ਅਰੁਣਾਚਲ ਪ੍ਰਦੇਸ਼ ''ਚ ਮੁਕਾਬਲੇ ਦੌਰਾਨ 6 ਅੱਤਵਾਦੀ ਢੇਰ, ਹਥਿਆਰ ਹੋਏ ਬਰਾਮਦ

07/11/2020 11:42:00 AM

ਈਟਾਨਗਰ- ਪੂਰਬ-ਉੱਤਰੀ ਰਾਜਾਂ 'ਚ ਡਰ ਪੈਦਾ ਕਰਨ ਦੀ ਸਾਜਿਸ਼ ਬਣਾ ਰਹੇ 6 ਅੱਤਵਾਦੀਆਂ ਨੂੰ ਫੌਜ ਦੀ ਆਸਾਮ ਰਾਈਫਲਜ਼ ਅਤੇ ਅਰੁਣਾਚਲ ਪ੍ਰਦੇਸ਼ ਪੁਲਸ ਦੀ ਟੀਮ ਨੇ ਮਾਰ ਸੁੱਟਿਆ ਹੈ। ਇਸ ਕਾਰਵਾਈ 'ਚ ਆਸਾਮ ਰਾਈਫਲਜ਼ ਦਾ ਇਕ ਜਵਾਨ ਜ਼ਖਮੀ ਹੋਇਆ ਹੈ। ਮਾਰੇ ਗਏ ਅੱਤਵਾਦੀਆਂ ਕੋਲੋਂ ਏ.ਕੇ.-47 ਰਾਈਫਲ, 2 ਚਾਈਨੀਜ਼ ਐੱਮਕਿਊ ਅਤੇ ਹੋਰ ਸਾਮਾਨ ਬਰਾਮਦ ਹੋਏ ਹਨ।

ਅਰੁਣਾਚਲ ਪ੍ਰਦੇਸ਼ ਦੇ ਪੁਲਸ ਜਨਰਲ ਡਾਇਰੈਕਟਰ ਆਰ.ਪੀ. ਉਪਾਧਿਆਏ ਨੇ ਦੱਸਿਆ ਕਿ ਫੌਜ ਦੀ ਆਸਾਮ ਰਾਈਫਲਜ਼ ਅਤੇ ਅਰੁਣਾਚਲ ਪ੍ਰਦੇਸ਼ ਪੁਲਸ ਨੇ ਸ਼ਨੀਵਾਰ ਸਵੇਰੇ ਲੋਂਗਡਿੰਗ ਜ਼ਿਲ੍ਹੇ 'ਚ ਇਕ ਜੁਆਇੰਟ ਆਪਰੇਸ਼ਨ ਨੂੰ ਅੰਜਾਮ ਦਿੱਤਾ। ਇਸ ਕਾਰਵਾਈ 'ਚ ਐੱਨ.ਐੱਸ.ਸੀ.ਐੱਨ.-ਆਈ.ਐੱਮ. ਦੇ 6 ਹਥਿਆਰਬੰਦ ਅੱਤਵਾਦੀ ਮਾਰ ਸੁੱਟੇ ਗਏ। ਡੀ.ਜੀ.ਪੀ. ਨੇ ਦੱਸਿਆ ਕਿ ਜ਼ਿਲ੍ਹੇ ਦੇ ਨਗੀਨੂ ਪਿੰਡ 'ਚ ਇਨ੍ਹਾਂ ਸਾਰਿਆਂ ਦੇ ਇਕ ਟਿਕਾਣੇ 'ਤੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ।

PunjabKesariਇਸ ਸੂਚਨਾ ਦੇ ਆਧਾਰ 'ਤੇ ਪਿੰਡ 'ਚ ਪੁਲਸ ਅਤੇ ਆਸਾਮ ਰਾਈਫਲਜ਼ ਦੀ ਟੀਮ ਨੇ ਵੱਡੇ ਪੈਮਾਨੇ 'ਤੇ ਸਰਚ ਆਪਰੇਸ਼ਨ ਚਲਾਇਆ। ਇਸੇ ਵਿਚ ਇਕ ਝੋਂਪੜੀ 'ਚ ਲੁਕੇ 6 ਅੱਤਵਾਦੀਆਂ ਨੇ ਜਵਾਨਾਂ 'ਤੇ ਗੋਲੀ ਚਲਾਉਂਦੇ ਹੋਏ ਦੌੜਨ ਦੀ ਕੋਸ਼ਿਸ਼ ਕੀਤੀ। ਫਾਇਰਿੰਗ ਤੋਂ ਬਾਅਦ ਫੌਜ ਅਤੇ ਪੁਲਸ ਦੀਆਂ ਟੀਮਾਂ ਨੇ ਇਨ੍ਹਾਂ ਅੱਤਵਾਦੀਆਂ ਨੂੰ ਘੇਰਦੇ ਹੋਏ ਹੋਏ ਵੱਡੇ ਪੈਮਾਨੇ 'ਤੇ ਕਾਊਂਟਰ ਆਪਰੇਸ਼ਨ ਸ਼ੁਰੂ ਕੀਤਾ। ਕਾਰਵਾਈ ਦੌਰਾਨ ਫੌਜ ਨੇ 6 ਅੱਤਵਾਦੀਆਂ ਨੂੰ ਮਾਰ ਸੁੱਟਿਆ। ਡੀ.ਜੀ. ਨੇ ਦੱਸਿਆ ਕਿ ਇਹ ਸਾਰੇ ਪਾਬੰਦੀਸ਼ੁਦਾ ਸੰਗਠਨ NSCN ਦੇ ਲਈ ਕੰਮ ਕਰਦੇ ਸਨ।


DIsha

Content Editor

Related News