ਧਾਰਾ-370 ਹਟਣ ਦੀ ਪਹਿਲੀ ਵਰ੍ਹੇਗੰਢ: ਜੰਮੂ-ਕਸ਼ਮੀਰ 'ਚ ਭਾਜਪਾ ਦੀ ਆਗੂ ਬੀਬੀ ਨੇ ਲਹਿਰਾਇਆ ਤਿਰੰਗਾ

08/05/2020 4:36:52 PM

ਅਨੰਤਨਾਗ— ਜੰਮੂ-ਕਸ਼ਮੀਰ ਵਿਚ ਅਨੰਤਨਾਗ ਸ਼ਹਿਰ ਦੇ ਲਾਲ ਚੌਕ ਵਿਚ ਭਾਜਪਾ ਪਾਰਟੀ ਦੀ ਇਕ ਆਗੂ ਬੀਬੀ ਨੇ ਬੁੱਧਵਾਰ ਨੂੰ ਪ੍ਰਦੇਸ਼ 'ਚ ਧਾਰਾ-370णਖਤਮ ਕੀਤੇ ਜਾਣ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵੰਡਣ ਦੀ ਪਹਿਲੀ ਵਰ੍ਹੇਗੰਢ 'ਤੇ ਤਿਰੰਗਾ ਲਹਿਰਾਇਆ। ਪ੍ਰਦੇਸ਼ 'ਚ ਭਾਜਪਾ ਦੀ ਇਕ ਮਾਤਰ ਬੀਬੀ ਨੇਤਾ ਰੂਮੀਸਾ ਰਫ਼ੀਕ ਅੱਜ ਅਨੰਤਨਾਗ ਸ਼ਹਿਰ ਦੇ ਲਾਲ ਚੌਕ 'ਤੇ ਉਸ ਸਮੇਂ ਰਾਸ਼ਟਰੀ ਝੰਡਾ ਲਹਿਰਾਉਂਦੇ ਹੋਏ ਨਜ਼ਰ ਆਈ, ਜਦੋਂ ਪੂਰੇ ਇਲਾਕੇ 'ਚ ਸੰਨਾਟਾ ਪਸਰਿਆ ਹੋਇਆ ਸੀ ਅਤੇ ਸੜਕਾਂ 'ਤੇ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ। ਦੱਸ ਦੇਈਏ ਕਿ ਜੰਮੂ-ਕਸ਼ਮੀਰ 'ਚ ਕਰਫਿਊ ਲਾਇਆ ਗਿਆ ਹੈ। ਦਰਅਸਲ ਵੱਖਵਾਦੀਆਂ ਵਲੋਂ ਅੱਜ ਦੇ ਦਿਨ ਨੂੰ ਕਾਲਾ ਦਿਨ ਦੇ ਰੂਪ 'ਚ ਮਨਾਏ ਜਾਣ ਦੀ ਯੋਜਨਾ ਅਤੇ ਪਾਕਿਸਤਾਨ ਸਪਾਂਸਰ ਸੰਗਠਨਾਂ ਵਲੋਂ ਹਿੰਸਕ ਪ੍ਰਦਰਸ਼ਨ ਕੀਤੇ ਜਾਣ ਦੀ ਸ਼ੰਕਾ ਦੇ ਮੱਦੇਨਜ਼ਰ ਕਰਫਿਊ ਲਾਇਆ ਗਿਆ ਹੈ।

PunjabKesari

ਰੂਸੀਮਾ ਰਫ਼ੀਕ ਨੇ ਫੁਵਾਰੇ ਦੀ ਕੰਧ 'ਤੇ ਰਾਸ਼ਟਰੀ ਝੰਡੇ ਨੂੰ ਲਹਿਰਾਇਆ। ਜੰਮੂ-ਕਸ਼ਮੀਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ-370 ਤਹਿਤ ਦਿੱਤੇ ਗਏ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਹੋਣ ਦਾ ਅੱਜ ਯਾਨੀ ਕਿ 5 ਅਗਸਤ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਸ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਭਾਜਪਾ ਨੇ ਜਸ਼ਨ ਮਨਾਉਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ 5 ਅਗਸਤ 2019 ਨੂੰ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚ ਧਾਰਾ-370 ਨੂੰ ਹਟਾਇਆ ਗਿਆ ਸੀ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਵੰਡਿਆ ਗਿਆ। ਇਸ ਨੂੰ ਕੇਂਦਰ ਸਰਕਾਰ ਵਲੋਂ ਇਤਿਹਾਸਕ ਦੱਸਿਆ ਗਿਆ।


Tanu

Content Editor

Related News