ਕੇਜਰੀਵਾਲ ਦੀ ਖਾਸ ਯੋਜਨਾ, ਦਿੱਲੀ 'ਚ ਅਮਰੀਕਾ ਦੀ ਤਰਜ 'ਚ ਦੀਵਾਲੀ ਮਨਾਉਣ ਦੀ ਤਿਆਰ

Tuesday, Sep 24, 2019 - 10:37 AM (IST)

ਕੇਜਰੀਵਾਲ ਦੀ ਖਾਸ ਯੋਜਨਾ, ਦਿੱਲੀ 'ਚ ਅਮਰੀਕਾ ਦੀ ਤਰਜ 'ਚ ਦੀਵਾਲੀ ਮਨਾਉਣ ਦੀ ਤਿਆਰ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ 'ਚ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਵਿਵਸਥਾਵਾਂ ਕਰ ਰਹੀਆਂ ਹਨ, ਜਿਸ ਨਾਲ ਕਿ ਦਿੱਲੀ ਵਾਸੀ ਪ੍ਰਦੂਸ਼ਣ ਰਹਿਤ ਹਵਾ 'ਚ ਸਾਹ ਲੈ ਸਕਣ। ਹੁਣ ਸੂਬੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੀਵਾਲੀ ਲਈ ਇਕ ਖਾਸ ਯੋਜਨਾ ਬਣਾਈ ਹੈ। ਇਸ ਦੇ ਅਧੀਨ ਦਿੱਲੀ ਦੇ ਲੋਕ ਅਮਰੀਕਾ ਦੀ ਤਰਜ 'ਚੇ ਇਕ ਜਗ੍ਹਾ ਇਕੱਠੇ ਹੋ ਕੇ ਲੇਜਰ ਫਾਇਰਵਰਕਸ (ਆਤਿਸ਼ਬਾਜੀ) ਦਾ ਆਨੰਦ ਲੈ ਸਕਣਗੇ।

ਪ੍ਰਦੂਸ਼ਣ ਕੰਟਰੋਲ ਲਈ ਸਮੂਹਕ ਦੀਵਾਲੀ ਮਨਾਉਣ ਦੀ ਯੋਜਨਾ
ਇਕ ਨਿਊਜ਼ ਚੈਨਲ ਦੀ ਖਬਰ ਅਨੁਸਾਰ, ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ,''ਦਿੱਲੀ 'ਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅਸੀਂ ਸਮੂਹਕ ਦੀਵਾਲੀ ਮਨਾਉਣ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਦਿੱਲੀ ਵਾਲਿਆਂ ਨੂੰ ਇਕੱਠੇ ਦੀਵਾਲੀ ਮਨਾਉਣ ਲਈ ਬੁਲਾਵਾਂਗੇ। ਲੇਜਰ ਫਾਇਰਵਰਕਸ ਦੀ ਵਿਵਸਥਾ ਹੋਵੇਗੀ ਅਤੇ ਸਾਰੇ ਇਕ ਜਗ੍ਹਾ 'ਤੇ ਮਿਲਣਗੇ। ਜੇਕਰ ਉਹ ਨਹੀਂ ਆਉਣਾ ਚਾਹੁੰਦੇ ਹਨ ਤਾਂ ਉਹ ਟੀ.ਵੀ. 'ਤੇ ਇਸ ਨੂੰ ਦੇਖ ਸਕਦੇ ਹਨ। ਅਗਲੇ ਸਾਲ ਅਸੀਂ ਇਸ ਨੂੰ ਵੱਡੇ ਪੱਧਰ 'ਤੇ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਾਂ।''

ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਪ੍ਰਦੂਸ਼ਣ 'ਚ ਆਈ ਕਮੀ
ਕੇਜਰੀਵਾਲ ਅਨੁਸਾਰ ਦਿੱਲੀ ਸਰਕਾਰ ਨੂੰ ਲੇਜਰ ਫਾਇਰਵਰਕਸ ਲਈ ਮਹਿੰਗੇ ਯੰਤਰਾਂ ਨੂੰ ਇੰਪੋਰਟ ਕਰਨ ਦੀ ਲੋੜ ਪਵੇਗੀ। ਅਮਰੀਕਾ ਦੇ ਸ਼ਹਿਰਾਂ 'ਚ ਜਿਵੇਂ 4 ਜੁਲਾਈ ਨੂੰ ਲੇਜਰ ਫਾਇਰਵਰਕਸ ਦਾ ਪ੍ਰਦਰਸ਼ਨ ਹੁੰਦਾ ਹੈ, ਦਿੱਲੀ 'ਚ ਵੀ ਕੁਝ ਅਜਿਹਾ ਹੀ ਹੋਵੇਗਾ। ਇਸ 'ਤੇ ਪੂਰੀ ਪ੍ਰਕਿਰਿਆ 'ਤੇ ਕੇਜਰੀਵਾਲ ਕਹਿੰਦੇ ਹਨ ਕਿ ਇਹ ਤਾਂ ਹਾਲੇ ਸਿਰਫ਼ ਸ਼ੁਰੂਆਤ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਇਸ ਸਾਲ ਪ੍ਰਦੂਸ਼ਣ 'ਚ ਕਮੀ ਆਈ ਹੈ ਪਰ ਕੇਜਰੀਵਾਲ ਦੀ ਮੁੱਖ ਚਿੰਤਾ ਦਿੱਲੀ ਦੇ ਗੁਆਂਢੀ ਰਾਜਾਂ 'ਚ ਸੜਨ ਵਾਲੀ ਪਰਾਲੀ ਨੂੰ ਲੈ ਕੇ ਹੈ। ਕੇਜਰੀਵਾਲ ਕਹਿੰਦੇ ਹਨ, ਅਜਿਹਾ ਨਹੀਂ ਹੈ ਕਿ ਅਸੀਂ ਲੋਕ ਪ੍ਰਦੂਸ਼ਣ ਲਈ ਕੁਝ ਨਹੀਂ ਕਰ ਸਕਦੇ। ਹਰਿਆਣਾ ਨੇ ਕੀਤਾ ਹੈ। ਪੰਜਾਬ ਕਰ ਰਿਹਾ ਹੈ। ਇਸ ਵਾਰ ਨਵੰਬਰ ਮਹੀਨੇ ਅਸੀਂ ਵੱਡੇ ਪੱਧਰ 'ਤੇ ਮਾਸਕ ਵੰਡਣ ਦੀ ਯੋਜਨਾ ਬਣਾਈ ਹੈ। ਅਸੀਂ 50 ਲੱਖ ਮਾਸਕ ਲਈ ਟੈਂਡਰ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਅਸੀਂ ਓਡ-ਈਵਨ ਯੋਜਨਾ ਵੀ ਲਾਗੂ ਕਰਨ ਜਾ ਰਹੇ ਹਾਂ।


author

DIsha

Content Editor

Related News