ਹਿਮਾਚਲ ਦਾ ਇਕ ਅਜਿਹਾ ਮੰਦਰ, ਜਿੱਥੇ ਭਗਵਾਨ ਸ਼ਿਵ ਜੀ ਦੇ ਚਰਨਾਂ ਤੋਂ ਵਹਿੰਦੀ ਹੈ ਗੰਗਾ

Monday, Jul 08, 2024 - 05:28 PM (IST)

ਨੂਰਪੁਰ- ਹਿਮਾਚਲ ਪ੍ਰਦੇਸ਼ ਨੂੰ ਦੇਵੀ-ਦੇਵਤਿਆਂ ਦੀ ਧਰਤੀ ਕਿਹਾ ਜਾਂਦਾ ਹੈ। ਇੱਥੇ ਬਹੁਤ ਸਾਰੇ ਪਵਿੱਤਰ ਸਥਾਨ ਪ੍ਰਾਚੀਨ ਕਾਲ ਤੋਂ ਮੌਜੂਦ ਹਨ। ਅਜਿਹਾ ਹੀ ਇਕ ਪਵਿੱਤਰ ਸਥਾਨ ਨੂਰਪੁਰ ਦੇ ਵਾਰਡ ਨੰਬਰ-5 ਵਿਚ ਸਥਿਤ ਹੈ, ਜਿਸ ਨੂੰ ਗੁਪਤ ਗੰਗਾ ਸ਼ਿਵ ਮੰਦਰ ਵਜੋਂ ਜਾਣਿਆ ਜਾਂਦਾ ਹੈ। ਇਸ ਮੰਦਰ ਵਿਚ ਭਗਵਾਨ ਸ਼ਿਵ ਦੇ ਚਰਨਾਂ ਤੋਂ ਗੰਗਾ ਵਹਿੰਦੀ ਹੈ। ਸਦੀਆਂ ਤੋਂ ਇਸ ਗੁਪਤ ਗੰਗਾ ਸ਼ਿਵ ਮੰਦਰ ਵਿਚ ਲੋਕਾਂ ਦਾ ਅਟੁੱਟ ਵਿਸ਼ਵਾਸ ਹੈ। ਜੋ ਕੋਈ ਇੱਥੇ ਸੱਚੇ ਮਨ ਨਾਲ ਕੋਈ ਕੁਝ ਮੰਗਦਾ ਹੈ ਤਾਂ ਹੈ, ਉਹ ਹਮੇਸ਼ਾ ਪੂਰੀ ਹੁੰਦੀ ਹੈ। ਇਸ ਲਈ ਇੱਥੇ ਸਮੇਂ-ਸਮੇਂ 'ਤੇ ਕਈ ਯੱਗ ਅਤੇ ਭੰਡਾਰੇ ਕਰਵਾਏ ਜਾਂਦੇ ਹਨ। ਚਾਹੇ ਗਰਮੀ ਹੋਵੇ ਜਾਂ ਸਰਦੀ, ਗੁਪਤ ਗੰਗਾ ਸ਼ਿਵ ਮੰਦਰ ਵਿਚ ਦਿਨ-ਰਾਤ ਪਵਿੱਤਰ ਜਲ ਵਹਿੰਦਾ ਰਹਿੰਦਾ ਹੈ।

PunjabKesari

ਸਥਾਨਕ ਵਸਨੀਕ ਬਜ਼ੁਰਗ ਔਰਤ ਵਿਮਲਾ ਦੇਵੀ ਨੇ ਦੱਸਿਆ ਕਿ ਅਸੀਂ ਇਹ ਮੰਦਰ ਅਜਿਹਾ ਹੀ ਵੇਖਿਆ ਹੈ ਅਤੇ ਸਾਡੇ ਬਜ਼ੁਰਗਾਂ ਨੇ ਵੀ ਇਹ ਹੀ ਦੱਸਿਆ ਹੈ ਕਿ ਇੱਥੇ ਗੰਗਾ ਵਹਿੰਦੀ ਹੈ। ਸਾਰੀਆਂ ਥਾਵਾਂ 'ਤੇ ਪਾਣੀ ਸੁੱਕ ਵੀ ਜਾਵੇ ਪਰ ਇੱਥੇ ਪਾਣੀ ਕਦੇ ਨਹੀਂ ਸੁੱਕਦਾ। ਸਥਾਨਕ ਵਸਨੀਕ ਮੋਨੀ ਨੇ ਕਿਹਾ ਕਿ ਇਸ ਸ਼ਿਵ ਮੰਦਰ ਵਿਚ ਬਹੁਤ ਸ਼ਕਤੀ ਹੈ। ਇੱਥੇ ਜੋ ਵੀ ਸੱਚੇ ਦਿਲ ਨਾਲ ਮੰਗਦਾ ਹੈ, ਉਸ ਦੀ ਮੁਰਾਦ ਜ਼ਰੂਰ ਪੂਰੀ ਹੁੰਦੀ ਹੈ। ਇੱਥੇ ਥੋੜ੍ਹੇ ਦਿਨ ਬਾਅਦ ਹਵਨ ਅਤੇ ਭੰਡਾਰਾ ਹੋਵੇਗਾ। ਲੋਕ ਦੂਰ-ਦੂਰ ਤੋਂ ਇਸ ਪ੍ਰਾਚੀਨ ਮੰਦਰ ਵਿਚ ਆਉਂਦੇ ਹਨ।

PunjabKesari


Tanu

Content Editor

Related News