ਅਰੁਣਾਚਲ ''ਚ ਅਗਲਾ ਡੋਕਲਾਮ ਨਾ ਬਣਨ ਦਿਓ, ਚੀਨ ਹਥਿਆ ਰਿਹੈ ਸਾਡੀ ਜ਼ਮੀਨ : BJP MP

11/20/2019 11:35:19 AM

ਨਵੀਂ ਦਿੱਲੀ— ਅਰੁਣਾਚਲ ਪ੍ਰਦੇਸ਼ ਦੇ ਭਾਜਪਾ ਸੰਸਦ ਮੈਂਬਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਨੂੰ ਅਗਲਾ ਡੋਕਲਾਮ ਨਾ ਬਣਨ ਦਿਓ। ਚੀਨ ਸਾਡੀ ਜ਼ਮੀਨ ਹਥਿਆ ਰਿਹਾ ਹੈ। ਲੋਕ ਸਭਾ 'ਚ ਭਾਜਪਾ ਸੰਸਦ ਮੈਂਬਰ ਤਪਿਰ ਗਾਓ ਨੇ ਕਿਹਾ,''ਜਦੋਂ ਵੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਰੱਖਿਆ ਮੰਤਰੀ ਅਰੁਣਾਚਲ ਪ੍ਰਦੇਸ਼ ਦੀ ਯਾਰਤਾ 'ਤੇ ਜਾਂਦੇ ਹਨ ਤਾਂ ਚੀਨ ਇਤਰਾਜ਼ ਜ਼ਾਹਰ ਕਰਦਾ ਹੈ। ਗਾਓ ਨੇ ਮਾਮਲਾ ਸਿਫ਼ਰਕਾਲ ਦੌਰਾਨ ਚੁੱਕਿਆ। ਉਨ੍ਹਾਂ ਨੇ ਕਿਹਾ, 14 ਨਵੰਬਰ ਨੂੰ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਰੁਣਾਚਲ ਦੇ ਤਵਾਂਗ ਦਾ ਦੌਰਾ ਕੀਤਾ ਤਾਂ ਚੀਨ ਨੇ ਇਸ 'ਤੇ ਵੀ ਇਤਰਾਜ਼ ਜ਼ਾਹਰ ਕੀਤਾ।

ਚੀਨ ਨੇ 50-60 ਕਿਲੋਮੀਟਰ ਜ਼ਮੀਨ 'ਤੇ ਕਰ ਲਿਆ ਹੈ ਕਬਜ਼ਾ
ਤਪਿਰ ਗਾਓ ਨੇ ਕਿਹਾ,''ਮੈਂ ਇਸ ਸਦਨ ਅਤੇ ਮੀਡੀਆ ਨੂੰ ਕਹਾਂਗਾ ਕਿ ਉਹ ਚੀਨ ਦੀ ਇਸ ਘਟਨਾ ਦਾ ਵਿਰੋਧ ਕਰਨ। ਜੇਕਰ ਅਗਲਾ ਡੋਕਲਾਮ ਦੋਹਰਾਇਆ ਗਿਆ ਤਾਂ ਇਹ ਅਰੁਣਾਚਲ ਹੋਵੇਗਾ, ਕਿਉਂਕਿ ਇੱਥੇ ਚੀਨ ਲਗਾਤਾਰ ਸਾਡੀ ਜ਼ਮੀਨ ਹਥਿਆ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਅਜਿਹਾ ਕਈ ਸਾਲਾਂ ਤੋਂ ਕਰ ਰਿਹਾ ਹੈ, ਹੁਣ ਤੱਕ ਉਸ ਨੇ 50-60 ਕਿਲੋਮੀਟਰ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ਾ ਕਰ ਲਿਆ ਹੈ।

ਪਿਛਲੇ ਸਾਲ ਭਾਰਤ-ਚੀਨ ਦਰਮਿਆਨ 73 ਦਿਨ ਤੱਕ ਚੱਲੀ ਤਨਾਤਨੀ
ਪਿਛਲੇ ਸਾਲ ਸਿੱਕਮ ਕੋਲ ਡੋਕਲਾਮ 'ਚ ਭਾਰਤ ਅਤੇ ਚੀਨ ਦੇ ਫੌਜੀਆਂ ਦਰਮਿਆਨ 73 ਦਿਨਾਂ ਤੱਕ ਤਨਾਤਨੀ ਚੱਲਦੀ ਰਹੀ ਸੀ। ਦੋਹਾਂ ਦੇਸ਼ਾਂ ਦੇ ਫੌਜੀ ਇਕ-ਦੂਜੇ ਦੇ ਸਾਹਮਣੇ ਖੜ੍ਹੇ ਰਹੇ ਸਨ। ਉਦੋਂ ਭਾਰਤ ਦੇ ਚੀਨ ਨੂੰ ਵਿਵਾਦਿਤ ਖੇਤਰ 'ਚ ਬਿਲਡਿੰਗ ਅਤੇ ਰੋਡ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਸੀ। ਭਾਰਤ ਲਈ ਕੋਰੀਡੋਰ ਇਸ ਲਈ ਅਹਿਮ ਹੈ, ਕਿਉਂਕਿ ਇੱਥੋਂ ਭਾਰਤ ਨਾਰਥ ਈਸਟ ਦੇ ਬਾਕੀ ਹਿੱਸੇ ਨਾਲ ਜੁੜਦਾ ਹੈ। ਇਸ ਤੋਂ ਬਾਅਦ 28 ਅਗਸਤ 2017 ਨੂੰ ਦੋਹਾਂ ਦੇਸ਼ਾਂ ਨੇ ਆਪਸੀ ਸਹਿਮਤੀ ਤੋਂ ਬਾਅਦ ਚੀਨ ਨੇ ਸੜਕ ਅਤੇ ਬਿਲਡਿੰਗ ਨਿਰਮਾਣ ਕੰਮ ਰੋਕ ਦਿੱਤਾ, ਇਸ ਤੋਂ ਬਾਅਦ ਭਾਰਤੀ ਫੌਜੀ ਵੀ ਪਿੱਛੇ ਹਟ ਗਏ।

ਪਹਿਲਾਂ ਵੀ ਇਸ ਤਰ੍ਹਾਂ ਦਾ ਦਾਅਵਾ ਕਰ ਚੁਕੇ ਹਨ ਤਪਿਰ
ਵੈਸੇ ਪਹਿਲੀ ਵਾਰ ਨਹੀਂ ਹੈ, ਜਦੋਂ ਤਪਿਰ ਗਾਓ ਨੇ ਇਸ ਤਰ੍ਹਾਂ ਦਾ ਦਾਅਵਾ ਕੀਤਾ ਹੈ। ਸਤੰਬਰ 'ਚ ਉਨ੍ਹਾਂ ਨੇ ਕਿਹਾ ਸੀ ਕਿ ਚੀਨ ਦੇ ਫੌਜੀਆਂ ਨੇ ਅਰੁਣਾਚਲ ਦੇ ਅੰਜਾ ਜ਼ਿਲੇ 'ਚ ਘੁਸਪੈਠ ਕੀਤੀ ਹੈ ਅਤੇ ਇਕ ਪੁਲ ਦਾ ਨਿਰਮਾਣ ਵੀ ਕੀਤਾ ਹੈ। ਹਾਲਾਂਕਿ ਬਾਅਦ 'ਚ ਕੇਂਦਰੀ ਮੰਤਰੀ ਰਿਜਿਜੂ ਨੇ ਕਿਹਾ,''ਅਰੁਣਾਚਲ 'ਚ ਭਾਰਤ ਅਤੇ ਚੀਨ ਸਰਹੱਦ 'ਤੇ ਪੂਰੀ ਤਰ੍ਹਾਂ ਨਾਲ ਸ਼ਾਂਤੀ ਹੈ। ਉੱਥੇ ਕੋਈ ਵਿਵਾਦ ਨਹੀਂ ਹੈ।''


DIsha

Content Editor

Related News