ਕੇਜਰੀਵਾਲ ਬੋਲੇ- ਰਾਸ਼ਨ ਚੋਰੀ ਕਰਨ ਵਾਲੇ ਡੀਲਰਾਂ ਨੂੰ ਦੇਵਾਂਗੇ ਸਖਤ ਸਜ਼ਾ

03/30/2020 6:13:25 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਲਾਕ ਡਾਊਨ ਹੈ। ਅਜਿਹੀ ਸਥਿਤੀ 'ਚ ਲੋਕਾਂ 'ਚ ਖਾਣ-ਪੀਣ ਦੀ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਜਿੱਥੇ ਸੂਬਾਈ ਸਰਕਾਰਾਂ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ, ਉੱਥੇ ਹੀ ਦਿੱਲੀ ਸਰਕਾਰ ਵੀ ਪਿੱਛੇ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਭਾਵ ਅੱਜ ਪ੍ਰੈੱਸ ਕਾਨਫਰੰਸ 'ਚ ਰਾਸ਼ਨ ਡੀਲਰਾਂ ਨੂੰ ਲੰਬੇ ਹੱਥੀਂ ਲਿਆ। ਦਿੱਲੀ ਦੇ ਜਨਕਪੂਰੀ ਇਲਾਕੇ 'ਚ ਰਾਸ਼ਨ ਦੀਆਂ ਦੁਕਾਨਾਂ ਦਾ ਖੁਰਾਕ ਮੰਤਰੀ ਮੁਆਇਨਾ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਸ਼ਿਕਾਇਤ ਮਿਲੀ ਸੀ ਕਿ ਰਾਸ਼ਨ ਵਾਲੇ ਕੋਲ ਪੂਰਾ ਰਾਸ਼ਨ ਆਇਆ ਸੀ ਅਤੇ ਉਸ ਨੇ 24 ਘੰਟਿਆਂ ਦੇ ਅੰਦਰ ਰਾਸ਼ਨ ਵੇਚ ਦਿੱਤਾ ਅਤੇ ਦੁਕਾਨ ਬੰਦ ਕਰ ਕੇ ਦੌੜ ਗਿਆ। ਉਨ੍ਹਾਂ ਕਿਹਾ ਕਿ ਮੈਂ ਰਾਸ਼ਨ ਡੀਲਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਈਮਾਨਦਾਰੀ ਨਾਲ ਕੰਮ ਕਰੋ, ਇਹ ਸਮਾਂ ਹੈ ਈਮਾਨਦਾਰੀ ਨਾਲ ਕੰਮ ਕਰਨ ਦਾ। ਜੇਕਰ ਤੁਸੀਂ ਸਰਕਾਰੀ ਰਾਸ਼ਨ ਦੀ ਚੋਰੀ ਕੀਤੀ ਤਾਂ ਤੁਹਾਨੂੰ ਸਖਤ ਤੋਂ ਸਖਤ ਦਿੱਤੀ ਜਾਵੇਗੀ। ਅਸੀਂ ਉਨ੍ਹਾਂ ਨੂੰ ਬਖਸ਼ਾਂਗੇ ਨਹੀਂ, ਦੇਸ਼ ਮੁਸੀਬਤ 'ਚ ਹੈ ਅਤੇ ਅਜਿਹੇ ਲੋਕ ਰਾਸ਼ਨ ਚੋਰੀ ਕਰਨ ਦਾ ਕੰਮ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਰਾਸ਼ਨ ਕਾਰਡ ਨਹੀਂ ਹੈ, ਉਨ੍ਹਾਂ ਨੂੰ ਵੀ ਦਿੱਲੀ ਸਰਕਾਰ ਰਾਸ਼ਨ ਦੇਵੇਗੀ। ਉਦੋਂ ਤਕ ਜਿੱਥੇ-ਜਿੱਥੇ ਖਾਣੇ ਦੀ ਵਿਵਸਥਾ ਹੈ, ਉੱਥੇ ਉਹ ਲੋਕ ਗੁਜ਼ਾਰਾ ਕਰਨ ਅਤੇ ਖਾਣਾ ਖਾ ਸਕਦੇ ਹਨ।

ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਅਫਵਾਹਾਂ ਤੋਂ ਬੱਚੋ। ਘਰਾਂ 'ਚ ਰਹੋ ਅਤੇ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹੋ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਸ਼ਾਮ ਨੂੰ ਕੌਸ਼ਾਂਬੀ 'ਚ ਕਾਫੀ ਲੋਕ ਇਕੱਠੇ ਹੋ ਗਏ ਸਨ। ਦਰਅਸਲ ਅਫਵਾਹਾਂ ਫੈਲ ਗਈਆਂ ਸਨ ਕਿ ਉੱਥੇ ਲੋਕ ਇਕੱਠੇ ਹੋਣਗੇ ਤਾਂ ਬੱਸਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਜਿਸ ਕਾਰਨ ਹਾਲਾਤ ਬੇਕਾਬੂ ਹੋ ਗਏ ਸਨ। ਹੁਣ ਸਥਿਤੀ ਕਾਬੂ ਵਿਚ ਹੈ। ਚਾਰੋਂ ਪਾਸੇ ਦਿੱਲੀ 'ਚ ਬਹੁਤ ਸਖਤੀ ਕਰ ਦਿੱਤੀ ਗਈ ਹੈ। ਹਰ ਇਲਾਕੇ ਦੇ ਡੀ. ਸੀ. ਅਤੇ ਡੀ. ਸੀ. ਪੀ. ਨੂੰ, ਉਨ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਖੇਤਰ 'ਚ ਕੋਈ ਵੀ ਲੋਕ ਆਪਣੇ ਪਿੰਡਾਂ ਨੂੰ ਜਾਣ ਲਈ ਬਾਹਰ ਨਾ ਨਿਕਲਣ। ਹੁਣ ਲੋਕਾਂ ਦੇ ਬਾਹਰ ਜਾਣ ਦਾ ਸਿਲਸਿਲਾ ਬੰਦ ਹੋ ਗਿਆ ਹੈ। ਪੁਲਸ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਅਫਵਾਹਾਂ 'ਤੇ ਭਰੋਸਾ ਨਾ ਕੀਤਾ ਜਾਵੇ।


Tanu

Content Editor

Related News