ਯੂਜ਼ਰ ਨੇ ਟਵੀਟ ਕਰ ਪੁੱਛਿਆ- CM ਸਾਬ੍ਹ ਤੁਹਾਡਾ ਮਫਲਰ ਕਿੱਥੇ ਹੈ? ਕੇਜਰੀਵਾਲ ਨੇ ਦਿੱਤਾ ਇਹ ਜਵਾਬ
Wednesday, Dec 25, 2019 - 06:04 PM (IST)
ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮਫਲਰ ਦਾ ਸਾਥ ਕਾਫੀ ਗੂੜ੍ਹਾ ਹੈ। ਸਰਦੀਆਂ ਦਾ ਮੌਸਮ ਹੋਵੇ ਤਾਂ ਉਹ ਬਿਨਾਂ ਮਫਲਰ ਦੇ ਦਿਖਾਈ ਨਹੀਂ ਦਿੰਦੇ। ਇੱਥੇ ਦੱਸ ਦੇਈਏ ਕਿ ਸਰਦੀਆਂ ਸ਼ੁਰੂ ਹੁੰਦੇ ਹੀ ਲੋਕ ਅਕਸਰ ਕੇਜਰੀਵਾਲ ਅਤੇ ਉਨ੍ਹਾਂ ਦੇ ਮਫਲਰ 'ਤੇ ਕੁਝ ਨਾ ਕੁਝ ਕਹਿੰਦੇ ਜਾਂ ਟਵੀਟ ਜ਼ਰੂਰ ਕਰਦੇ ਹਨ। ਉਨ੍ਹਾਂ ਦੇ ਮਫਲਰ ਨੂੰ ਲੈ ਕੇ ਟਵਿੱਟਰ 'ਤੇ ਇਕ ਵਾਰ ਫਿਰ ਤੋਂ ਸਵਾਲ ਪੁੱਛੇ ਜਾ ਰਹੇ ਹਨ। ਇਕ ਯੂਜ਼ਰ ਨੇ ਟਵੀਟ ਕਰ ਕੇ ਪੁੱਛਿਆ, ''ਇਸ ਵਾਰ ਮਫਲਰ ਨਹੀਂ ਆਇਆ ਬਾਹਰ ਅਜੇ ਤੱਕ? ਠੰਡ ਵੀ ਬਹੁਤ ਹੈ...ਜਨਤਾ ਪੁੱਛ ਰਹੀ ਹੈ ਸਰ।'' ਯੂਜ਼ਰ ਦੇ ਇਸ ਸਵਾਲ ਦਾ ਕੇਜਰੀਵਾਲ ਨੇ ਵੀ ਦਿਲਚਸਪ ਜਵਾਬ ਦਿੱਤਾ। ਕੇਜਰੀਵਾਲ ਨੇ ਜਵਾਬ ਦਿੰਦੇ ਹੋਏ ਲਿਖਿਆ ਕਿ ਮਫਲਰ ਬਹੁਤ ਪਹਿਲਾਂ ਨਿਕਲ ਚੁੱਕਾ ਹੈ। ਤੁਸੀਂ ਲੋਕਾਂ ਨੇ ਧਿਆਨ ਨਹੀਂ ਦਿੱਤਾ। ਠੰਡ ਬਹੁਤ ਜ਼ਿਆਦਾ ਹੈ। ਸਾਰੇ ਲੋਕ ਆਪਣਾ ਖਿਆਲ ਰੱਖੋ।
ਜ਼ਿਕਰਯੋਗ ਹੈ ਕਿ ਦਿੱਲੀ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਈ ਹੈ। 'ਆਪ' ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ ਵਿਚ ਟਵੀਟ ਕਰ ਕੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। 'ਆਪ' ਨੇ ਨਵਾਂ ਨਾਅਰਾ ਵੀ ਜਾਰੀ ਕੀਤਾ ਹੈ- 'ਚੰਗੇ ਬੀਤੇ 5 ਸਾਲ- ਲੱਗੇ ਰਹੋ ਕੇਜਰੀਵਾਲ' ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ।