ਧਾਰਾ-371 ਨੂੰ ਕੋਈ ਨਹੀਂ ਹਟਾ ਸਕਦਾ : ਸ਼ਾਹ

02/20/2020 6:06:54 PM

ਈਟਾਨਗਰ— ਅਰੁਣਾਚਲ ਪ੍ਰਦੇਸ਼ ਦੇ ਸਥਾਪਨਾ ਦਿਵਸ 'ਤੇ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਫ਼ ਕਿਹਾ ਹੈ ਕਿ ਅਰੁਣਾਚਲ ਅਤੇ ਮਿਜ਼ੋਰਮ ਤੋਂ ਕੋਈ ਵੀ ਰਾਜ ਦਾ ਦਰਜਾ ਵਾਪਸ ਨਹੀਂ ਲੈ ਸਕਦਾ ਹੈ। ਪੂਰਬ-ਉੱਤਰ ਸੰਸਕ੍ਰਿਤੀ ਨੂੰ ਬਚਾਉਣ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਜ਼ਾਹਰ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਧਾਰਾ 371 ਨੂੰ ਕੋਈ ਨਹੀਂ ਹਟਾ ਸਕਦਾ ਅਤੇ ਨਾਂ ਹੀ ਇਸ ਨੂੰ ਹਟਾਉਣ ਦਾ ਕਿਸੇ ਦਾ ਇਰਾਦਾ ਹੈ। ਦੱਸਣਯੋਗ ਹੈ ਕਿ ਸ਼ਾਹ ਅਰੁਣਾਚਲ ਪ੍ਰਦੇਸ਼ ਦੇ 34ਵੇਂ ਸਥਾਪਨਾ ਦਿਵਸ 'ਤੇ ਬੋਲ ਰਹੇ ਸਨ।

ਇਸ ਮੌਕੇ ਸ਼ਾਹ ਨੇ ਕਿਹਾ,''ਜਦੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਸੀ ਤਾਂ ਉੱਤਰ ਪੂਰਬ 'ਚ ਇਹ ਅਫਵਾਹ ਅਤੇ ਗਲਤਫਹਿਮੀ ਫਲਾਈ ਗਈ ਕਿ 370 ਦੇ ਨਾਲ ਹੀ 371 ਨੂੰ ਵੀ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਮੈਂ ਸਮੁੱਚੇ ਉੱਤਰ ਪੂਰਬ ਖੇਤਰ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਧਾਰਾ 371 ਨੂੰ ਕੋਈ ਵੀ ਹਟਾ ਨਹੀਂ ਸਕਦਾ ਅਤੇ ਨਾਂ ਹੀ ਇਸ ਨੂੰ ਹਟਾਉਣ ਦਾ ਕਿਸੇ ਦਾ ਇਰਾਦਾ ਹੈ।

2024 ਤੱਕ ਅੱਤਵਾਦ ਤੋਂ ਮਿਲ ਜਾਵੇਗੀ ਆਜ਼ਾਦੀ
ਸ਼ਾਹ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਤੱਕ ਪੂਰਬ-ਉੱਤਰ ਖੇਤਰ ਭਾਰਤ ਦੇ ਬਾਕੀ ਹਿੱਸਿਆਂ ਨਾਲ ਸਿਰਫ਼ ਭੂਗੋਲਿਕ ਰੂਪ ਨਾਲ ਜੁੜਿਆ ਸੀ, ਅਸਲ ਜੁੜਾਵ ਤਾਂ ਮੋਦੀ ਸਰਕਾਰ 'ਚ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਚਾਹੁੰਦੀ ਹੈ ਕਿ ਪੂਰਾ ਪੂਰਬ-ਉੱਤਰ ਖੇਤਰ ਅੱਤਵਾਦ, ਸਰਹੱਦਾਂ ਨੂੰ ਲੈ ਕੇ ਅੰਤਰ-ਸਰਕਾਰੀ ਸੰਘਰਸ਼ ਵਰਗੀਆਂ ਸਮੱਸਿਆਵਾਂ ਤੋਂ ਮੁਕਤ ਹੋਵੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਲ 2024 'ਚ ਜਦੋਂ ਅਸੀਂ ਵੋਟ ਮੰਗਣ ਜਾਵਾਂਗੇ ਤਾਂ ਉਦੋਂ ਤੱਕ ਪੂਰਬ-ਉੱਤਰ ਅੱਤਵਾਦ, ਕੌਮਾਂਤਰੀ ਸੰਘਰਸ਼ ਵਰਗੀਆਂ ਸਮੱਸਿਆਵਾਂ ਤੋਂ ਮੁਕਤ ਹੋ ਚੁਕਿਆ ਹੋਵੇਗਾ।


DIsha

Content Editor

Related News