ਵੱਢੇ ਜਾਣਗੇ 1 ਲੱਖ ਦਰੱਖ਼ਤ ! ਅਰੁਣਾਚਲ ''ਚ ਪਣ-ਬਿਜਲੀ ਪ੍ਰਾਜੈਕਟ ਨੂੰ ਵਿਰੋਧ ਵਿਚਾਲੇ ਮਿਲ ਗਈ ਮਨਜ਼ੂਰੀ
Tuesday, Nov 10, 2026 - 10:40 AM (IST)
ਨਵੀਂ ਦਿੱਲੀ (ਏਜੰਸੀ)- ਅਰੁਣਾਚਲ ਪ੍ਰਦੇਸ਼ ਵਿਚ 11,200 ਮੈਗਾਵਾਟ ਦੇ ਸਿਆਂਗ ਅੱਪਰ ਬਹੁ-ਮੰਤਵੀ ਪ੍ਰਾਜੈਕਟ ਨੂੰ ਲੈ ਕੇ ਜਾਰੀ ਵਿਰੋਧ-ਪ੍ਰਦਰਸ਼ਨਾਂ ਵਿਚਾਲੇ ਸਿਆਂਗ ਨਦੀ ਦੀ ਸਹਾਇਕ ਨਦੀ ਸਿਓਮ ’ਤੇ ਪ੍ਰਸਤਾਵਿਤ ਇਕ ਪਣ-ਬਿਜਲੀ ਪ੍ਰਾਜੈਕਟ ਨੂੰ ਕੇਂਦਰੀ ਵਾਤਾਵਰਣ ਮੰਤਰਾਲਾ ਦੀ ਜੰਗਲਾਤ ਸਲਾਹਕਾਰ ਕਮੇਟੀ (ਐੱਫ.ਏ.ਸੀ.) ਤੋਂ ਇਕ ਅਹਿਮ ਮਨਜ਼ੂਰੀ ਮਿਲ ਗਈ ਹੈ। ਸਿਓਮ ਨਦੀ ’ਤੇ ਪ੍ਰਸਤਾਵਿਤ 1,000 ਮੈਗਾਵਾਟ ਦੇ ਨਾਇੰਗ ਪਣ-ਬਿਜਲੀ ਪ੍ਰਾਜੈਕਟ ਦਾ ਸੰਚਾਲਨ ‘ਨਾਰਥ ਈਸਟਰਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ’ (ਐੱਨ. ਈ. ਈ. ਪੀ. ਸੀ. ਓ.) ਕਰੇਗੀ।
ਇਸ ਪ੍ਰਾਜੈਕਟ ਦੀ ਉਸਾਰੀ ਅਰੁਣਾਚਲ ਪ੍ਰਦੇਸ਼ ਦੇ ਸ਼ੀ-ਯੋਮੀ ਅਤੇ ਸਿਆਂਗ ਜ਼ਿਲਿਆਂ ਵਿਚ ਕੀਤੀ ਜਾਵੇਗੀ, ਜਿਸ ਦੇ ਕਾਰਨ ਉੱਥੇ ਲੱਗਭਗ 470 ਹੈਕਟੇਅਰ ਗੈਰ-ਵਰਗੀਕ੍ਰਿਤ ਜੰਗਲਾਤ ਜ਼ਮੀਨ ਦੀ ਵਰਤੋਂ ਹੋਰ ਕੰਮਾਂ ਲਈ ਕੀਤੀ ਜਾਵੇਗੀ ਅਤੇ ਇਕ ਲੱਖ ਦਰੱਖਤ ਵੱਢੇ ਜਾਣਗੇ। ਗੈਰ-ਵਰਗੀਕ੍ਰਿਤ ਜੰਗਲ ਤੋਂ ਭਾਵ ਉਸ ਖੇਤਰ ਤੋਂ ਹੈ, ਜਿਸ ਨੂੰ ਜੰਗਲ ਵਜੋਂ ਦਰਜ ਤਾਂ ਕੀਤਾ ਗਿਆ ਹੈ, ਪਰ ਰਾਖਵੇਂ ਜਾਂ ਸੁਰੱਖਿਅਤ ਜੰਗਲ ਦੀ ਸ਼੍ਰੇਣੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਅਜਿਹੇ ਜੰਗਲਾਂ ਦੇ ਮਾਲਕਾਨਾ ਹੱਕ ਦੀ ਸਥਿਤੀ ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਹੁੰਦੀ ਹੈ। ਐੱਫ. ਏ. ਸੀ. ਦੀ 23 ਅਕਤੂਬਰ ਨੂੰ ਹੋਈ ਬੈਠਕ ਦੀ ਕਾਰਵਾਈ ਦੇ ਵੇਰਵੇ ਮੁਤਾਬਕ, ਨਾਇੰਗ ਪਣ-ਬਿਜਲੀ ਪ੍ਰਾਜੈਕਟ ਦੇ ਪ੍ਰਸਤਾਵਿਤ ਉਸਾਰੀ ਸਥਾਨ ਵੀ ਉੱਚ ਸੰਭਾਲ ਮੁੱਲ (ਐੱਚ.ਸੀ.ਵੀ.) ਵਾਲੇ ਖੇਤਰ ਦੇ ਅਧੀਨ ਆਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
