ਕੇਜਰੀਵਾਲ ਨੇ ਮੋਦੀ ''ਤੇ ਕੱਸਿਆ ਵਿਅੰਗ ਕਿਹਾ...

08/23/2015 12:31:27 PM


ਨਵੀਂ ਦਿੱਲੀ- ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ''ਤੇ ਵਿਅੰਗ ਕੱਸਿਆ ਹੈ। ਜਾਣਕਾਰੀ ਮੁਤਾਬਕ ਕੇਜਰੀਵਾਲ ਨੇ ਆਪਣੇ ਵਿਧਾਇਕ ਅਤੇ ਸਾਬਕਾ ਕਮਾਂਡੋ ਸੁਰਿੰਦਰ ਸਿੰਘ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਟਵੀਟ ਕੀਤਾ। 
ਇਸ ਟਵੀਟ ''ਚ ਕੇਜਰੀਵਾਲ ਨੇ ਲਿਖਿਆ ਕਿ ਮੋਦੀ ਸਰਕਾਰ ਨੇ ਵਿਧਾਇਕ ਸੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਾਇਆ ਪਰ 24 ਘੰਟੇ ਤੋਂ ਵੀ ਘੱਟ ਸਮੇਂ ਵਿਚ ਸੁਰਿੰਦਰ ਨੂੰ ਜ਼ਮਾਨਤ ਮਿਲ ਗਈ। ਕੇਜਰੀਵਾਲ ਨੇ ਮੋਦੀ ਤੋਂ ਪੁੱਛਿਆ ਕਿ ਆਖਰਕਾਰ ਉਹ ਕੀ ਚਾਹੁੰਦੇ ਹਨ?
ਦੱਸਣਯੋਗ ਹੈ ਕਿ ''ਆਪ'' ਵਿਧਾਇਕ ਸੁਰਿੰਦਰ ਨੂੰ ਐਨ. ਡੀ. ਐਸ. ਸੀ. ਕਰਮਚਾਰੀ ਦੀ ਕੁੱਟਮਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੁਰਿੰਦਰ ਨੂੰ 30 ਹਜ਼ਾਰ ਰੁਪਏ ਦੇ ਮੁਚਲਕੇ ''ਤੇ ਸ਼ਨੀਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ। ''ਆਪ'' ਨੇ ਇਸ ਨੂੰ ਸਿਆਸੀ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਗ੍ਰਿਫਤਾਰੀ ਕਰਾਰ ਦਿੱਤਾ ਸੀ।


Tanu

News Editor

Related News