ਨੀਰਵ ਮੋਦੀ ਲਈ ਮੁੰਬਈ ਦੀ ਜੇਲ ’ਚ ਤਿਆਰੀਆਂ ਮੁਕੰਮਲ

Tuesday, Jun 11, 2019 - 08:48 PM (IST)

ਨੀਰਵ ਮੋਦੀ ਲਈ ਮੁੰਬਈ ਦੀ ਜੇਲ ’ਚ ਤਿਆਰੀਆਂ ਮੁਕੰਮਲ

ਮੁੰਬਈ– ਸਥਾਨਕ ਆਰਥਰ ਰੋਡ ਜੇਲ ਦੇ ਅਧਿਕਾਰੀਆਂ ਨੇ 2 ਅਰਬ ਡਾਲਰ ਦੀ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਮਾਮਲੇ ਵਿਚ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬਰਤਾਨੀਆ ਤੋਂ ਭਾਰਤ ਲਿਆ ਕੇ ਉਕਤ ਜੇਲ ਦੀ ਬੈਰਕ ਨੰਬਰ 12 ਵਿਚ ਰੱਖਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਮੰਗਲਵਾਰ ਦੱਸਿਆ ਕਿ ਨੀਰਵ ਨੂੰ ਇਥੇ ਰੱਖੇ ਜਾਣ ਸਮੇਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਸਾਰੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ। ਕੇਂਦਰ ਨੂੰ ਵੀ ਇਸ ਸਬੰਧੀ ਸੂਬਾ ਸਰਕਾਰ ਵਲੋਂ ਜਾਣਕਾਰੀ ਦੇ ਦਿੱਤੀ ਗਈ ਹੈ। ਨੀਰਵ ਅੱਜਕਲ ਬਰਤਾਨੀਆ ਦੀ ਇਕ ਜੇਲ ਵਿਚ ਬੰਦ ਹੈ।

ਕੀ ਸਹੂਲਤਾਂ ਮਿਲਣਗੀਆਂ ਨੀਰਵ ਨੂੰ

ਜੇ ਨੀਰਵ ਦੇ ਨਾਲ ਹੀ ਵਿਜੇ ਮਾਲਿਆ ਨੂੰ ਵੀ ਆਰਥਰ ਰੋਡ ਜੇਲ ਵਿਚ ਲਿਆਂਦਾ ਜਾਂਦਾ ਹੈ ਤਾਂ ਉਨ੍ਹਾਂ ਨੂੰ 3 ਗੁਣਾ ਤਿੰਨ ਮੀਟਰ ਵਾਲੇ ਇਕ ਕਮਰੇ ਵਿਚ ਰੱਖਿਆ ਜਾਏਗਾ। ਉਥੇ 3 ਪੱਖੇ, 6 ਟਿਊਬਲਾਈਟਾਂ ਅਤੇ 2 ਖਿੜਕੀਆਂ ਹਨ। ਨਾਲ ਹੀ ਇਕ ਸੂਤੀ ਚਟਾਈ, ਸਿਰਹਾਣਾ, ਬੈੱਡਸ਼ੀਟ ਅਤੇ ਕੰਬਲ ਵੀ ਦਿੱਤਾ ਜਾਏਗਾ। ਕਸਰਤ ਕਰਨ ਅਤੇ ਮਨੋਰੰਜਨ ਲਈ ਢੁੱਕਵਾਂ ਸਮੇਂ ਲਈ ਬੈਰਕ ਵਿਚੋਂ ਬਾਹਰ ਆਉਣ ਦੀ ਆਗਿਆ ਵੀ ਦਿੱਤੀ ਜਾਏਗੀ ਪਰ ਇਹ ਸਮਾਂ ਇਕ ਘੰਟੇ ਤੋਂ ਵੱਧ ਨਹੀਂ ਹੋਵੇਗਾ।

ਜੇਲ ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਨੀਰਵ ਤੇ ਮਾਲਿਆ ਨੂੰ ਨਿੱਜੀ ਸਾਮਾਨ ਰੱਖਣ ਲਈ ਵੀ ਥਾਂ ਦਿੱਤੀ ਜਾਏਗੀ। ਉਨ੍ਹਾਂ ਨੂੰ ਟਾਇਲਟ ਅਤੇ ਕੱਪੜੇ ਧੋਣ ਦੀ ਸਹੂਲਤ ਵੀ ਮਿਲੇਗੀ।


author

Inder Prajapati

Content Editor

Related News