ਕੇਜਰੀਵਾਲ ਨੇ ਸਰਕਾਰੀ ਸਕੂਲ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ, ਬੋਲੇ- ਸਿਸੋਦੀਆ ਨੇ ਹੀ ਬਦਲੀ ਸਕੂਲਾਂ ਦੀ ਨੁਹਾਰ
Saturday, Apr 08, 2023 - 03:19 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਵਜ੍ਹਾ ਨਾਲ ਪਿਛਲੇ 8 ਸਾਲਾਂ 'ਚ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਸਕੀ, ਜੋ ਰੋਜ਼ਾਨਾ ਸਵੇਰੇ 6 ਵਜੇ ਉਠ ਕੇ ਉਨ੍ਹਾਂ ਦੇ ਨਿਰੀਖਣ 'ਤੇ ਨਿਕਲ ਜਾਂਦੇ ਸਨ। ਕੇਜਰੀਵਾਲ ਨੇ ਪੂਰਬੀ ਦਿੱਲੀ ਦੇ ਵਿਨੋਦ ਨਗਰ 'ਚ ਸਰਕਾਰੀ ਸਰਵੋਦਿਆ ਕੰਨਿਆ/ਬਾਲ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਦੇ ਹੋਏ ਇਹ ਟਿੱਪਣੀ ਕੀਤੀ।
ਇਹ ਵੀ ਪੜ੍ਹੋ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ 'ਪਾਇਲਟ ਅਵਤਾਰ', ਸੁਖੋਈ-30 MKI ਲੜਾਕੂ ਜਹਾਜ਼ 'ਚ ਭਰੀ ਉੱਡਾਣ
ਕੇਜਰੀਵਾਲ ਨੇ ਕਿਹਾ ਕਿ ਪੂਰਬੀ ਦਿੱਲੀ ਦੇ ਵਿਨੋਦ ਨਗਰ ਵਿਚ ਅੱਜ ਇਕ ਹੋਰ ਸਰਕਾਰੀ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਇਮਾਰਤ ਕਿਸੇ ਵੀ ਵਿਦੇਸ਼ੀ ਸਕੂਲ ਅਤੇ ਯੂਨੀਵਰਸਿਟੀ ਦੀ ਇਮਾਰਤ ਵਾਂਗ ਸ਼ਾਨਦਾਰ ਹੋਵੇਗੀ। ਮਨੀਸ਼ ਜੀ ਨੇ ਇਸ ਇਮਾਰਤ ਦੀ ਯੋਜਨਾ ਬਣਾਈ ਸੀ। ਅਸੀਂ ਉਨ੍ਹਾਂ ਵਲੋਂ ਸ਼ੁਰੂ ਕੀਤੀ ਇਸ 'ਸਿੱਖਿਆ ਕ੍ਰਾਂਤੀ' ਨੂੰ ਮਿਸ਼ਨ ਮੋਡ 'ਤੇ ਜਾਰੀ ਰੱਖਾਂਗੇ। ਅਸੀਂ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਵਾਂਗੇ। ਕੱਲ੍ਹ ਇਨ੍ਹਾਂ 'ਚੋਂ ਇਕ ਬੱਚਾ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। ਅਸੀਂ ਨਹੀਂ ਚਾਹੁੰਦੇ ਕਿ ਭਵਿੱਖ 'ਚ ਕੋਈ ਅਨਪੜ੍ਹ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣੇ।
ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਵਿੱਤ ਮੰਤਰੀ ਨੂੰ ਲਿਖੀ ਚਿੱਠੀ, ਕਿਸਾਨਾਂ ਲਈ ਮੰਗਿਆ ਵਿਸ਼ੇਸ਼ ਪੈਕੇਜ
ਨੀਂਹ ਪੱਥਰ ਰੱਖਦੇ ਸਮੇਂ ਕੇਜਰੀਵਾਲ ਨਾਲ ਸਿੱਖਿਆ ਮੰਤਰੀ ਆਤਿਸ਼ੀ ਵੀ ਮੌਜੂਦ ਸਨ। ਕੇਜਰੀਵਾਲ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਬਾਰੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਸਿਸੋਦੀਆ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਹੈ। ਉਹ ਉਹੀ ਨੇਤਾ ਹਨ, ਜੋ ਹਰ ਸਵੇਰੇ 6 ਵਜੇ ਉਠ ਕੇ ਸਕੂਲਾਂ ਵਿਚ ਜਾਂਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟ ਨੇਤਾ ਸਵੇਰੇ 6 ਵਜੇ ਨਿਰੀਖਣ ਲਈ ਸਕੂਲਾਂ ਦਾ ਦੌਰਾ ਨਹੀਂ ਕਰਦੇ ਹਨ।
ਇਹ ਵੀ ਪੜ੍ਹੋ- BMW ਨੂੰ ਲੈ ਕੇ ਪਿਆ ਬਖੇੜਾ, ਲਾੜੀ ਨੂੰ ਏਅਰਪੋਰਟ 'ਤੇ ਹੀ ਛੱਡ ਕੇ ਫ਼ਰਾਰ ਹੋਇਆ ਲਾੜਾ
ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਿੱਖਿਆ ਦੇ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਵੀ ਪਾਸ ਕਰ ਰਹੇ ਹਨ ਅਤੇ ਡਾਕਟਰ, ਇੰਜੀਨੀਅਰ ਅਤੇ ਪੁਲਸ ਅਧਿਕਾਰੀ ਬਣ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਖੇਤਰ ' ਇਸ ਬਦਲਾਅ ਦੇ ਪਿੱਛੇ ਇਕ ਵਿਅਕਤੀ ਹੈ ਅਤੇ ਉਹ ਹੈ ਮਨੀਸ਼ ਸਿਸੋਦੀਆ।