ਕੋਰੋਨਾ ਨੂੰ ਲੈ ਕੇ ਕੇਜਰੀਵਾਲ ਨੇ ਬੁਲਾਈ ਸਮੀਖਿਆ ਬੈਠਕ, ਕਿਹਾ- ‘ਕ੍ਰਿਪਾ ਕਰ ਕੇ ਕਰਫਿਊ ਦਾ ਕਰੋ ਪਾਲਣ’

04/17/2021 12:13:45 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰਾਸ਼ਟਰੀ ਰਾਜਧਾਨੀ ਵਿਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਲਈ ਸ਼ਨੀਵਾਰ ਯਾਨੀ ਕਿ ਅੱਜ ਇਕ ਬੈਠਕ ਕਰਨਗੇ। ਕੋਵਿਡ-19 ਪ੍ਰਬੰਧਨ ਲਈ ਨੋਡਲ ਮੰਤਰੀ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਯਦਰ ਜੈਨ ਵੀ ਇਸ ਬੈਠਕ ਵਿਚ ਸ਼ਾਮਲ ਹੋਣਗੇ। 

ਇਹ ਵੀ ਪੜ੍ਹੋ: ਭਾਰਤੀਆਂ ਨੂੰ ਸਪੁਤਨਿਕ-ਵੀ ਸਮੇਤ ਦਿੱਤੀਆਂ ਜਾਣਗੀਆਂ 3 ਵੈਕਸੀਨਾਂ, ਜਾਣੋ ਕਿਵੇਂ ਕੋਰੋਨਾ ਨਾਲ ਲੜਦੀਆਂ ਹਨ

ਮੁੱਖ ਮੰਤਰੀ ਦਫ਼ਤਰ ਵਲੋਂ ਟਵੀਟ ਕੀਤਾ ਗਿਆ ਕਿ ਦਿੱਲੀ ਵਿਚ ਰੋਜ਼ਾਨਾ ਦੇ ਹਿਸਾਬ ਨਾਲ ਕੋਰੋਨਾ ਦੀ ਮੌਜੂਦਾ ਸਥਿਤੀ ’ਤੇ ਨਿਗਰਾਨੀ ਰੱਖਣ ਲਈ ਮਾਣਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 1 ਵਜੇ ਨੋਡਲ ਮੰਤਰੀ, ਸਿਹਤ ਮੰਤਰੀ ਅਤੇ ਹੋਰ ਅਧਿਕਾਰੀਆਂ ਨਾਲ ਕੋਵਿਡ-19 ਪ੍ਰਬੰਧਨ ’ਤੇ ਸਮੀਖਿਆ ਬੈਠਕ ਕਰਨਗੇ। ਦੱਸ ਦੇਈਏ ਕਿ ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 19,486 ਨਵੇਂ ਕੇਸ ਸਾਹਮਣੇ ਆਏ ਅਤੇ 141 ਹੋਰ ਲੋਕਾਂ ਦੀ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ: ਕੋਰੋਨਾ ਕਾਰਨ ਦਿੱਲੀ ’ਚ ਹਾਹਾਕਾਰ, ਕੇਜਰੀਵਾਲ ਨੇ ਕੀਤਾ ‘ਵੀਕੈਂਡ ਕਰਫਿਊ’ ਦਾ ਐਲਾਨ

PunjabKesari

ਦਿੱਲੀ ’ਚ ਵਧਦੇ ਕੇਸਾਂ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਵੀਕੈਂਡ ਕਰਫਿਊ ਲਾਇਆ ਗਿਆ ਹੈ, ਜੋ ਕਿ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਸੋਮਵਾਰ ਸਵੇਰ ਤੱਕ ਜਾਰੀ ਰਹੇਗਾ। ਇਸ ਦਰਮਿਆਨ ਕੇਜਰੀਵਾਲ ਨੇ ਟਵੀਟ ਕੀਤਾ ਕਿ ਕੋਰੋਨਾ ਦੇ ਚੱਲਦੇ ਅੱਜ ਅਤੇ ਕੱਲ੍ਹ ਦਿੱਲੀ ਵਿਚ ਕਰਫਿਊ ਹੈ। ਕ੍ਰਿਪਾ ਕਰ ਕੇ ਇਸ ਦਾ ਪਾਲਣ ਕਰੋ। ਸਾਨੂੰ ਸਾਰਿਆਂ ਨੂੰ ਮਿਲ ਕੇ ਕੋਰੋਨਾ ਨੂੰ ਹਰਾਉਣਾ ਹੈ।

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ


Tanu

Content Editor

Related News