ਅਰੁਣ ਕੁਮਾਰ ਨੂੰ ਮਿਲੀ ਸੰਘ-ਭਾਜਪਾ ਵਿਚਾਲੇ ਤਾਲਮੇਲ ਸਥਾਪਤ ਕਰਨ ਦੀ ਜ਼ਿੰਮੇਦਾਰੀ

Monday, Jul 12, 2021 - 10:53 AM (IST)

ਅਰੁਣ ਕੁਮਾਰ ਨੂੰ ਮਿਲੀ ਸੰਘ-ਭਾਜਪਾ ਵਿਚਾਲੇ ਤਾਲਮੇਲ ਸਥਾਪਤ ਕਰਨ ਦੀ ਜ਼ਿੰਮੇਦਾਰੀ

ਨਵੀਂ ਦਿੱਲੀ- ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਨੇ ਐਤਵਾਰ ਨੂੰ ਮਹੱਤਵਪੂਰਨ ਸੰਗਠਨਾਤਕਮ ਪਰਿਵਰਤਨ ਕਰਦੇ ਹੋਏ ਆਪਣੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ ਨੂੰ ਭਾਜਪਾ ਸਮੇਤ ਸਿਆਸੀ ਮੁੱਦਿਆਂ ਲਈ ਸੰਘ ਦਾ ਕੋਆਰਡੀਨੇਟਰ ਬਣਾਇਆ। ਉਨ੍ਹਾਂ ਨੇ ਇਕ ਹੋਰ ਸੰਯੁਕਤ ਜਨਰਲ ਸਕੱਤਰ ਕ੍ਰਿਸ਼ਨ ਗੋਪਾਲ ਦਾ ਸਥਾਨ ਲਿਆ ਹੈ, ਜੋ 2015 ਤੋਂ ਇਸ ਜ਼ਿੰਮੇਵਾਰੀ ਨੂੰ ਸੰਭਾਲ ਰਹੇ ਸਨ। ਗੋਪਾਲ ਨੇ ਸੁਰੇਸ਼ ਸੋਨੀ ਦਾ ਸਥਾਨ ਲਿਆ ਸੀ, ਜਿਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਸਰਕਾਰ ਤੋਂ ਬਾਅਦ ਕਰੀਬ ਇਕ ਦਹਾਕੇ ਤੱਕ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੰਭਾਲੀ ਸੀ। ਸੋਨੀ ਨੂੰ ਪ੍ਰਭਾਵੀ ਕੋਆਰਡੀਨੇਟਰ ਦੇ ਰੂਪ 'ਚ ਦੇਖਿਆ ਜਾਂਦਾ ਹੈ। ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਰਿੰਦਰ ਮੋਦੀ ਨੂੰ ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰਵਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਮੱਧ ਪ੍ਰਦੇਸ਼ ਦੇ ਚਿੱਤਰਕੂਟ 'ਚ ਆਰ.ਐੱਸ.ਐੱਸ. ਦੇ ਸੀਨੀਅਰ ਵਰਕਰਾਂ ਦੀ ਚੱਲ ਰਹੀ ਬੈਠਕ 'ਚ ਅਰੁਣ ਕੁਮਾਰ ਨੂੰ ਕੋਆਰਡੀਨੇਟਰ ਬਣਾਉਣ ਸੰਬੰਧੀ ਸੰਗਠਨਾਤਮਕ ਤਬਦੀਲੀ ਦਾ ਐਲਾਨ ਕੀਤਾ ਗਿਆ। ਸੰਪਰਕ ਕਰਨ 'ਤੇ ਆਰ.ਐੱਸ.ਐੱਸ. ਮੁਖੀ ਸੁਨੀਲ ਆਂਬੇਕਰ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਅਰੁਣ ਕੁਮਾਰ ਭਾਜਪਾ ਸਮੇਤ ਸਿਆਸੀ ਮੁੱਦਿਆਂ ਲਈ ਸੰਘ ਦੇ ਕੋਆਰਡੀਨੇਟਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਇਕ ਨਿਯਮਿਤ ਪ੍ਰਕਿਰਿਆ ਹੈ ਅਤੇ ਸੰਘ ਆਪਣੇ ਵਰਕਰਾਂ ਦੀ ਜ਼ਿੰਮੇਵਾਰੀ 'ਚ ਤਬਦੀਲੀ ਕਰਦਾ ਰਹਿੰਦਾ ਹੈ। 3 ਮਹੀਨੇ ਪਹਿਲਾਂ ਹੀ ਦੱਤਾਤ੍ਰੇਅ ਹੋਸਬੋਲੇ ਨੂੰ ਸੰਘ ਦਾ ਨਵਾਂ ਸਰਕਾਰਜਵਾਹ ਚੁਣਿਆ ਗਿਆ ਸੀ।


author

DIsha

Content Editor

Related News