ਰਾਸ਼ਟਰਪਤੀ ਤੇ PM ਸਮੇਤ ਇਨ੍ਹਾਂ ਲੋਕਾਂ ''ਤੇ ਲਾਗੂ ਨਹੀਂ ਹੋਵੇਗਾ ਓਡ-ਈਵਨ : ਕੇਜਰੀਵਾਲ

Thursday, Oct 17, 2019 - 01:05 PM (IST)

ਰਾਸ਼ਟਰਪਤੀ ਤੇ PM ਸਮੇਤ ਇਨ੍ਹਾਂ ਲੋਕਾਂ ''ਤੇ ਲਾਗੂ ਨਹੀਂ ਹੋਵੇਗਾ ਓਡ-ਈਵਨ : ਕੇਜਰੀਵਾਲ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ 'ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਮਕਸਦ ਨਾਲ 4 ਨਵੰਬਰ ਤੋਂ ਵਾਹਨਾਂ ਲਈ ਓਡ-ਈਵਨ ਯੋਜਨਾ ਲਾਗੂ ਕਰਨ ਦਾ ਵੀਰਵਾਰ ਨੂੰ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਇਹ ਯੋਜਨਾ 15 ਨਵੰਬਰ ਤੱਕ ਲਾਗੂ ਰਹੇਗੀ ਅਤੇ ਹੋਰ ਰਾਜਾਂ ਤੋਂ ਆਉਣ ਵਾਲੇ ਵਾਹਨਾਂ 'ਤੇ ਵੀ ਇਹ ਲਾਗੂ ਰਹੇਗਾ। ਕੇਜਰੀਵਾਲ ਨੇ ਕਿਹਾ ਕਿ ਓਡ-ਈਵਨ ਯੋਜਨਾ ਨਿੱਜੀ ਚਾਰ ਪਹੀਆ ਵਾਹਨਾਂ 'ਤੇ ਲਾਗੂ ਹੋਵੇਗੀ, 2 ਪਹੀਆ ਵਾਹਨਾਂ ਨੂੰ ਇਸ ਤੋਂ ਮੁਕਤ ਰੱਖਿਆ ਗਿਆ ਹੈ।

ਕੇਜਰੀਵਾਲ ਨੇ ਕਿਹਾ ਕਿ ਓਡ-ਈਵਨ ਯੋਜਨਾ ਹਰ ਦਿਨ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਪ੍ਰਭਾਵੀ ਰਹੇਗੀ। ਐਤਵਾਰ ਨੂੰ ਇਹ ਯੋਜਨਾ ਲਾਗੂ ਨਹੀਂ ਹੋਵੇਗੀ। ਓਡ-ਈਵਨ ਯੋਜਨਾ ਦੀ ਉਲੰਘਣਾ ਕਰਨ ਵਾਲੇ ਵਾਹਨਾਂ 'ਤੇ 4 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲਾਂ, ਭਾਰਤ ਦੇ ਚੀਫ ਜਸਟਿਸ (ਸੀ.ਜੇ.ਆਈ.), ਲੋਕ ਸਭਾ ਸਪੀਕਰ, ਕੇਂਦਰੀ ਮੰਤਰੀਆਂ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ, ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੀ ਇਸ ਯੋਜਨਾ ਤੋਂ ਛੋਟ ਮਿਲੇਗੀ ਪਰ ਦਿੱਲੀ ਦੇ ਮੁੱਖ ਮੰਤਰੀ ਅਤੇ ਮੰਤਰੀ ਇਸ ਦਾਇਰੇ 'ਚ ਆਉਣਗੇ। ਜ਼ਿਕਰਯੋਗ ਹੈ ਕਿ ਓਡ-ਈਵਨ 'ਚ ਤਾਰੀਖ ਅਨੁਸਾਰ ਓਡ-ਈਵਨ ਨੰਬਰ ਵਾਲੇ ਵਾਹਨਾਂ ਨੂੰ ਹੀ ਸੜਕ 'ਤੇ ਨਿਕਲਣ ਦੀ ਮਨਜ਼ੂਰੀ ਹੋਵੇਗੀ।


author

DIsha

Content Editor

Related News