ਅਰੁਣਾਂਚਲ:ਫੌਜ ਅਤੇ ਪੁਲਸ ਕਰਮਚਾਰੀਆਂ 'ਚ ਝੜਪ, ਸੁਲਾਹ ਕਰਵਾਉਣ ਪਹੁੰਚੇ ਨਿਰਮਲਾ ਅਤੇ ਰਿਜਿਜੁ
Thursday, Nov 08, 2018 - 03:42 PM (IST)
ਬੋਮਡੀਆ-ਅਰੁਣਾਂਚਲ ਪ੍ਰਦੇਸ਼ ਦੇ ਬੋਮਡਿਆ 'ਚ ਫੌਜ ਅਤੇ ਪੁਲਸ ਕਰਮਚਾਰੀਆਂ ਦੇ ਹੋਏ ਸੰਘਰਸ਼ ਨਾਲ ਪੈਦਾ ਹੋਈ ਸਥਿਤੀ ਦੀ ਬੁੱਧਵਾਰ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਕੇਂਦਰੀ ਮੰਤਰੀ ਕਿਰਨ ਰਿਜਿਜੁ ਨੇ ਸਮੀਖਿਆ ਕੀਤੀ ਹੈ। ਪਿਛਲੇ ਹਫਤੇ ਫੌਜ ਦੇ ਕੁਝ ਜਵਾਨਾਂ ਨੇ ਬੋਮਡਿਆ ਥਾਣੇ 'ਚ ਤੋੜ-ਫੋੜ ਵੀ ਕੀਤੀ ਸੀ, ਇਸ ਦੇ ਨਾਲ ਪੁਲਸ ਕਰਮਚਾਰੀਆਂ ਅਤੇ ਆਮ ਲੋਕਾਂ 'ਤੇ ਹਮਲਾ ਵੀ ਕੀਤਾ ਸੀ। ਰਿਜਿਜੁ ਨੇ ਕਿਹਾ ਹੈ ਕਿ ਫੌਜ ਅਤੇ ਪੁਲਸ ਕਰਮਚਾਰੀਆਂ 'ਚ ਹੋਏ ਜਬਰਦਸਤ ਟਕਰਾਅ 'ਤੇ ਰੱਖਿਆ ਮੰਤਰੀ ਅਤੇ ਮੈਂ ਧਿਆਨ ਦਿੰਦੇ ਹੋਏ ਸਭ ਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ ਫੌਜ/ਪੁਲਸ ਅਤੇ ਨਾਗਰਿਕ ਪ੍ਰਸ਼ਾਸ਼ਨ ਦੀ ਤਰ੍ਹਾਂ ਨਹੀਂ ਲੈ ਸਕਦੇ।
ਅਰੁਣਾਂਚਲ ਪ੍ਰਦੇਸ਼ ਨਾਲ ਸੰਬੰਧ ਰੱਖਣ ਵਾਲੇ ਰਿਜਿਜੁ ਨੇ ਕਿਹਾ ਹੈ ਕਿ ਦੋ ਨਵੰਬਰ ਨੂੰ ਬੋਮਡਿਆ 'ਚ ਹੋਈ ਬਦਕਿਸਮਤੀ ਘਟਨਾ ਨੂੰ ਆਪਸੀ ਸਹਿਮਤੀ ਦੇ ਰਾਹੀਂ ਗਰਮਜੋਸ਼ੀ ਨਾਲ ਨਿਪਟਾਉਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਫੌਜ ਅਤੇ ਪੁਲਸ, ਦੋਵਾਂ ਹੀ ਰਾਸ਼ਟਰ ਦੀ ਸਮਰਪਣ ਨਾਲ ਸੇਵਾ ਕਰ ਰਹੇ ਹਨ।
ਇਕ ਘਟਨਾ ਤੋਂ ਮਹਾਨ ਸੰਸਥਾ ਦੀ ਤਸਵੀਰ ਨੂੰ ਖਰਾਬ ਨਹੀਂ ਕੀਤਾ ਜਾ ਸਕਦਾ ਹੈ। ਸੀਤਾਰਮਣ ਅਤੇ ਰਿਜਿਜੁ ਦੋਵਾਂ ਨੇ ਹੀ ਵਿਸ਼ਵਾਸ ਦੀ ਬਹਾਲੀ ਦੇ ਉਪਾਆ ਦੇ ਤੌਰ 'ਤੇ ਨਾਗਰਿਕ ਸਮਾਜ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਸੀਤਾਮਰਣ ਭਾਰਤ-ਚੀਨ ਸਰਹੱਦ 'ਤੇ ਨੇੜਲੇ ਇਲਾਕਿਆਂ 'ਚ ਤੈਨਾਤ ਸੈਨਿਕਾਂ ਦੇ ਨਾਲ ਦੀਵਾਲੀ ਮਨਾਉਣ ਦੇ ਲਈ ਅਰੁਣਾਂਚਲ ਪ੍ਰਦੇਸ਼ 'ਚ ਹੈ।
