚਿਆ? ਕਿਉਂਕਿ ਉਹ ਆਪਣੀ ਸੱਤਾ ਦੇ ਚੱਕਰ ’ਚ ਪਏ ਹੋਏ ਹਨ। 

ਮੁੱਖ ਮੰਤਰੀ ਕੇਜਰੀਵਾਲ ਨੇ ਕਾਂਗਰਸ ਅਤੇ ਭਾਜਪਾ ’ਤੇ ਨਿਸ਼ਾਨਾ ਵਿੰਨਿ੍ਹਦੇ ਹੋਏ ਕਿਹਾ ਕਿ ਭਗਵਾਨ ਨੇ ਉੱਤਰਾਖੰਡ ਨੂੰ ਸਭ ਕੁਝ ਦਿੱਤਾ ਪਰ ਇੱਥੋਂ ਦੇ ਨੇਤਾਵਾਂ ਅਤੇ ਪਾਰਟੀਆਂ ਨੇ ਇਸ ਨੂੰ ਬਰਬਾਦ ਕਰਨ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਚਿੰਤਾ ਨਹੀਂ ਹੈ। ਉਹ ਲੋਕ ਸਿਰਫ਼ ਸੱਤਾ ਲਈ ਸੰਘਰਸ਼ ਕਰ ਰਹੇ ਹਨ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ‘ਆਪ’ ਦੀ ਸਰਕਾਰ ਬਣਨ ’ਤੇ ਚੰਗੇ ਸਕੂਲਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਬਿਜਲੀ ਦੇ ਮੁੱਦੇ ਅਤੇ ਕਿਸਾਨੀ ਮੁੱਦੇ ’ਤੇ ਵੀ ਕੰਮ ਕੀਤਾ ਜਾਵੇਗਾ।


Tanu

Content Editor

Related News