ਤਵਾਂਗ ਸੈਕਟਰ ’ਚ ਭਾਰਤ ਅਤੇ ਚੀਨੀ ਫ਼ੌਜ ਵਿਚਾਲੇ ਝੜਪ ਦਾ ਮੁੱਦਾ, ਸੰਸਦ ’ਚ ਬਿਆਨ ਦੇਣਗੇ ਰਾਜਨਾਥ
Tuesday, Dec 13, 2022 - 11:24 AM (IST)
ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਹੋਈ ਝੜਪ ਨੂੰ ਲੈ ਕੇ ਮੰਗਲਵਾਰ ਯਾਨੀ ਕਿ ਅੱਜ ਸੰਸਦ ਦੇ ਦੋਹਾਂ ਸਦਨਾਂ ’ਚ ਬਿਆਨ ਦੇਣਗੇ। ਸੂਤਰਾਂ ਮੁਤਾਬਕ ਰਾਜਨਾਥ ਸਿੰਘ ਦੁਪਹਿਰ 12 ਵਜੇ ਲੋਕ ਸਭਾ ਅਤੇ ਦੁਪਹਿਰ ਕਰੀਬ 2 ਵਜੇ ਰਾਜ ਸਭਾ ’ਚ ਇਸ ਮੁੱਦੇ ’ਤੇ ਬਿਆਨ ਦੇਣਗੇ। ਭਾਰਤੀ ਫ਼ੌਜ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤੀ ਅਤੇ ਚੀਨੀ ਫ਼ੌਜੀਆਂ ਦੀ ਤਵਾਂਗ ਸੈਕਟਰ ’ਚ ਅਸਲ ਕੰਟਰੋਲ ਰੇਖਾ (LAC) ਦੇ ਨੇੜੇ ਇਕ ਸਥਾਨ ’ਤੇ 9 ਦਸੰਬਰ ਨੂੰ ਝੜਪ ਹੋਈ, ਜਿਸ ’ਚ ਦੋਹਾਂ ਪੱਖਾਂ ਦੇ ਕੁਝ ਜਵਾਨ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਦਾਖ਼ਲ ਹੋਏ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ, ਕਈ ਜਵਾਨ ਜ਼ਖ਼ਮੀ
ਦੱਸ ਦੇਈਏ ਕਿ ਪੂਰਬੀ ਲੱਦਾਖ ’ਚ ਦੋਹਾਂ ਪੱਖਾਂ ਵਿਚਾਲੇ 30 ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਸਰਹੱਦੀ ਵਿਵਾਦ ਦਰਮਿਆਨ ਪਿਛਲੇ ਸ਼ੁੱਕਰਵਾਰ ਨੂੰ ਸੰਵੇਦਨਸ਼ੀਲ ਸੈਕਟਰ ’ਚ LAC ’ਤੇ ਯਾਂਗਤਸੇ ਇਲਾਕੇ ’ਚ ਝੜਪ ਹੋਈ। ਇਸ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਨੇ ਚੀਨ ਨਾਲ ਲੱਗਦੀ ਸਰਹੱਦ ’ਤੇ ਹਾਲਾਤ ਨੂੰ ਲੈ ਕੇ ਸੰਸਦ ਦੇ ਦੋਹਾਂ ਸਦਨਾਂ ’ਚ ਚਰਚਾ ਦੀ ਮੰਗ ਕਰਦਿਆਂ ਮੁਲਤਵੀ ਪ੍ਰਸਤਾਵ ਦੇ ਨੋਟਿਸ ਦਿੱਤੇ ਹਨ। ਪਾਰਟੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ’ਚ ਨੋਟਿਸ ਦੇ ਕੇ ਮੰਗ ਕੀਤੀ ਹੈ ਕਿ ਪ੍ਰਸ਼ਨਕਾਲ, ਸਿਫਰ ਕਾਲ ਅਤੇ ਹੋਰ ਕੰਮਾਂ ਨੂੰ ਰੋ ਕ ਕੇ ਇਸ ਵਿਸ਼ੇ ’ਤੇ ਚਰਚਾ ਕਰਵਾਈ ਜਾਵੇ।
ਇਹ ਵੀ ਪੜ੍ਹੋ- ਤਵਾਂਗ ਝੜਪ: ਰਾਜਨਾਥ ਨੇ ਬੁਲਾਈ ਬੈਠਕ, NSA ਡੋਭਾਲ-CDS ਸਮੇਤ ਤਿੰਨੋਂ ਫ਼ੌਜ ਮੁਖੀ ਹੋਏ ਸ਼ਾਮਲ