CM ਕੇਜਰੀਵਾਲ ਦਾ ਦਿੱਲੀ ਵਾਸੀਆਂ ਨੂੰ ਤੋਹਫ਼ਾ, ‘ਅੰਬੇਡਕਰ ਸਕੂਲ ਆਫ਼ ਐਕਸੀਲੈਂਸ’ ਦਾ ਕੀਤਾ ਉਦਘਾਟਨ

04/14/2022 1:30:27 PM

ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ ਦੀ ਜਯੰਤੀ ਮੌਕੇ ਅੱਜ ਯਾਨੀ ਕਿ ਵੀਰਵਾਰ ਨੂੰ ‘‘ਅੰਬੇਡਕਰ ਸਕੂਲ ਆਫ਼ ਸਪੈੱਸ਼ਲਾਈਜ਼ ਐਕਸੀਲੈਂਸ’ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਉੱਪ ਮੁੱਖ ਮੰਤਰੀ ਮਨੀਸ਼ ਵੀ ਮੌਜੂਦ ਰਹੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਸਭ ਤੋਂ ਸ਼ਾਨਦਾਰ ਸਰਕਾਰੀ ਸਕੂਲ ਹਨ, ਉਨ੍ਹਾਂ ਸਾਰੇ 30 ਦਾ ਨਾਂ ਬਦਲ ਕੇ ਅਸੀਂ ਡਾ. ਅੰਬੇਡਕਰ  ਸਕੂਲ ਆਫ਼ ਸਪੈੱਸ਼ਲਾਈਜ਼ ਐਕਸੀਲੈਂਸ’ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਸਾਡੇ ਇਸ ਕਦਮ ਨਾਲ ਬਾਬਾ ਸਾਹਿਬ ਸਾਨੂੰ ਖੂਬ ਆਸ਼ੀਰਵਾਦ ਦੇਣਗੇ। ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਸਿੱਖਿਆ ਰਹੀ। ਉਹ ਜਿਸ ਜਾਤ ਨਾਲ ਸਬੰਧਤ ਸਨ, ਉਸ ਜਾਤ ਦੇ ਲੋਕਾਂ ਨਾਲ ਉਸ ਸਮੇਂ ਕਾਫੀ ਭੇਦਭਾਵ ਹੁੰਦਾ ਸੀ ਪਰ ਇਨ੍ਹਾਂ ਸਭ ਦੇ ਬਾਵਜੂਦ ਉਹ ਵਿਦੇਸ਼ ਜਾ ਕੇ ਪੜ੍ਹੇ।

ਇਹ ਵੀ ਪੜ੍ਹੋ: ਇਕਬਾਲ ਸਿੰਘ ਲਾਲਪੁਰਾ ਦੇ ਹੱਥਾਂ ’ਚ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਕਮਾਨ, ਮੁੜ ਬਣਾਏ ਗਏ ਪ੍ਰਧਾਨ

 

ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਂ ਕਈ ਵਾਰ ਸੋਚ ਕੇ ਹੈਰਾਨ ਰਹਿ ਜਾਂਦਾ ਹਾਂ ਕਿ ਉਸ ਸਮੇਂ ਉਹ ਕਿਵੇਂ ਵਿਦੇਸ਼ ਜਾ ਕੇ ਵੱਖ-ਵੱਖ ਸੰਸਥਾਵਾਂ ’ਚ ਪੜ੍ਹੇ, ਕਿਉਂਕਿ ਉਸ ਸਮੇਂ ਇੰਟਰਨੈੱਟ ਦੀ ਸਹੂਲਤ ਵੀ ਨਹੀਂ ਸੀ। ਕਿਵੇਂ ਉਨ੍ਹਾਂ ਨੂੰ ਪਤਾ ਲੱਗਾ ਹੋਵੇਗਾ ਉਨ੍ਹਾਂ ਸੰਸਥਾਵਾਂ ਬਾਰੇ। ਮੇਰੇ ਖਿਆਲ ’ਚ ਉਹ ਪੂਰੀ ਸਦੀ ’ਚ ਸਭ ਤੋਂ ਮਹਾਨ ਨੇਤਾ ਰਹੇ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹਾਂ। ਅੱਜ ਸਕੂਲਾਂ ’ਚ ਬਹੁਤ ਸਕਾਰਾਤਮਕ ਬਦਲਾਅ ਆਇਆ ਹੈ। ਨੇਤਾਵਾਂ ਅਤੇ ਸਰਕਾਰੀ ਬਾਬੂਆਂ ਦੇ ਬੱਚੇ ਸਰਕਾਰੀ ਸਕੂਲਾਂ ’ਚ ਪੜ੍ਹਾਂ ਰਹੇ ਹਨ। 

ਇਹ ਵੀ ਪੜ੍ਹੋ: ਹੁਣ ਪੈਨਸ਼ਨ ਲਈ ਨਹੀਂ ਲਾਉਣੇ ਪੈਣਗੇ ਚੱਕਰ, ਕੇਂਦਰ ਸਰਕਾਰ ਦਾ ਪੋਰਟਲ ਦੂਰ ਕਰੇਗਾ ਹਰ ਸਮੱਸਿਆ

ਕੇਜਰੀਵਾਲ ਨੇ ਕਿਹਾ ਅਸੀਂ ਸਰਕਾਰੀ ਸਕੂਲ ਹੀ ਅਜਿਹੇ ਬਣਾ ਦਿੱਤੇ ਕਿ ਹਰ ਕੋਈ ਉੱਥੇ ਜਾ ਕੇ ਪੜ੍ਹੇ। ਹੁਣ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਅਮੀਰ ਅਤੇ ਗਰੀਬ ਸਾਰੇ ਬੱਚੇ ਇਕੱਠੇ ਪੜ੍ਹਦੇ ਹਨ, ਇਹ ਤਾਂ ਸੀ ਬਾਬਾ ਸਾਹਿਬ ਦਾ ਸੁਫ਼ਨਾ। ਅਸੀਂ ਚਾਹੁੰਦੇ ਹਾਂ ਕਿ ਦੇਸ਼ ’ਚ ਸਿੱਖਿਆ ਅਤੇ ਸਿਹਤ ’ਤੇ ਸਿਆਸਤ ਨਾ ਹੋਵੇ ਤਾਂ ਕਿ ਦੇਸ਼ ਦੇ ਹਰ ਕੋਨੇ ’ਚ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਸਿਹਤ ਮਿਲ ਸਕੇ, ਜਿਸ ਨਾਲ ਦੇਸ਼ ਅੱਗੇ ਵਧੇ।

ਇਹ ਵੀ ਪੜ੍ਹੋ: MSP ’ਤੇ ਕਮੇਟੀ ਗਠਨ ਨੂੰ ਲੈ ਕੇ ਖੇਤੀਬਾੜੀ ਮੰਤਰੀ ਦਾ ਦਾਅਵਾ, ਕਿਹਾ- ਕਿਸਾਨਾਂ ਨੇ ਅਜੇ ਤੱਕ ਨਹੀਂ ਦਿੱਤੇ ਨਾਂ


Tanu

Content Editor

Related News