ਮੋਦੀ ਤੋਂ ਡਰ ਕੇ ਸਾਰੇ ਨੇਤਾ ਹੋਏ ਇਕੱਠੇ : ਅਰੁਣ ਜੇਤਲੀ

01/12/2019 2:18:17 PM

ਨਵੀਂ ਦਿੱਲੀ— ਯੂ.ਪੀ. 'ਚ ਐੱਸ.ਪੀ-ਬਸਪਾ ਮਹਾਗਠਜੋੜ ਦੇ ਐਲਾਨ ਦੇ ਕੁਝ ਹੀ ਮਿੰਟਾਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਮਹਾਗਠਜੋੜ 'ਤੇ ਜੰਮ ਕੇ ਹਮਲਾ ਬੋਲਿਆ। ਜੇਤਲੀ ਨੇ ਭਾਜਪਾ ਦੇ ਰਾਸ਼ਟਰੀ ਸੰਮੇਲਨ 'ਚ ਕਿਹਾ ਕਿ ਮੋਦੀ ਤੋਂ ਡਰ ਕੇ ਸਾਰੇ ਨੇਤਾ ਇਕੱਠੇ ਹੋ ਰਹੇ ਹਨ ਪਰ ਜਨਤਾ ਡਰ ਕੇ ਇਕੱਠੇ ਆਏ ਅਜਿਹੇ ਗਠਜੋੜਾਂ ਨੂੰ ਸਵੀਕਾਰ ਨਹੀਂ ਕਰੇਗੀ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਭਾਜਪਾ ਕੋਲ ਅਗਵਾਈ ਅਤੇ ਸੰਗਠਨ ਨਾਲ ਸਹਿਯੋਗੀ ਦਲ ਵੀ ਹੈ।

ਵਿੱਤ ਮੰਤਰੀ ਨੇ ਕਿਹਾ,''ਸਵਾਰਥ ਲਈ ਗਠਜੋੜ ਕੁਝ ਹੀ ਸਮੇਂ ਲਈ ਹੁੰਦੇ ਹਨ। ਅਜਿਹੇ ਮਹਾਗਠਜੋੜਾਂ ਤੋਂ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਮੋਦੀ ਦੀ ਅਗਵਾਈ ਦੇ ਸਾਹਮਣੇ ਕੋਈ ਨਹੀਂ ਟਿਕ ਸਕਦਾ, ਭਾਵੇਂ ਉਹ ਕਾਂਗਰਸ ਦਾ ਸ਼ਹਿਜਾਦਾ ਹੋਵੇ, ਬੰਗਾਲ ਦੀ ਦੀਦੀ, ਆਂਧਰਾ ਪ੍ਰਦੇਸ਼ 'ਚ ਬਾਬੂ ਹੋਣ ਜਾਂ ਫਿਰ ਯੂ.ਪੀ. 'ਚ ਭੈਣ ਜੀ, ਸਾਰਿਆਂ ਦੇ ਦਿਲ 'ਚ ਇੱਛਾ ਹੈ। ਚੋਣਾਂ ਤੋਂ ਬਾਅਦ ਹੀ ਇਸ ਦੀਆਂ ਤਲਵਾਰਾਂ ਨਿਕਲਣਗੀਆਂ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਡਰ ਕੇ ਨਾਲ ਆਏ ਇਨ੍ਹਾਂ ਗਠਜੋੜਾਂ ਦੀ ਉਮਰ ਕੁਝ ਮਹੀਨੇ ਤੋਂ ਵਧ ਨਹੀਂ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਐੱਨ.ਡੀ.ਏ. 'ਚ 24 ਸਹਿਯੋਗੀ ਦਲ ਸਨ, ਇਸ ਵਾਰ ਇਹ ਵਧ ਕੇ 35 ਹੋ ਗਏ ਹਨ। ਪਿਛਲੀ ਵਾਰ ਦੀ ਤੁਲਨਾ 'ਚ ਇਸ ਵਾਰ ਭਾਜਪਾ ਦੀਆਂ ਸੀਟਾਂ ਵਧਣ ਦਾ ਦਾਅਵਾ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅੱਜ ਦੇਸ਼ 'ਚ ਹਰ ਜਗ੍ਹਾ ਉਤਸ਼ਾਹ ਦਾ ਮਾਹੌਲ ਹੈ। ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ। ਪਿਛਲੀ ਵਾਰ 282 ਸੀਟਾਂ ਆਈਆਂ ਸਨ ਅਤੇ ਇਸ ਵਾਰ ਉਸ ਅੰਕੜੇ ਨੂੰ ਵੀ ਪਾਰ ਕਰਾਂਗੇ।


DIsha

Content Editor

Related News