ਦੁਨੀਆ ਨੇ 'ਦਿੱਲੀ' ਤੋਂ ਸਿੱਖ ਕੇ ਹੋਮ ਆਈਸੋਲੇਸ਼ਨ ਨੂੰ ਅਪਣਾਇਆ: ਕੇਜਰੀਵਾਲ

01/25/2021 1:24:42 PM

ਨਵੀਂ ਦਿੱਲੀ- ਦਿੱਲੀ 'ਚ ਜਾਰੀ ਕਿਸਾਨ ਅੰਦੋਲਨ ਦਰਮਿਆਨ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗਣਤੰਤਰ ਦਿਵਸ ਦੇ ਪ੍ਰੋਗਰਾਮ 'ਚ ਸਕੱਤਰੇਤ 'ਚ ਤਿਰੰਗਾ ਲਹਿਰਾਇਆ। ਇਸ ਖ਼ਾਸ ਮੌਕੇ ਸਾਰੇ ਮੰਤਰੀ ਅਤੇ ਸਕੱਤਰੇਤ ਦੇ ਕਰਮੀਆਂ ਸਮੇਤ ਹੋਰ ਲੋਕ ਮੌਜੂਦ ਸਨ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੁਨੀਆ 'ਚ ਸਭ ਤੋਂ ਪਹਿਲਾਂ ਹੋਮ ਆਈਸੋਲੇਸ਼ਨ ਦੀ ਸ਼ੁਰੂਆਤ ਦਿੱਲੀ 'ਚ ਕੀਤੀ ਗਈ। ਹਾਲੇ ਤੱਕ 3 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਹੋਮ ਆਈਸੋਲੇਸ਼ਨ 'ਚ ਹੋ ਚੁੱਕਿਆ ਹੈ। ਦਿੱਲੀ ਨੇ ਜਦੋਂ ਤੋਂ ਹੋਮ ਆਈਸੋਲੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਤੀ, ਉਦੋਂ ਤੋਂ ਦੇਸ਼ ਅਤੇ ਦੁਨੀਆ ਨੇ ਦਿੱਲੀ ਤੋਂ ਸਿਖ ਕੇ ਹੋਮ ਆਈਸੋਲੇਸ਼ਨ ਨੂੰ ਅਪਣਾਇਆ।

PunjabKesari

ਕੇਜਰੀਵਾਲ ਨੇ ਕਿਹਾ ਕਿ ਨਿਊਯਾਰਕ 'ਚ ਅਪ੍ਰੈਲ 2020 ਦੇ ਪਹਿਲੇ ਹਫ਼ਤੇ 'ਚ 6300 ਮਾਮਲੇ ਆਏ। ਉੱਥੇ 6300 ਮਾਮਲਿਆਂ 'ਚ ਵੀ ਨਿਊਯਾਰਕ ਦਾ ਸਾਰਾ ਹੈਲਥ ਸੈਕਟਰ ਡਿੱਗ ਗਿਆ। ਉੱਥੇ ਹਸਪਤਾਲਾਂ 'ਚ ਜਗ੍ਹਾ ਨਹੀਂ ਸੀ ਅਤੇ ਕੋਰੀਡੋਰ ਅਤੇ ਸੜਕਾਂ 'ਤੇ ਮਰੀਜ਼ ਪਏ ਸਨ। ਸਿਰਫ਼ ਨਿਊਯਾਰਕ ਹੀ ਨਹੀਂ ਕਈ ਵਿਕਸਿਤ ਦੇਸ਼ਾਂ ਦਾ ਹਾਲ ਖ਼ਰਾਬ ਰਿਹਾ। ਦਿੱਲੀ 'ਚ 8 ਨਵੰਬਰ ਨੂੰ ਸਾਢੇ 8 ਹਜ਼ਾਰ ਮਾਮਲੇ ਆਏ, ਉਦੋਂ ਵੀ ਵੱਡੀ ਗਿਣਤੀ 'ਚ ਬੈੱਡ ਖਾਲੀ ਪਏ ਸਨ। 
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਪਿਛਲੇ 5 ਸਾਲਾਂ 'ਚ ਜੋ ਸਿਹਤ ਸੇਵਾਵਾਂ ਨੂੰ ਸਹੀ ਕੀਤਾ ਹੈ, ਉਸੇ ਦਾ ਨਤੀਜਾ ਹੈ ਕਿ ਮਹਾਮਾਰੀ 'ਚ ਅਸੀਂ ਚੰਗਾ ਪ੍ਰਬੰਧ ਕੀਤਾ। ਇਸ 'ਚ ਹੈਲਥ ਵਰਕਰਾਂ ਦਾ ਅਹਿਮ ਯੋਗਦਾਨ ਹੈ। ਜਦੋਂ ਦਿੱਲੀ 'ਚ ਸਭ ਤੋਂ ਵੱਧ ਮਾਮਲੇ ਆਏ, ਉਦੋਂ ਵੀ ਦਿੱਲੀ ਦਾ ਹੈਲਥ ਸਿਸਟਮ ਡਿੱਗਿਆ ਨਹੀਂ। ਸਾਰੇ ਡਾਕਟਰ ਅਤੇ ਸਿਹਤ ਕਾਮਿਆਂ ਨੂੰ ਵਧਾਈ।

ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ, ਦੁਕਾਨਾਂ, ਮਾਰਕੀਟ ਅਤੇ ਫੈਕਟਰੀਆਂ ਬੰਦ ਹੋ ਗਈਆਂ। ਸਰਕਾਰ ਕੋਲ ਟੈਕਸ ਆਉਣਾ ਬੰਦ ਹੋ ਗਿਆ। ਅਜਿਹੇ ਔਖੇ ਦੌਰ 'ਚ ਵੀ ਦਿੱਲੀ ਵਾਲਿਆਂ ਨੇ ਮੁਸੀਬਤ ਨੂੰ ਸੰਭਾਲਿਆ ਅਤੇ ਸਾਰਿਆਂ ਨੂੰ ਤਣਖਾਹ ਦਿੱਤੀ। ਲੋਕਾਂ ਦਾ ਚੁੱਲ੍ਹਾ ਬਲਣਾ ਮੁਸ਼ਕਲ ਹੋ ਗਿਆ ਸੀ, ਉਦੋਂ ਵੀ ਦਿੱਲੀ ਸਰਕਾਰ ਨੇ ਇਕ ਕਰੋੜ ਲੋਕਾਂ ਨੂੰ ਹਰ ਮਹੀਨੇ ਸੁੱਕਾ ਰਾਸ਼ਨ ਦਿੱਤਾ। 10 ਲੱਖ ਲੋਕਾਂ ਨੂੰ ਰੋਜ਼ ਲੰਚ ਅਤੇ ਡਿਨਰ ਦੀ ਵਿਵਸਥਾ ਕੀਤੀ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News