ਦਿੱਲੀ ਦੇ ਲੱਖਾਂ ਲੋਕਾਂ ਨੂੰ ਕੇਜਰੀਵਾਲ ਦਾ ਦੀਵਾਲੀ ਤੋਹਫ਼ਾ, 2 ਫਲਾਈਓਵਰਾਂ ਦੀ ਕੀਤਾ ਉਦਘਾਟਨ
Saturday, Oct 24, 2020 - 06:28 PM (IST)
ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਯਾਨੀ ਕਿ ਅੱਜ ਉੱਤਰੀ-ਪੂਰਬੀ ਦਿੱਲੀ ਵਿਚ ਸੀਲਮਪੁਰ ਅਤੇ ਸ਼ਾਸਤਰੀ ਪਾਰਕ ਫਲਾਈਓਵਰਾਂ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਹਰ ਪ੍ਰਾਜੈਕਟ ਵਿਚ ਪੈਸੇ ਬਚਾ ਕੇ ਲੋਕਾਂ ਲਈ ਬਿਹਤਰ ਸਹੂਲਤਾਂ ਯਕੀਨੀ ਕਰ ਰਹੀ ਹੈ। ਕੇਜਰੀਵਾਲ ਨੇ ਇੱਥੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਨਜ਼ੂਰ ਕੀਤੇ 303 ਕਰੋੜ ਰੁਪਏ ਦੇ ਉਲਟ ਮਹਿਜ 250 ਕਰੋੜ ਰੁਪਏ ਵਿਚ ਹੀ ਦੋਵੇਂ ਫਲਾਈਓਵ ਬਣਵਾਏ ਅਤੇ ਇਸ ਪ੍ਰਾਜੈਕਟ 'ਤੇ 53 ਕਰੋੜ ਰੁਪਏ ਬਚਾ ਲਏ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਦੇਵੇਗੀ ਇਹ ਤੋਹਫ਼ਾ, ਲੱਖਾਂ ਲੋਕਾਂ ਦਾ ਸਫ਼ਰ ਹੋਵੇਗਾ ਆਸਾਨ
ਕੇਜਰੀਵਾਲ ਨੇ ਅੱਗੇ ਕਿਹਾ ਕਿ ਜਦੋਂ ਤੋਂ 'ਆਪ' ਪਾਰਟੀ ਸੱਤਾ ਵਿਚ ਆਈ ਹੈ, ਉਦੋਂ ਤੋਂ ਅਸੀਂ ਹਰ ਪ੍ਰਾਜੈਕਟ ਵਿਚ ਪੈਸਾ ਬਚਾ ਰਹੇ ਹਾਂ। ਇਨ੍ਹਾਂ ਬਚੇ ਹੋਏ ਪੈਸਿਆਂ ਤੋਂ ਅਸੀਂ ਦਵਾਈਆਂ, ਪਾਣੀ ਅਤੇ ਬਿਜਲੀ ਮੁਫ਼ਤ ਕਰ ਦਿੱਤੀ ਅਤੇ ਚੰਗੇ ਸਕੂਲ ਬਣਵਾ ਰਹੇ ਹਾਂ। ਅਸੀਂ ਪ੍ਰਾਜੈਕਟਾਂ ਵਿਚ ਪੈਸੇ ਬਚਾ ਕੇ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੇ ਹਾਂ। ਫਲਾਈਓਵਰ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਜੈਕਟ ਤੋਂ ਇਲਾਕੇ ਵਿਚ ਰਹਿਣ ਵਾਲਿਆਂ ਨੂੰ ਫਾਇਦਾ ਮਿਲੇਗਾ। ਇਸ ਮੌਕੇ 'ਤੇ ਪੀ. ਡਬਲਿਊ. ਡੀ. ਮੰਤਰੀ ਸੱਤਿਯੇਂਦਰ ਜੈਨ ਨੇ ਕਿਹਾ ਕਿ ਸਰਕਾਰ ਫਲਾਈਓਵਰਾਂ ਦੇ ਹੇਠਾਂ ਬੱਚਿਆਂ ਲਈ ਪਾਰਕ ਬਣਵਾਏਗੀ।
ਇਹ ਵੀ ਪੜ੍ਹੋ: ਕੇਜਰੀਵਾਲ ਨੇ ਘੇਰੀ ਭਾਜਪਾ, ਕਿਹਾ- ਬਿਹਾਰ ਹੀ ਕਿਉਂ ਪੂਰੇ ਦੇਸ਼ ਨੂੰ ਮੁਫ਼ਤ ਮਿਲੇ 'ਕੋਰੋਨਾ ਵੈਕਸੀਨ'
ਦੱਸਣਯੋਗ ਹੈ ਕਿ ਦੋਹਾਂ ਫਲਾਈਓਵਰ ਨੂੰ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਨੇ ਤਿਆਰ ਕੀਤਾ ਹੈ। ਦੋਵੇਂ ਫਲਾਈਓਵਰ ਦੇ ਸ਼ੁਰੂ ਹੋਣ ਨਾਲ ਜੀ. ਟੀ. ਰੋਡ 'ਤੇ ਜੋ ਵਾਹਨ ਚਾਲਕ ਸੀਲਮਪੁਰ ਅਤੇ ਸ਼ਾਸਤਰੀ ਪਾਰਕ ਦੇ ਭਿਆਨਕ ਜਾਮ ਵਿਚ ਫਸੇ ਰਹਿੰਦੇ ਸਨ, ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ। ਲੋਕਾਂ ਨੂੰ ਦਿੱਲੀ ਵਿਚ ਸੱਤਾਸੀਨ ਆਮ ਆਦਮੀ ਪਾਰਟੀ ਸਰਕਾਰ ਵਲੋਂ ਇਸ ਦੀਵਾਲੀ ਤੋਂ ਪਹਿਲਾਂ ਲੱਖਾਂ ਲੋਕਾਂ ਨੂੰ ਮਿਲਣ ਵਾਲਾ ਤੋਹਫ਼ਾ ਮੰਨਿਆ ਜਾ ਰਿਹਾ ਹੈ। ਸ਼ਾਸਤਰੀ ਪਾਰਕ ਲਾਲਬੱਤੀ 'ਤੇ ਕਰੀਬ 700 ਮੀਟਰ ਲੰਬਾ 6 ਲੇਨ ਦਾ ਟੂ-ਵੇਅ ਫਲਾਈਓਵਰ ਬਣਾਇਆ ਗਿਆ ਹੈ।