ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ''ਚ ਜੇਤਲੀ ਦਾ ਰਿਹਾ ਅਹਿਮ ਰੋਲ

08/24/2019 6:57:59 PM

ਨਵੀਂ ਦਿੱਲੀ— ਪਿਛਲੇ ਕਈ ਦਿਨਾਂ ਤੋਂ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) 'ਚ ਭਰਤੀ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦਾ ਅੱਜ ਯਾਨੀ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਬੀਤੀ 9 ਅਗਸਤ ਨੂੰ ਉਨ੍ਹਾਂ ਨੂੰ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। 9 ਅਗਸਤ ਨੂੰ ਏਮਜ਼ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇਕ ਸਟੇਟਮੈਂਟ ਜਾਰੀ ਕੀਤਾ ਸੀ।

ਕੈਬਨਿਟ 'ਚ ਵੀ ਫਰੰਟ ਸੀਟ 'ਤੇ ਬੈਠੇ ਜੇਤਲੀ
ਅਰੁਣ ਜੇਤਲੀ ਅਜਿਹਾ ਨਾਮ ਹੈ, ਜਿਨ੍ਹਾਂ ਦੀ ਬਦੌਲਤ ਹੀ ਭਾਜਪਾ ਭਾਰਤੀ ਸਿਆਸਤ 'ਚ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ 'ਚ ਸਮਰੱਥ ਰਹੀ ਅਤੇ 2009-14 ਤੱਕ ਪਾਰਟੀ ਨੂੰ ਪ੍ਰਾਸੰਗਿਕ ਬਣਾਏ ਰੱਖਿਆ। ਕੈਬਨਿਟ 'ਚ ਵੀ ਜੇਤਲੀ ਫਰੰਟ ਸੀਟ 'ਤੇ ਬੈਠੇ ਜਾਂ ਹਮੇਸ਼ਾ ਫਾਈਟਰ ਪਾਇਲਟ ਦੀ ਭੂਮਿਕਾ 'ਚ ਦੇਖੇ ਜਾਂਦੇ ਰਹੇ। 2014 ਤੋਂ ਪਹਿਲਾਂ 5 ਸਾਲ ਤੱਕ ਦਿੱਲੀ 'ਚ ਭਾਜਪਾ ਨੂੰ ਪ੍ਰਾਸੰਗਿਕ ਬਣਾਏ ਰੱਖਣ 'ਚ ਇਹ ਨੇਤਾ ਮੋਹਰੀ ਭੂਮਿਕਾ 'ਚ ਰਿਹਾ। ਜੇਤਲੀ ਪੂਰੇ 5 ਸਾਲ ਤੱਕ ਵਿੱਤ ਮੰਤਰੀ ਤਾਂ ਰਹੇ ਹੀ, ਅਜਿਹੇ ਮੌਕੇ ਵੀ ਆਏ, ਜਦੋਂ ਵਿੱਤ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੂੰ ਰੱਖਿਆ ਮੰਤਰੀ ਦਾ ਐਡੀਸ਼ਨਲ ਅਹੁਦਾ ਵੀ ਸੰਭਾਲਣਾ ਪਿਆ ਅਤੇ ਬਜਟ ਪੇਸ਼ ਕਰਨ ਲਈ ਪੀਊਸ਼ ਗੋਇਲ ਨੂੰ ਅੱਗੇ ਆਉਣਾ ਪਿਆ। ਇਹ ਹਾਲਾਤ ਜੇਤਲੀ ਦੀ ਖਰਾਬ ਸਿਹਤ ਕਾਰਨ ਪੈਦਾ ਹੋਈਆਂ।

ਮੋਦੀ ਦੇ ਸੰਕਟਮੋਚਨ ਬਣੇ ਜੇਤਲੀ
ਭਾਜਪਾ ਨੂੰ ਮੌਜੂਦਾ ਮੁਕਾਮ ਦਿਵਾਉਣ 'ਚ ਸਿਹਰਾ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਜਾਂਦਾ ਹੈ ਤਾਂ ਮੰਜ਼ਲ ਵੱਲ ਰਸਤਾ ਬਣਾਏ ਰੱਖਣ ਦਾ ਕ੍ਰੇਡਿਟ ਸਿਰਫ਼ ਜੇਤਲੀ ਨੂੰ ਮਿਲੇਗਾ। 2002 ਦੇ ਗੁਜਰਾਤ ਦੰਗਿਆਂ ਨੂੰ ਲੈ ਕੇ ਮੋਦੀ ਨੂੰ ਜਿਨ੍ਹਾਂ ਵੀ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜੇਤਲੀ ਸੰਕਟਮੋਚਕ ਬਣ ਕੇ ਹਰ ਰੁਕਾਵਟ ਦੂਰ ਕਰ ਦਿੰਦੇ ਰਹੇ। ਸਿਰਫ਼ ਸੰਕਟਮੋਚਨ ਹੀ ਨਹੀਂ, ਮੋਦੀ ਦੇ ਗੁਜਰਾਤ 'ਚ ਰਹਿੰਦੇ ਅਤੇ ਫਿਰ ਦਿੱਲੀ ਤੱਕ ਸਫ਼ਰ 'ਚ ਵੀ ਜੇਤਲੀ ਦੇ ਨਾਲ ਰਹੇ।

ਮੋਦੀ ਨੂੰ ਪੀ.ਐੱਮ. ਬਣਾਉਣ ਲਈ ਕੀਤਾ ਰਾਤ ਦਿਨ ਕੰਮ
2014 ਲਈ ਭਾਜਪਾ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਐਲਾਨ ਕੀਤਾ ਤਾਂ ਉਸ ਪ੍ਰਕਿਰਿਆ ਦੇ ਵੀ ਰਿੰਗ ਮਾਸਟਰ ਅਰੁਣ ਜੇਤਲੀ ਹੀ ਰਹੇ। ਇਹ ਜੇਤਲੀ ਹੀ ਰਹੇ ਜਿਨ੍ਹਾਂ ਨੇ ਮੋਦੀ ਦਾ ਨੇਤਾ ਐਲਾਨ ਕਰਨ ਲਈ ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨੂੰ ਰਾਜੀ ਕਰਨ 'ਚ ਰਾਤ ਦਿਨ ਇਕ ਕੀਤੇ ਹੇ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਦਾ ਦਬਦਬਾ ਹੋਇਆ ਕਰਦਾ ਸੀ। ਸੁਸ਼ਮਾ ਸਵਰਾਜ ਤਾਂ ਭਾਜਪਾ 'ਚ ਅਡਵਾਨੀ ਕਾਲ ਦੀ ਸਮਾਪਤੀ ਤੋਂ ਬਾਅਦ ਵੀ ਵਫ਼ਾਦਾਰ ਬਣੀ ਰਹੀ ਪਰ ਜੇਤਲੀ ਨੇ ਨਵੇਂ ਸਮੀਕਰਨਾਂ ਨੂੰ ਨਾ ਸਿਰਫ਼ ਸਮੇਂ ਰਹਿੰਦੇ ਜਾਣ ਲਿਆ ਸਗੋਂ ਆਪਣੀ ਕਾਬਲੀਅਤ ਅਤੇ ਨੈੱਟਵਰਕਿੰਗ ਦੇ ਹੁਨਰ ਨਾਲ ਪਕੜ ਵੀ ਬੇਹੱਦ ਮਜ਼ਬੂਤ ਬਣਾ ਲਈ।


DIsha

Content Editor

Related News