ਬਨਾਉਟੀ ਤਲਾਬਾਂ ''ਚ ਹਜ਼ਾਰਾਂ ਮੂਰਤੀਆਂ ਦੇ ਵਿਸਰਜਨ ਨਾਲ ਯਮੁਨਾ ਨਦੀ ''ਚ ਪ੍ਰਦੂਸ਼ਣ ਘਟਿਆ

01/08/2020 10:16:53 AM

ਨਵੀਂ ਦਿੱਲੀ— ਪਿਛਲੇ ਸਾਲ ਗਣੇਸ਼ ਚਤੁਰਥੀ ਅਤੇ ਦੁਰਗਾ ਪੂਜਾ ਦੇ ਮੌਕੇ 'ਤੇ ਦਿੱਲੀ ਵਿਚ ਲਗਭਗ 24000 ਮੂਰਤੀਆਂ ਦਾ ਵਿਸਰਜਨ ਬਨਾਉਟੀ ਤਲਾਬਾਂ ਵਿਚ ਕੀਤਾ ਗਿਆ। ਇਹ ਜਾਣਕਾਰੀ ਸਰਕਾਰੀ ਰਿਪੋਰਟਸ ਵਿਚ ਦਿੱਤੀ ਗਈ। ਐੱਨ. ਜੀ. ਟੀ. ਦੁਆਰਾ 2015 ਵਿਚ ਮੂਰਤੀਆਂ ਦੇ ਵਿਸਰਜਨ 'ਤੇ ਰੋਕ ਲਾਉਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਸ਼ਰਧਾਲੂਆਂ ਨੇ ਮੂਰਤੀਆਂ ਨੂੰ ਬਨਾਵਟੀ ਤਲਾਬਾਂ ਵਿਚ ਵਿਸਰਜਿਤ ਕੀਤਾ। ਡਿਪਟੀ ਕਮਿਸ਼ਨਰ ਦਫਤਰ ਵਲੋਂ ਐੱਨ. ਜੀ. ਟੀ. ਦੁਆਰਾ ਬਣਾਈ ਯਮੁਨਾ ਨਿਗਰਾਨੀ ਕਮੇਟੀ ਨੂੰ ਸੌਂਪੀ ਗਈ ਇਕ ਰਿਪੋਰਟ ਵਿਚ ਕਿਹਾ, ''ਗਣੇਸ਼ ਚਤੁਰਥੀ ਅਤੇ ਦੁਰਗਾ ਪੂਜਾ 'ਤੇ 2 ਲੱਖ ਲੋਕਾਂ ਦੁਆਰਾ 24000 ਮੂਰਤੀਆਂ ਵਿਸਰਜਿਤ ਕੀਤੀਆਂ ਗਈਆਂ।
 

ਤਿਉਹਾਰਾਂ ਤੋਂ ਬਾਅਦ ਸਾਰੇ ਤਲਾਬਾਂ ਨੂੰ ਦਿੱਲੀ ਜਲ ਬੋਰਡ ਨੇ ਖਾਲੀ ਕੀਤਾ 
ਤਿਉਹਾਰਾਂ ਤੋਂ ਬਾਅਦ ਸਾਰੇ ਤਲਾਬਾਂ ਨੂੰ ਦਿੱਲੀ ਜਲ ਬੋਰਡ ਨੇ ਖਾਲੀ ਕੀਤਾ ਅਤੇ ਸਬੰਧਤ ਨਗਰ ਨਿਗਮ ਦੁਆਰਾ ਸਾਫ ਕੀਤਾ ਗਿਆ। ਇਸ ਵਿਚ ਕਿਹਾ ਗਿਆ, ''ਇਹ ਦਿਖਾਉਂਦਾ ਹੈ ਕਿ ਯਮੁਨਾ ਵਿਚ ਮੂਰਤੀਆਂ ਦੇ ਵਿਸਰਜਨ 'ਤੇ ਰੋਕ ਨਦੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਪ੍ਰਭਾਵਸ਼ਾਲੀ ਹੋ ਸਕਦੀ ਹੈ।'' ਸਰਕਾਰੀ ਅਧਿਕਾਰੀਆਂ ਵਲੋਂ ਕਿਹਾ ਗਿਆ ਕਿ ਤਲਾਬਾਂ ਨੂੰ ਰੈਗੂਲਰ ਆਧਾਰ 'ਤੇ ਸਾਫ ਕਰਨ ਅਤੇ ਮੂਰਤੀਆਂ ਨੂੰ ਉਸ ਵਿਚੋਂ ਕੱਢਣਾ ਜ਼ਰੂਰੀ ਕੀਤਾ ਜਾਵੇਗਾ। ਰਿਪੋਰਟ ਵਿਚ ਕਿਹਾ ਗਿਆ ਕਿ ਪਿਛਲੇ ਸਾਲ ਆਲੇ-ਦੁਆਲੇ ਦੇ ਸੂਬਿਆਂ ਤੋਂ ਵੀ ਲੋਕ ਮੂਰਤੀਆਂ ਦੇ ਵਿਸਰਜਨ ਲਈ ਦਿੱਲੀ ਆਏ। ਇਸ ਵਿਚ ਕਿਹਾ ਗਿਆ,''ਇਹ ਬੇਨਤੀ ਕੀਤੀ ਜਾਂਦੀ ਹੈ ਕਿ ਗੁਆਂਢੀ ਸੂਬਿਆਂ ਦੇ ਸਰਹੱਦੀ ਜ਼ਿਲਿਆਂ ਨੂੰ ਦਿੱਲੀ ਵਿਚ ਭੀੜ ਰੋਕਣ ਅਤੇ ਯਮੁਨਾ ਨੂੰ ਸਾਫ ਰੱਖਣਾ ਨਿਸ਼ਚਿਤ ਕਰਨ ਲਈ ਹਰਿਤ ਮੂਰਤੀ ਵਿਸਰਜਨ ਨੂੰ ਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਜਾਵੇ।
 

2019 ਵਿਚ ਯਮੁਨਾ ਨਦੀ ਵਿਚ ਪ੍ਰਦੂਸ਼ਣ ਦਾ ਬੋਝ ਘੱਟ ਹੋਇਆ
ਇਸ ਤੋਂ ਪਹਿਲਾਂ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਇਕ ਅਧਿਐਨ ਵਿਚ ਇਹ ਪਤਾ ਲੱਗਾ ਕਿ ਬਨਾਉਟੀ ਤਲਾਬ ਵਿਚ ਮੂਰਤੀਆਂ ਵਿਸਰਜਨ ਕਰਨ ਨਾਲ 2018 ਦੇ ਮੁਕਾਬਲੇ 2019 ਵਿਚ ਯਮੁਨਾ ਨਦੀ ਵਿਚ ਪ੍ਰਦੂਸ਼ਣ ਦਾ ਬੋਝ ਘੱਟ ਹੋਇਆ ਹੈ।


DIsha

Content Editor

Related News